Advertisment

ਟੋਕਿਓ ਓਲੰਪਿਕਸ ਦੇ ਮੈਡਲ ਤਿਆਰ ਹੋਣ ਦੀ ਅਨੋਖੀ ਕਹਾਣੀ, ਇਲੈਕਟ੍ਰੋਨਿਕ ਕਚਰੇ ਨਾਲ ਤਿਆਰ ਕੀਤੇ ਗਏ ਮੈਡਲ

author-image
By Lajwinder kaur
New Update
ਟੋਕਿਓ ਓਲੰਪਿਕਸ ਦੇ ਮੈਡਲ ਤਿਆਰ ਹੋਣ ਦੀ ਅਨੋਖੀ ਕਹਾਣੀ, ਇਲੈਕਟ੍ਰੋਨਿਕ ਕਚਰੇ ਨਾਲ ਤਿਆਰ ਕੀਤੇ ਗਏ ਮੈਡਲ
Advertisment
ਏਨੀਂ ਦਿਨੀਂ ਹਰ ਇੱਕ ਦੀ ਨਜ਼ਰ ਟੋਕਿਓ ਓਲੰਪਿਕਸ ਉੱਤੇ ਟਿਕੀ ਹੋਈ ਹੈ। ਅੱਜ ਤੁਹਾਨੂੰ ਦੱਸਦੇ ਹਾਂ ਇਸ ਵਾਰ ਤਿਆਰ ਹੋਏ
Advertisment
ਓਲੰਪਿਕਸ ਮੈਡਲ ਬਾਰੇ । ਜਾਪਾਨ ਇੱਕ ਅਜਿਹਾ ਮੁਲਕ ਹੈ, ਜੋ ਤਕਨੀਕ ਦੇ ਮਾਮਲੇ ਵਿੱਚ ਆਪਣੀ ਇਨੋਵੇਸ਼ਨ ਦੇ ਲਈ ਜਾਣਿਆ ਜਾਂਦਾ ਹੈ । ਇੱਥੇ ਦੇ ਨਾਗਰਿਕ ਅਨੁਸ਼ਾਸਨ ਅਤੇ ਕੁਦਰਤ ਨੂੰ ਸਾਂਭ ਕੇ ਰੱਖਣ ਵਾਲੇ ਮੰਨੇ ਜਾਂਦੇ ਨੇ ।  ਇਸੇ ਲਈ ਜਦੋਂ ਜਾਪਾਨ ਦੀ ਰਾਜਧਾਨੀ ਟੋਕਿਓ ਵਿੱਚ ਓਲੰਪਿਕਸ ਕਰਵਾਏ ਜਾਣ ਦਾ ਐਲਾਨ ਹੋਇਆ, ਤਾਂ ਇਸ ਦੇਸ਼ ਨੇ ਇੱਕ ਅਜਿਹੀ ਪਹਿਲ ਕੀਤੀ, ਜੋ ਨਾ ਸਿਰਫ ਸ਼ਲਾਘਾਯੋਗ ਸੀ, ਸਗੋਂ ਨਿਵੇਕਲੀ ਵੀ ਸੀ।  ਇਹ ਪਹਿਲ ਸੀ ਇਲੈਕਟ੍ਰੋਨਿਕ ਕਚਰੇ ਨਾਲ ਓਲੰਪਿਕ ਦੇ 5000 ਮੈਡਲ ਤਿਆਰ ਕਰਨ ਦੀ। ਜੀ ਹਾਂ ਇਹ ਸੁਣ ਕੇ ਇੱਕ ਵਾਰ ਤਾਂ ਹਰ ਕੋਈ ਹੈਰਾਨ ਹੋ ਜਾਂਦਾ ਹੈ। ਪਰ ਇਹ ਸੱਚ ਹੈ ਜੋ ਕਿ ਜਪਾਨ ਨੇ ਕਰਕੇ ਦਿਖਾ ਦਿੱਤਾ ਹੈ। ਜੋ ਮੈਡਲ ਤੁਸੀਂ ਟੋਕਿਓ ਓਲੰਪਿਕਸ ਦੇ ਜੇਤੂਆਂ ਦੇ ਗਲੇ ਵਿੱਚ ਦੇਖ ਰਹੇ ਹੋ, ਉਹ ਸਾਰੇ ਮੈਡਲ ਪੁਰਾਣੇ ਮੋਬਾਈਲ ਫੋਨ, ਲੈਪਟਾਪ, ਕੰਪਿਊਟਰ ਤੇ ਹੋਰ ਇਲੈਕਟ੍ਰੋਨਿਕ ਵੇਸਟ ਨਾਲ ਬਣਾਏ ਗਏ ਨੇ। inside image of olympic-min Image Source: youtube ਹੋਰ ਪੜ੍ਹੋ : ਪੀਲੇ ਰੰਗ ਦੇ ਪੰਜਾਬੀ ਸੂਟ ‘ਚ ਦਰਸ਼ਕਾਂ ਦੇ ਦਿਲਾਂ ‘ਤੇ ਕਹਿਰ ਢਾਹ ਰਹੀ ਹੈ ਸੋਨਮ ਬਾਜਵਾ, ਲੱਖਾਂ ਦੀ ਗਿਣਤੀ ‘ਚ ਆਏ ਲਾਈਕਸ
Advertisment
ਹੋਰ ਪੜ੍ਹੋ : ਪੰਜਾਬੀ ਗਾਇਕ ਗਗਨ ਸਿੱਧੂ ਲੈ ਕੇ ਆ ਰਹੇ ਨੇ ਨਵਾਂ ਗੀਤ ‘SALON’, 9 ਅਗਸਤ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਹੋਵੇਗਾ ਰਿਲੀਜ਼ inside image of tokyo olympic-min Image Source: youtube ਇਸਦੇ ਲਈ ਜਾਪਾਨ ਨੇ ਸਾਲ 2017 ਵਿੱਚ ਹੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਅਪਰੈਲ 2017 ਤੋਂ ਲੈ ਕੇ ਮਾਰਚ 2019 ਵਿਚਾਲੇ 79 ਹਜ਼ਾਰ ਟਨ ਇਲੈਕਟ੍ਰੋਨਿਕ ਕਚਰਾ ਇਕੱਠਾ ਕੀਤਾ । ਇਸ ਕੰਮ ਦੇ ਲਈ ਜਾਪਾਨ ਦੇ ਲੋਕਾਂ ਨੇ ਤਕਰੀਬਨ 60 ਲੱਖ ਪੁਰਾਣੇ ਮੋਬਾਈਲ ਫੋਨ ਦਾਨ ਕੀਤੇ । ਇਸ ਕਚਰੇ ਨੂੰ ਇਕੱਠਾ ਕਰ ਇਨ੍ਹਾਂ ਵਿੱਚੋਂ ਉਹ ਧਾਤੂ ਕੱਢਣ ਦੀ ਪ੍ਰਕਿਰਿਆ ਸ਼ੁਰੂ ਹੋਈ, ਜਿਸ ਨਾਲ ਮੈਡਲਸ ਬਣਾਏ ਜਾਣੇ ਸੀ । ਇਸ ਪ੍ਰਕਿਰਿਆ ਤੋਂ ਬਾਅਦ 32 ਕਿਲੋ ਗੋਲਡ, 3500 ਕਿਲੋ ਸਿਲਵਰ ਅਤੇ 2,250 ਕਿਲੋ ਕਾਂਸੀ ਰਿਕਵਰ ਕੀਤੀ ਗਈ । ਇੰਨਾ ਹੀ ਨਹੀਂ, ਮੈਡਲਸ ਦੇ ਨਾਲ ਲੱਗੇ ਰਿੱਬਨ ਵੀ ਈਕੋ-ਫ੍ਰੈਂਡਲੀ ਤਰੀਕੇ ਨਾਲ ਤਿਆਰ ਕੀਤੇ ਗਏ । tokyo 2020-min Image Source: youtube ਇਲੈਕਟ੍ਰੋਨਿਕ ਵੇਸਟ ਦੇ ਨਾਲ ਬਣਾਏ ਗਏ ਇਹ ਮੈਡਲ ਓਲੰਪਿਕਸ ਅਤੇ ਪੈਰਾਲੰਪਿਕਸ ਦੇ ਜੇਤੂਆਂ ਨੂੰ ਦਿੱਤੇ ਗਏ, ਪਰ ਨਾਲ ਹੀ ਇਹ ਹਿਦਾਇਤ ਵੀ ਦਿੱਤੀ ਗਈ, ਕਿ ਖਿਡਾਰੀ ਮੈਡਲ ਨੂੰ ਦੰਦਾਂ ਹੇਠ ਦਬਾ ਕੇ ਤਸਵੀਰ ਖਿਚਵਾਉਣ ਦੀ ਰਿਵਾਇਤ ਨੂੰ ਫੋਲੋ ਕਰਨ ਤੋਂ ਬਚਣ।
#tokyo-olympics-2020 #tokyo-olympics #olympic-games #tokyo-olympics-medal
Advertisment

Stay updated with the latest news headlines.

Follow us:
Advertisment
Advertisment
Latest Stories
Advertisment