ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਦੇ ਸ਼ੂਟ ਦੌਰਾਨ ਦਾ ਵੀਡੀਓ ਵਾਇਰਲ
ਕੋਰੋਨਾ ਵਾਇਰਸ ਦਾ ਅਸਰ ਹਰ ਪਾਸੇ ਵੇਖਣ ਨੂੰ ਮਿਲ ਰਿਹਾ ਹੈ । ਇਸ ਵਾਇਰਸ ਦੇ ਕਾਰਨ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ਇੰਡਸਟਰੀ ਵੀ ਪ੍ਰਭਾਵਿਤ ਹੋਈ ਹੈ । ਫ਼ਿਲਮਾਂ ਦੀ ਸ਼ੂਟਿੰਗ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ ।ਉੱਥੇ ਹੀ ਖ਼ਬਰ ਇਹ ਵੀ ਆ ਰਹੀ ਹੈ ਕਿ ਆਮਿਰ ਖ਼ਾਨ ਦੀ ਫ਼ਿਲਮ ਲਾਲ ਸਿੰਘ ਚੱਢਾ ਦੇ ਕੁਝ ਸੀਨ ਦੀ ਤਿਆਰੀ ਚੱਲ ਰਹੀ ਹੈ ।
Image From amirkhanactor Instagram
ਹੋਰ ਪੜ੍ਹੋ : ਕੋਰੋਨਾ ਵਾਇਰਸ ਕਾਰਨ ਅਦਾਕਾਰਾ ਗੀਤਾ ਬਹਿਲ ਦਾ ਦਿਹਾਂਤ
Image From amirkhanactor Instagram
ਖਬਰਾਂ ਮੁਤਾਬਿਕ ਇਸ ਫ਼ਿਲਮ ਦੇ ਕੁਝ ਸੀਨ ਰਹਿ ਗਏ ਸਨ । ਜਿਸ ਦੀ ਸ਼ੂਟਿੰਗ ਲੱਦਾਖ ‘ਚ ਹੋਣੀ ਸੀ । ਉੱਥੇ ਹੀ ਸੋਸ਼ਲ ਮੀਡੀਆ ਆਮਿਰ ਖ਼ਾਨ ਦੀ ਫ਼ਿਲਮ ਦੀ ਸ਼ੂਟਿੰਗ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਹਨ । ਸੋਸ਼ਲ ਮੀਡੀਆ ‘ਤੇ ਵੇਖਿਆ ਜਾ ਰਿਹਾ ਹੈ ਕਿ ਆਮਿਰ ਖ਼ਾਨ ਕਰਗਿਲ ਦੇ ਕੁਝ ਲੋਕੇਸ਼ਨਸ ‘ਤੇ ਆਪਣੀ ਫ਼ਿਲਮ ਦੀ ਸ਼ੂਟਿੰਗ ਕਰਨ ਲਈ ਪਹੁੰਚੇ ਹਨ ।
Image From amirkhanactor Instagram
ਇੱਥੇ ਫ਼ਿਲਮ ਦੀ ਸ਼ੂਟਿੰਗ 45 ਦਿਨਾਂ ਤੱਕ ਹੋਵੇਗੀ । ਫ਼ਿਲਮ ਦੇ ਜ਼ਿਆਦਾਤਰ ਦ੍ਰਿਸ਼ ਇਥੇ ਕਰਗਿਲ ‘ਚ ਹੀ ਸ਼ੂਟ ਕੀਤੇ ਜਾਣਗੇ ।ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਆਮਿਰ ਖ਼ਾਨ ਮਾਸਕ ਲਗਾਏ ਆਰਮੀ ਦੇ ਜਵਾਨਾਂ ਦੇ ਨਾਲ ਖੜੇ ਨਜ਼ਰ ਆ ਰਹੇ ਹਨ।
View this post on Instagram