Viral Video: 12 ਸਾਲਾ ਮੁੰਡੇ ਦੀ ਬਹਾਦਰੀ ਵੇਖ ਕੇ ਉਡ ਜਾਣਗੇ ਤੁਹਾਡੇ ਹੋਸ਼, ਇੰਝ ਕੈਦ ਕੀਤਾ ਤੇਂਦੂਆ
12 year old boy locks leopard Viral Video: ਆਏ ਦਿਨ ਸੋਸ਼ਲ ਮੀਡੀਆ ਉੱਤੇ ਕੁਝ ਨਾਂ ਕੁਝ ਵਾਇਰਲ ਹੁੰਦਾ ਰਹਿੰਦਾ ਹੈ। ਕਦੇ ਕੋਈ ਡਾਂਸ ਵੀਡੀਓ ਜਾਂ ਕੋਈ ਗੀਤ ਜਾਂ ਫਿਰ ਤਸਵੀਰ। ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਕਾਫੀ ਵਾਇਰਲ Viral Video ਹੋ ਰਹੀ ਹੈ, ਜਿਸ 'ਚ ਇੱਕ ਬੱਚੇ ਨੇ ਆਪਣੀ ਸਮਝਦਾਰੀ ਤੇ ਚਲਾਕੀ ਨਾਲ ਇੱਕ ਤੇਂਦੂਏ ਨੂੰ ਕਾਬੂ ਕਰ ਲਿਆ।
ਮਹਾਰਾਸ਼ਟਰ ਵਿੱਚ ਇੱਕ 12 ਸਾਲ ਦੇ ਬੱਚੇ ਦੀ ਬਹਾਦਰੀ ਦਾ ਵੀਡੀਓ ਸਾਹਮਣੇ ਆਇਆ ਹੈ। ਬੱਚਾ ਆਪਣੇ ਕਮਰੇ 'ਚ ਬੈਠਾ ਆਪਣੇ ਮੋਬਾਈਲ 'ਤੇ ਗੇਮ ਖੇਡ ਰਿਹਾ ਸੀ ਜਦੋਂ ਭਿਆਨਕ ਤੇਂਦੂਏ ਕਮਰੇ 'ਚ ਦਾਖਲ ਹੋ ਗਿਆ ਪਰ ਬੱਚੇ ਨੇ ਹਿੰਮਤ ਦਿਖਾਈ ਅਤੇ ਕਮਰੇ ਦਾ ਦਰਵਾਜ਼ਾ ਬੰਦ ਕਰ ਕੇ ਖੁਦ ਬਾਹਰ ਆ ਗਿਆ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਬੱਚੇ ਦੀ ਕਾਫੀ ਤਾਰੀਫ ਹੋ ਰਹੀ ਹੈ। ਉਸ ਦੀ ਹਿੰਮਤ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਇਹ ਮਾਮਲਾ ਮਾਲੇਗਾਓਂ ਦਾ ਹੈ। ਇੱਕ ਬੱਚਾ ਆਪਣੇ ਘਰ ਦੇ ਇੱਕ ਕਮਰੇ ਵਿੱਚ ਮੋਬਾਈਲ 'ਤੇ ਗੇਮ ਖੇਡ ਰਿਹਾ ਸੀ ਅਤੇ ਕਿਸੇ ਨਾਲ ਗੱਲ ਵੀ ਕਰ ਰਿਹਾ ਸੀ। ਇਸੇ ਦੌਰਾਨ ਇੱਕ ਤੇਂਦੂਏ ਚੁਪਚਾਪ ਕਮਰੇ ਵਿੱਚ ਆ ਗਿਆ। ਜਿਵੇਂ ਹੀ ਲੜਕੇ ਨੇ ਤੇਂਦੁਏ ਨੂੰ ਦੇਖਿਆ, ਉਸਨੇ ਤੁਰੰਤ ਆਪਣਾ ਮੋਬਾਈਲ ਬੰਦ ਕਰ ਦਿੱਤਾ ਅਤੇ ਕਮਰੇ ਤੋਂ ਬਾਹਰ ਆ ਗਿਆ। ਬੱਚੇ ਨੇ ਚੀਤੇ ਨੂੰ ਚਹਾਰ ਦੀਵਾਰ ਦੇ ਅੰਦਰ ਕਾਬੂ ਕਰ ਲਿਆ।
ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਹੁਣ ਇਹ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ। ਬਾਅਦ 'ਚ ਸੂਚਨਾ ਮਿਲਣ 'ਤੇ ਪੁਲਸ ਅਤੇ ਜੰਗਲਾਤ ਵਿਭਾਗ ਦੀ ਟੀਮ ਨੇ ਚੀਤੇ ਨੂੰ ਕਾਬੂ ਕੀਤਾ। ਫਿਰ ਇਸ ਨੂੰ ਪਿੰਜਰੇ ਵਿੱਚ ਬੰਦ ਕਰ ਦਿੱਤਾ ਗਿਆ।
ਹੋਰ ਪੜ੍ਹੋ: ਗੁਰਨਾਮ ਭੁੱਲਰ ਦੀ ਫਿਲਮ 'ਖਿਡਾਰੀ' ਤੋਂ ਰਿਲੀਜ਼ ਹੋਇਆ ਨਵਾਂ ਗੀਤ 'ਅੰਮਾ ਜਾਏ', ਵੇਖੋ ਵੀਡੀਓ
ਇਹ ਵੀਡੀਓ ਵੇਖ ਕੇ ਲੋਕ ਕਾਫੀ ਹੈਰਾਨ ਰਹਿ ਗਏ ਹਨ। ਕੀ ਕਿਵੇਂ ਇੱਕ ਬੱਚੇ ਨੇ ਆਪਣੀ ਬਹਾਦੁਰੀ ਤੇ ਨਿਡਰਤਾ ਦੇ ਨਾਲ ਤੇਂਦੂਏ ਨੂੰ ਬੰਦ ਕਰ ਦਿੱਤਾ ਤੇ ਆਪਣੀ ਜਾਨ ਬਚਾ ਲਈ। ਬੱਚੇ ਦੇ ਹੌਸਲੇ ਅਤੇ ਉਸ ਦੀ ਸਰਗਰਮੀ ਤੇ ਹੌਂਸਲੇ ਨੂੰ ਹਰ ਕੋਈ ਸਲਾਮ ਕਰ ਰਿਹਾ ਹੈ।
-