ਜਸਬੀਰ ਜੱਸੀ ਨੇ ਕਿਹਾ ‘ਧਰਮ ਜੀ ਦੇ ਚਰਨਾਂ ‘ਚ ਬੈਠ ਕੇ ਲੋਕ ਗੀਤ ਗਾਉਣ ਦਾ ਮੇਰਾ ਸੁਫ਼ਨਾ ਸੀ’

ਗਾਇਕ ਜਸਬੀਰ ਜੱਸੀ ਨੇ ਕਰਣ ਦਿਓਲ ਦੇ ਵਿਆਹ ‘ਚ ਪਰਫਾਰਮ ਕੀਤਾ । ਇਸ ਮੌਕੇ ਜਸਬੀਰ ਜੱਸੀ ਨੇ ਆਪਣੇ ਕਈ ਗੀਤ ਗਾਏ ਅਤੇ ਵਿਆਹ ‘ਚ ਆਪਣੇ ਗੀਤਾਂ ਦੇ ਨਾਲ ਸਮਾਂ ਬੰਨਿਆਂ । ਹੁਣ ਜਸਬੀਰ ਜੱਸੀ ਨੇ ਇੱਕ ਹੋਰ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।

Written by  Shaminder   |  June 20th 2023 06:30 PM  |  Updated: June 20th 2023 06:30 PM

ਜਸਬੀਰ ਜੱਸੀ ਨੇ ਕਿਹਾ ‘ਧਰਮ ਜੀ ਦੇ ਚਰਨਾਂ ‘ਚ ਬੈਠ ਕੇ ਲੋਕ ਗੀਤ ਗਾਉਣ ਦਾ ਮੇਰਾ ਸੁਫ਼ਨਾ ਸੀ’

ਗਾਇਕ ਜਸਬੀਰ ਜੱਸੀ (Jasbir jassi) ਨੇ ਕਰਣ ਦਿਓਲ ਦੇ ਵਿਆਹ ‘ਚ ਪਰਫਾਰਮ ਕੀਤਾ । ਇਸ ਮੌਕੇ ਜਸਬੀਰ ਜੱਸੀ ਨੇ ਆਪਣੇ ਕਈ ਗੀਤ ਗਾਏ ਅਤੇ ਵਿਆਹ ‘ਚ ਆਪਣੇ ਗੀਤਾਂ ਦੇ ਨਾਲ ਸਮਾਂ ਬੰਨਿਆਂ । ਹੁਣ ਜਸਬੀਰ ਜੱਸੀ ਨੇ ਇੱਕ ਹੋਰ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਜਿਸ ‘ਚ ਜਸਬੀਰ ਜੱਸੀ ਅਦਾਕਾਰ ਧਰਮਿੰਦਰ (Dharmendra Deol) ਦੇ ਕੋਲੋਂ ਆਸ਼ੀਰਵਾਦ ਲੈਂਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ   ਸਾਂਝਾ ਕਰਦੇ ਹੋਏ ਗਾਇਕ ਨੇ ਧਰਮਿੰਦਰ ਦੇ ਲਈ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਸਾਂਝਾ ਕੀਤਾ ਹੈ ।

ਹੋਰ ਪੜ੍ਹੋ : ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਨੇ ਆਪਣੀ ਪਹਿਲੀ ਕੈਨੇਡਾ ਫੇਰੀ ਦੌਰਾਨ ਦੀ ਤਸਵੀਰ ਕੀਤੀ ਸਾਂਝੀ, ਕਿਹਾ ‘ਹਰਭਜਨ ਤੇ ਮੈਂ ਬਹੁਤ ਸਾਰੀਆਂ ਥਾਵਾਂ ‘ਤੇ ਗਏ ਸੀ’

ਗਾਇਕ ਨੇ ਲਿਖਿਆ ‘ਧਰਮ ਜੀ ਦੇ ਚਰਨਾਂ ‘ਚ ਬੈਠ ਕੇ ਲੋਕ ਗੀਤ ਸੁਨਾਉਣ ਦਾ ਮੇਰਾ ਸੁਫ਼ਨਾ ਸੀ’ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਧਰਮਿੰਦਰ ਸੋਫੇ ‘ਤੇ ਬੈਠੇ ਹੋਏ ਹਨ ਅਤੇ ਜਸਬੀਰ ਜੱਸੀ ਉਨ੍ਹਾਂ ਦੇ ਕੋਲ ਫਰਸ਼ ‘ਤੇ ਬੈਠੇ ਹੋਏ ਹਨ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜਸਬੀਰ ਜੱਸੀ ਦਾ ਮੱਥਾ ਚੁੰਮਦੇ ਹੋਏ ਧਰਮਿੰਦਰ ਨਜ਼ਰ ਆ ਰਹੇ ਹਨ । 

ਧਰਮਿੰਦਰ ਦੇ ਕਈ ਦੋਸਤਾਂ ਨੇ ਵੀ ਕੀਤੀ ਵਿਆਹ ‘ਚ ਸ਼ਿਰਕਤ 

ਅਦਾਕਾਰ ਧਰਮਿੰਦਰ ਦੇ ਕਈ ਦੋਸਤਾਂ ਨੇ ਵੀ  ਵਿਆਹ ‘ਚ ਸ਼ਿਰਕਤ ਕੀਤੀ । ਜਿਸ ‘ਚ ਪ੍ਰੇਮ ਚੋਪੜਾ, ਸ਼ਤਰੂਘਨ ਸਿਨ੍ਹਾ, ਪੂਨਮ ਢਿੱਲੋਂ ਸਣੇ ਕਈ ਹਸਤੀਆਂ ਨੇ ਸ਼ਿਰਕਤ ਕੀਤੀ ।

ਇਸ ਦੇ ਨਾਲ ਹੀ ਕਈ ਗਾਇਕਾਂ ਨੇ ਆਪਣੀ ਪ੍ਰਫਾਰਮੈਂਸ ਦੇ ਨਾਲ ਸਮਾਂ ਬੰਨਿਆਂ ਅਤੇ ਜਸਬੀਰ ਜੱਸੀ ਉਨ੍ਹਾਂ ਗਾਇਕਾਂ ਚੋਂ ਇੱਕ ਸਨ। ਜਿਨ੍ਹਾਂ ਨੇ ਇਸ ਵਿਆਹ ‘ਚ ਆਪਣੇ ਗੀਤਾਂ ਦੇ ਨਾਲ ਰੌਣਕਾਂ ਲਗਾਈਆਂ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network