Advertisment

ਆਮਿਰ ਖ਼ਾਨ ਦੇ ਘਰ ਪਹੁੰਚੇ ਕਪਿਲ ਸ਼ਰਮਾ, ਪਤਨੀ ਗਿੰਨੀ ਵੀ ਕਪਿਲ ਸ਼ਰਮਾ ਦੇ ਨਾਲ ਦਿੱਤੀ ਦਿਖਾਈ

ਕਪਿਲ ਸ਼ਰਮਾ ਦੇ ਬੀਤੇ ਦਿਨ ਅਦਾਕਾਰ ਆਮਿਰ ਖ਼ਾਨ ਦੇ ਨਾਲ ਨਜ਼ਰ ਆਏ । ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਮਿਰ ਖ਼ਾਨ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਕਪਿਲ ਸ਼ਰਮਾ ਨੇ ਲਿਖਿਆ ਕਿ ‘ਸ਼ਾਨਦਾਰ ਸ਼ਾਮ, ਖੂਬਸੂਰਤ ਮਹਿਮਾਨ ਨਿਵਾਜ਼ੀ, ਪਿਆਰ ਅਤੇ ਸੰਗੀਤ ਲਈ ਤੁਹਾਡਾ ਧੰਨਵਾਦ ।

author-image
By Shaminder
New Update
ਆਮਿਰ ਖ਼ਾਨ ਦੇ ਘਰ ਪਹੁੰਚੇ ਕਪਿਲ ਸ਼ਰਮਾ, ਪਤਨੀ ਗਿੰਨੀ ਵੀ ਕਪਿਲ ਸ਼ਰਮਾ ਦੇ ਨਾਲ ਦਿੱਤੀ ਦਿਖਾਈ
Advertisment

ਕਪਿਲ ਸ਼ਰਮਾ (Kapil Sharma)ਦੇ  ਬੀਤੇ ਦਿਨ ਅਦਾਕਾਰ ਆਮਿਰ ਖ਼ਾਨ (Aamir khan)ਦੇ ਨਾਲ ਨਜ਼ਰ ਆਏ । ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਮਿਰ ਖ਼ਾਨ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਕਪਿਲ ਸ਼ਰਮਾ ਨੇ ਲਿਖਿਆ ਕਿ ‘ਸ਼ਾਨਦਾਰ ਸ਼ਾਮ, ਖੂਬਸੂਰਤ ਮਹਿਮਾਨ ਨਿਵਾਜ਼ੀ, ਪਿਆਰ ਅਤੇ ਸੰਗੀਤ ਲਈ ਤੁਹਾਡਾ ਧੰਨਵਾਦ । ਇਹ ਕਿੰਨਾ ਖੂਬਸੂਰਤ ਇੱਕਠ ਸੀ ।ਧੰਨਵਾਦ ਆਮਿਰ ਖਾਨ ਭਰਾ, ਤੁਸੀਂ ਸਾਡਾ ਮਾਣ ਹੋ’।

Advertisment



ਹੋਰ ਪੜ੍ਹੋ : ਕੀ ਪ੍ਰਭ ਗਿੱਲ ਨੂੰ ਮਿਲੀ ਹਮਸਫ਼ਰ ! ਗਾਇਕ ਨੇ ਰੋਮਾਂਟਿਕ ਤਸਵੀਰ ਕੀਤੀ ਸਾਂਝੀ

Advertisment

ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ‘ਤੇ ਰਿਐਕਸ਼ਨ ਦਿੱਤੇ ਜਾ ਰਹੇ ਹਨ।


ਕਪਿਲ ਬੀਤੇ ਦਿਨ ‘ਕੈਰੀ ਆਨ ਜੱਟਾ-੩’ ਦੇ ਟ੍ਰੇਲਰ ਲਾਂਚ ‘ਤੇ ਆਏ ਸੀ ਨਜ਼ਰ

Advertisment

ਬੀਤੇ ਦਿਨ ਕਪਿਲ ਸ਼ਰਮਾ ਅਤੇ ਆਮਿਰ ਖ਼ਾਨ ਗਿੱਪੀ ਗਰੇਵਾਲ ਦੀ ਫਿਲਮ ‘ਕੈਰੀ ਆਨ ਜੱਟਾ ੩’ ਦੇ ਟ੍ਰੇਲਰ ਲਾਂਚ ‘ਤੇ ਇੱਕਠੇ ਨਜ਼ਰ ਆਏ ਸਨ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਜਿਸ ਤੋਂ ਬਾਅਦ ਆਮਿਰ ਖ਼ਾਨ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ ।


ਜਿਸ ‘ਚ ਆਮਿਰ ਖ਼ਾਨ ਕਪਿਲ ਨੂੰ ਕਹਿੰਦੇ ਹੋਏ ਨਜ਼ਰ ਆਏ ਸਨ ਕਿ ਤੁਸੀਂ ਕਦੇ ਵੀ ਮੈਨੂੰ ਆਪਣੇ ਸ਼ੋਅ ‘ਤੇ ਨਹੀਂ ਬੁਲਾਇਆ ।ਜਿਸ ਤੋਂ ਬਾਅਦ ਕਪਿਲ ਸ਼ਰਮਾ ਮਹਿਮਾਨ ਬਣ ਕੇ ਆਮਿਰ ਖਾਨ ਦੇ ਘਰ ਪਹੁੰਚੇ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਬਹੁਤ ਪਸੰਦ ਕੀਤੀਆਂ ਜਾ ਰਹੀਆਂ ਹਨ ।  

Advertisment






Advertisment

Stay updated with the latest news headlines.

Follow us:
Advertisment
Advertisment
Latest Stories
Advertisment