Kili Paul: ਕਾਕਾ ਦੇ ਇਸ ਗੀਤ 'ਤੇ ਕਿੱਲੀ ਪੌਲ ਨੇ ਬਣਾਈ ਵੀਡੀਓ, ਗਾਇਕ ਨੇ ਕਮੈਂਟ ਕਰ ਆਖੀ ਇਹ ਗੱਲ

ਸੋਸ਼ਲ ਮੀਡੀਆ ਇੰਨਫਿਊਲੈਂਸਰ ਕਿਲੀ ਪੌਲ ਅਕਸਰ ਬਾਲੀਵੁੱਡ ਗੀਤਾਂ 'ਤੇ ਵੀਡੀਓਜ਼ ਬਣਾਉਂਦੇ ਹਨ ਜੋ ਕਿ ਬਹੁਤ ਵਾਇਰਲ ਵੀ ਹੁੰਦੇ ਹਨ। ਹਾਲ ਹੀ ਵਿੱਚ ਕਿਲੀ ਪੌਲ ਨੇ ਮਸ਼ਹੂਰ ਪੰਜਾਬੀ ਗਾਇਕ ਕਾਕੇ ਦੇ ਇੱਕ ਗੀਤ 'ਤੇ ਵੀਡੀਓ ਬਣਾਈ ਹੈ, ਜੋ ਕਿ ਫੈਨਜ਼ ਦੇ ਨਾਲ-ਨਾਲ ਗਾਇਕ ਨੂੰ ਵੀ ਬਹੁਤ ਪਸੰਦ ਆਈ ਹੈ।

Written by  Pushp Raj   |  March 29th 2023 05:28 PM  |  Updated: March 29th 2023 05:28 PM

Kili Paul: ਕਾਕਾ ਦੇ ਇਸ ਗੀਤ 'ਤੇ ਕਿੱਲੀ ਪੌਲ ਨੇ ਬਣਾਈ ਵੀਡੀਓ, ਗਾਇਕ ਨੇ ਕਮੈਂਟ ਕਰ ਆਖੀ ਇਹ ਗੱਲ

Kili Paul reel on Kaka's song:  ਪੰਜਾਬੀ ਸਿੰਗਰ ਕਾਕਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਉਨ੍ਹਾਂ ਦੇ ਗੀਤ ਇੱਕ ਤੋਂ ਬਾਅਦ ਇੱਕ ਸੁਪਰਹਿੱਟ ਹੋ ਰਹੇ ਹਨ। ਇਹੀ ਨਹੀਂ ਸੋਸ਼ਲ ਮੀਡੀਆ 'ਤੇ ਵੀ ਉਨ੍ਹਾਂ ਦੇ ਗੀਤ ਟਰੈਂਡਿੰਗ 'ਚ ਰਹਿੰਦੇ ਹਨ। ਇੰਨੀਂ ਦਿਨੀਂ ਕਾਕਾ ਦਾ ਨਵਾਂ ਗੀਤ ਸ਼ੇਪ' ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਟਰੈਂਡ ਕਰ ਰਿਹਾ ਹੈ। ਕਈ ਸੈਲੇਬਜ਼ ਵੀ ਇਸ ਗਾਣੇ 'ਤੇ ਰੀਲਾਂ ਬਣਾ ਚੁੱਕੇ ਹਨ। ਹੁਣ ਇਸ ਕੜੀ 'ਚ ਇੱਕ ਹੋਰ ਨਾਮ ਜੁੜ ਗਿਆ ਹੈ।

ਸੋਸ਼ਲ ਮੀਡੀਆ ਸਨਸੈਸ਼ਨ ਕਿਲੀ ਪੌਲ ਨੇ ਵੀ ਹੁਣ ਕਾਕੇ ਦੇ ਗੀਤ 'ਸ਼ੇਪ' 'ਤੇ ਵੀਡੀਓ ਬਣਾ ਦਿੱਤੀ ਹੈ। ਕਿਲੀ ਪੌਲ ਇਸ ਗਾਣੇ 'ਤੇ ਬਿਲਕੁਲ ਪਰਫੈਕਟ ਲਿਪ ਸਿੰਕਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ। ਹੁਣ ਤੱਕ ਇਸ ਵੀਡੀਓ ਨੂੰ ਕਰੋੜਾਂ ਲੋਕ ਦੇਖ ਚੁੱਕੇ ਹਨ। ਇਹ ਵੀਡੀਓ ਪੰਜਾਬੀਆਂ ਦੀ ਪਸੰਦ ਬਣਿਆ ਹੋਇਆ ਹੈ। ਇਸ ਵੀਡੀਓ 'ਤੇ 40 ਲੱਖ ਤੋਂ ਵੱਧ ਲਾਈਕਸ ਵੀ ਆ ਚੁੱਕੇ ਹਨ। ਹੁਣ ਕਿਲੀ ਪੌਲ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ।  

ਕਿਲੀ ਪੌਲ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, 'ਕੀ ਮੈਂ ਮਾਡਲ ਬਣ ਸਕਦਾ ਹਾਂ? ਮੈਨੂੰ ਇਹ ਗਾਣਾ ਬਹੁਤ ਪਸੰਦ ਹੈ ਕਾਕਾ ਜੀ।'  ਦੱਸ ਦਈਏ ਕਿ ਇਸ ਵੀਡੀਓ 'ਚ ਕਿਲੀ ਪੌਲ ਸੂਟ ਬੂਟ 'ਚ ਨਜ਼ਰ ਆ ਰਹੇ ਹਨ। ਪੰਜਾਬੀ ਗਾਇਕ ਕਾਕਾ ਜੀ ਨੇ ਕਿਲੀ ਪੌਲ ਦੇ ਇਸ ਵੀਡੀਓ ਉੱਤੇ ਆਪਣਾ ਰਿਐਕਸ਼ਨ ਦਿੱਤਾ ਹ  ਤੇ ਕਿਲੀ ਪੌਲ ਦੀ ਤਾਰੀਫ ਵੀ ਕੀਤੀ ਹੈ। ਕਾਕੇ ਨੇ ਕਿਲੀ ਪੌਲ ਦੀ ਇਸ ਵੀਡੀਓ 'ਤੇ ਕਮੈਂਟ ਕਰਦਿਆਂ ਕਿਹਾ, 'ਬਰੋ ਤੂੰ ਪਰਫੈਕਟ ਲੱਗ ਰਿਹਾ ਹੈਂ।'

ਹੋਰ ਪੜ੍ਹੋ: Jaya Bachchan: ਮਾਧੁਰੀ ਦੀਕਸ਼ਿਤ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ, ਜਯਾ ਬੱਚਨ ਨੂੰ ਆਇਆ ਗੁੱਸਾ, ਕਿਹਾ-ਬੜੀ ਗੰਦੀ ਜ਼ੁਬਾਨ ਹੈ...   

ਦੱਸ ਦਈਏ ਕਿ ਕਿਲੀ ਪੌਲ ਤਨਜ਼ਾਨੀਆ ਦੇ ਰਹਿਣ ਵਾਲੇ ਹਨ। ਉਹ ਬਾਲੀਵੁੱਡ ਤੇ ਪੰਜਾਬੀ ਮਿਊਜ਼ਿਕ ਨੂੰ ਕਾਫੀ ਜ਼ਿਆਦਾ ਪਸੰਦ ਕਰਦੇ ਹਨ ਤੇ ਇਨ੍ਹਾਂ ਗੀਤਾਂ 'ਤੇ ਆਪਣੀ ਰੀਲਸ ਬਣਾਉਂਦੇ ਹਨ। ਇਨ੍ਹਾਂ ਸਭ ਲਈ ਕਿਲੀ ਪੌਲ ਦੀ ਭੈਣ ਨੀਮਾ ਪੌਲ ਵੀ ਉਨ੍ਹਾਂ ਦਾ ਭਰਪੂਰ ਸਮਰਥਨ ਕਰਦੀ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network