Jaya Bachchan: ਮਾਧੁਰੀ ਦੀਕਸ਼ਿਤ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ, ਜਯਾ ਬੱਚਨ ਨੂੰ ਆਇਆ ਗੁੱਸਾ, ਕਿਹਾ-ਬੜੀ ਗੰਦੀ ਜ਼ੁਬਾਨ ਹੈ...
ਜਯਾ ਬੱਚਨ ਅਤੇ ਉਰਮਿਲਾ ਮਾਤੋਂਡਕਰ ਨੇ ਹੁਣ ਨੈੱਟਫਲਿਕਸ ਸੀਰੀਜ਼ 'ਦਿ ਬਿਗ ਬੈਂਗ ਥਿਊਰੀ' 'ਚ ਮਾਧੁਰੀ ਦੀਕਸ਼ਿਤ ਬਾਰੇ ਕੀਤੀ ਇਤਰਾਜ਼ਯੋਗ ਟਿੱਪਣੀ ਤੋਂ ਬਾਅਦ ਚੱਲ ਰਹੇ ਵਿਵਾਦ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਦੱਸ ਦਈਏ ਕਿ ਸ਼ੋਅ ਵਿੱਚ ਮਾਧੁਰੀ ਦੀਕਸ਼ਿਤ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ ਦੇ ਚੱਲਦੇ ਇੱਕ ਸਿਆਸੀ ਵਿਸ਼ਲੇਸ਼ਕ ਨੇ ਨੈਟਫਲਿਕਸ ਨੂੰ ਇੱਕ ਕਾਨੂੰਨੀ ਨੋਟਿਸ ਭੇਜਿਆ ਹੈ।
Jaya Bachchan: ਮਾਧੁਰੀ ਦੀਕਸ਼ਿਤ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ, ਜਯਾ ਬੱਚਨ ਨੂੰ ਆਇਆ ਗੁੱਸਾ, ਕਿਹਾ-ਬੜੀ ਗੰਦੀ ਜ਼ੁਬਾਨ ਹੈ...
Jaya Bachchan angry on Kunal Nayyar: ਸਾਲ 2007 ਵਿੱਚ ਆਏ ਅਮਰੀਕੀ ਸਿਟਕਾਮ ਸ਼ੋਅ ਦਿ ਬਿਗ ਬੈਂਗ ਥਿਊਰੀ ਨੂੰ ਲੈ ਕੇ ਹੰਗਾਮਾ ਹੋਇਆ ਹੈ। ਦਰਅਸਲ, ਇਸ ਸੀਰੀਜ਼ ਦੇ ਇੱਕ ਐਪੀਸੋਡ ਵਿੱਚ ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਤੁਲਨਾ ਐਸ਼ਵਰਿਆ ਰਾਏ ਨਾਲ ਵੀ ਕੀਤੀ ਗਈ ਹੈ।

ਹੁਣ ਇਸ ਮਾਮਲੇ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ। ਵਿਜੇ ਕੁਮਾਰ ਨਾਂ ਦੇ ਸਿਆਸੀ ਵਿਸ਼ਲੇਸ਼ਕ ਵੱਲੋਂ ਨੈੱਟਫਲਿਕਸ ਨੂੰ ਕਾਨੂੰਨੀ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਮਾਮਲੇ 'ਤੇ ਬਾਲੀਵੁੱਡ ਅਦਾਕਾਰਾ ਜਯਾ ਬੱਚਨ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ।
ਜਯਾ ਬੱਚਨ ਨੇ ਕੀ ਕਿਹਾ
ਇਸ ਸੀਰੀਜ਼ 'ਚ ਵਿਵਾਦਿਤ ਟਿੱਪਣੀ ਕਰਨ ਵਾਲੇ ਅਭਿਨੇਤਾ ਕੁਣਾਲ ਨਈਅਰ ਦੇ ਬਿਆਨਾਂ ਬਾਰੇ ਇੱਕ ਮੀਡੀਆ ਹਾਊਸ ਨਾਲ ਗੱਲ ਕਰਦੇ ਹੋਏ ਜਯਾ ਬੱਚਨ ਨੇ ਕਿਹਾ, ''ਕੀ ਇਹ ਆਦਮੀ ਪਾਗਲ ਹੈ? ਬੜੀ ਗੰਦੀ ਜ਼ੁਬਾਨ ਹੈ... ਉਸ ਨੂੰ ਪਾਗਲਖਾਨੇ ਭੇਜਣ ਦੀ ਲੋੜ ਹੈ। ਉਸ ਦੇ ਪਰਿਵਾਰ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਹ ਇਸ ਬਾਰੇ ਕੀ ਸੋਚਦੇ ਹਨ।

ਉਰਮਿਲਾ ਮਾਤੋਂਡਕਰ ਦੀ ਪ੍ਰਤੀਕਿਰਿਆ
ਜਯਾ ਬੱਚਨ ਤੋਂ ਇਲਾਵਾ ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਨੇ ਵੀ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਕਿਹਾ ਕਿ ਉਹ ਇਸ ਘਟਨਾ ਬਾਰੇ ਨਹੀਂ ਜਾਣਦੀ, ਇਸ ਲਈ ਉਸ ਨੂੰ ਇਸ ਮਾਮਲੇ 'ਤੇ ਕਿਸੇ ਤਰ੍ਹਾਂ ਦੀ ਟਿੱਪਣੀ ਨਹੀਂ ਕਰਨੀ ਚਾਹੀਦੀ। ਹਾਲਾਂਕਿ, ਜੇਕਰ ਅਜਿਹਾ ਹੈ, ਤਾਂ ਇਹ ਬਹੁਤ ਛੋਟੀ ਸੋਚ ਹੈ। ਕਿਸੇ ਵੀ ਮਹਿਲਾ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨਾ ਸਰਾਸਰ ਗ਼ਲਤ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
