Viral Video: ਪੁਲਿਸ ਮੁਲਾਜ਼ਮ ਨੇ ਝੁਲਸਾ ਦੇਣ ਵਾਲੀ ਗਰਮੀ 'ਚ ਇੰਝ ਬਚਾਈ ਬਾਂਦਰ ਦੀ ਜਾਨ, ਲੋਕ ਕਰ ਰਹੇ ਨੇ ਤਰੀਫਾਂ
ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਇੱਕ ਪੁਲਿਸ ਮੁਲਾਜ਼ਮ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।ਜਿਸ ਵਿੱਚ ਉਹ ਗਰਮੀ ਕਾਰਨ ਬੇਹੋਸ਼ ਹੋਏ ਇੱਕ ਬੇਜ਼ੁਬਾਨ ਜਾਨਵਰ ਦੀ ਮਦਦ ਕਰਦਾ ਹੋਇਆ ਤੇ ਉਸ ਦੀ ਜਾਨ ਬਚਾਉਂਦਾ ਹੋਇਆ ਨਜ਼ਰ ਆ ਰਿਹਾ ਹੈ।
Viral Video: ਪੁਲਿਸ ਮੁਲਾਜ਼ਮ ਨੇ ਝੁਲਸਾ ਦੇਣ ਵਾਲੀ ਗਰਮੀ 'ਚ ਇੰਝ ਬਚਾਈ ਬਾਂਦਰ ਦੀ ਜਾਨ, ਲੋਕ ਕਰ ਰਹੇ ਨੇ ਤਰੀਫਾਂ
Viral Video : ਇਨ੍ਹੀਂ ਦਿਨੀਂ ਲਗਾਤਾਰ ਗਰਮੀ ਪੈ ਰਹੀ ਹੈ। ਜਿਸ ਦੇ ਚੱਲਦੇ ਸਿਹਤ ਮਾਹਰ ਲੋਕਾਂ ਨੂੰ ਤੇਜ਼ ਧੂਪ ਤੇ ਗਰਮੀ ਵਿੱਚ ਘਰੋਂ ਬਾਹਰ ਨਿਕਲਣ ਤੇ ਇਸ ਤੋਂ ਬਚਾਅ ਲਈ ਹਿਦਾਇਤਾਂ ਦੇ ਰਹੇ ਹਨ। ਇਸ ਵਿਚਾਲੇ ਸੋਸ਼ਲ ਮੀਡੀਆ ਉੱਤੇ ਇੱਕ ਪੁਲਿਸ ਮੁਲਾਜ਼ਮ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਇੱਕ ਸ਼ਲਾਘਾਯੋਗ ਕਦਮ ਚੁੱਕਦੇ ਹੋਏ ਨਜ਼ਰ ਆ ਰਹੇ ਹਨ।
ਆਏ ਦਿਨ ਸੋਸ਼ਲ ਮੀਡੀਆ ਉੱਤੇ ਕੋਈ ਨਾਂ ਕੋਈ ਵੀਡੀਓ ਅਤੇ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਇੱਕ ਪੁਲਿਸ ਮੁਲਾਜ਼ਮ ਦੀ ਵੀਡੀਓ ਵਾਇਰਲ ਹੋ ਰਹੀ ਹੈ।
ਇਸ ਵੀਡੀਓ ਦੇ ਵਿੱਚ ਤੁਸੀਂ ਇਸ ਪੁਲਿਸ ਮੁਲਾਜ਼ਮ ਨੂੰ ਇੱਕ ਬਾਂਦਰ ਦੀ ਮਦਦ ਕਰਦੇ ਹੋਏ ਵੇਖ ਸਕਦੇ ਹੋ। ਇਹ ਬਾਂਦਰ ਤੇਜ਼ ਧੁੱਪ ਅਤੇ ਪਿਆਸ ਕਾਰਨ ਬੇਹੋਸ਼ ਹੋ ਗਿਆ ਸੀ। ਪੁਲਿਸ ਮੁਲਾਜ਼ਮ ਇਸ ਬਾਂਦਰ ਨੂੰ ਚੁੱਕਦਾ ਹੈ ਉਸ ਨੂੰ ਪਾਣੀ ਪਿਆਉਣ ਦੀ ਕੋਸ਼ਿਸ਼ ਕਰਦਾ ਤੇ ਸੀਪੀਆਰ ਦੇ ਕੇ ਬਾਂਦਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਅੰਤ ਵਿੱਚ ਉਹ ਆਪਣੇ ਇਸ ਨੇਕ ਕੰਮ ਨੂੰ ਕਰਨ ਵਿੱਚ ਸਫਲ ਹੋ ਗਿਆ।
ਹੋਰ ਪੜ੍ਹੋ : ਰਾਹਾ ਕਪੂਰ ਦੀ ਨਵੀਂ ਵੀਡੀਓ ਹੋਈ ਵਾਇਰਲ, ਰਾਹਾ ਨੇ ਆਪਣੀ ਕਿਊਟਨੈਸ ਨਾਲ ਜਿੱਤਿਆ ਫੈਨਜ਼ ਦਾ ਦਿਲ
ਇਹ ਵੀਡੀਓ ਬਹੁਤ ਹੀ ਤੇਜ਼ੀ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਲੋਕ ਇਸ ਵੀਡੀਓ ਨੂੰ ਵੇਖ ਕੇ ਵੱਖ ਵੱਖ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ। ਵੱਡੀ ਗਿਣਤੀ ਵਿੱਚ ਲੋਕ ਪੁਲਿਸ ਮੁਲਾਜ਼ਮ ਦੀ ਸ਼ਲਾਘਾ ਕਰ ਰਹੇ ਹਨ ਤੇ ਉਸ ਵੱਲੋਂ ਕੀਤੇ ਗਏ ਇਸ ਨੇਕ ਕੰਮ ਦੀ ਉਦਾਹਰਣ ਦਿੰਦੇ ਹੋਏ ਹੋਰਨਾਂ ਵੀ ਬੇਜ਼ੁਬਾਨਾਂ ਪ੍ਰਤੀ ਨਿਮਰਤਾ ਤੇ ਇਨਸਾਨੀਅਤ ਰੱਖਣ ਦੀ ਗੱਲ ਕਰ ਰਹੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
