Viral Video: ਸਪਨਾ ਚੌਧਰੀ ਦੇ ਪੈਰ ਧੋਕੇ ਇਸ ਸ਼ਖਸ ਨੇ ਪੀਤਾ ਪਾਣੀ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ
Sapna Choudhary Viral Video: ਹਰਿਆਣਵੀ ਡਾਂਸਰ ਸਪਨਾ ਚੌਧਰੀ ਅੱਜ ਕਿਸੇ ਪਛਾਣ ਦੀ ਮੋਹਤਾਜ਼ ਰ ਨਹੀਂ ਹੈ। ਹਾਲਾਂਕਿ ਉਹ ਵੀ ਅਜਿਹਾ ਸਮਾਂ ਸੀ ਜਦੋਂ ਸਪਨਾ ਚੌਧਰੀ ਨੂੰ ਕੋਈ ਨਹੀਂ ਜਾਣਦਾ ਸੀ। ਸਪਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਟੇਜ ਸ਼ੋਅ ਨਾਲ ਕੀਤੀ ਸੀ।
ਬੀਤੇ ਦਿਨੀਂ ਕਾਨਸ ਫ਼ਿਲਮ ਫੈਸਟੀਵਲ 'ਚ ਸ਼ਮੂਲੀਅਤ ਕਰਨ ਦੇ ਚੱਲਦੇ ਸਪਨਾ ਲਗਾਤਾਰ ਸੁਰਖੀਆਂ 'ਚ ਬਣੀ ਰਹੀ। ਹਾਲ ਹੀ ਵਿੱਚ ਮੁੜ ਸਪਨਾ ਚੌਧਰੀ ਸੁਰਖੀਆਂ 'ਚ ਆ ਗਈ ਹੈ, ਇਸ ਦੀ ਵਜ੍ਹਾਂ ਉਸ ਦੀ ਇੱਕ ਵਾਇਰਲ ਵੀਡੀਓ ਹੈ। ਜੋ ਕਿ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਸਪਨਾ ਚੌਧਰੀ ਦੀ ਵਾਇਰਲ ਹੋ ਰਹੀ ਵੀਡੀਓ ਕਾਫੀ ਪੁਰਾਣੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਸ ਵੀਡੀਓ 'ਚ ਇੱਕ ਵਿਅਕਤੀ ਸਪਨਾ ਦੇ ਪੈਰ ਧੋਂਦਾ ਨਜ਼ਰ ਆ ਰਿਹਾ ਹੈ।
ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸਪਨਾ ਸਟੇਜ 'ਤੇ ਬੈਠੀ ਹੈ ਅਤੇ ਦੋ ਲੋਕ ਉਸ ਦੇ ਪੈਰ ਧੋ ਰਹੇ ਹਨ। ਕਦੇ ਉਨ੍ਹਾਂ ਦੇ ਪੈਰਾਂ 'ਤੇ ਪਾਣੀ ਪਾਇਆ ਜਾ ਰਿਹਾ ਹੈ ਅਤੇ ਕਦੇ ਉਹ ਗੁਲਾਬ ਦੀਆਂ ਪੱਤੀਆਂ ਪਾ ਰਹੇ ਹਨ। ਇਸ ਦੌਰਾਨ ਸਪਨਾ ਦੇ ਚਿਹਰੇ 'ਤੇ ਵੱਡੀ ਮੁਸਕਾਨ ਵੀ ਦੇਖਣ ਨੂੰ ਮਿਲ ਰਹੀ ਹੈ।ਵੀਡੀਓ ਦੇ ਅੰਤ ਵਿੱਚ, ਇੱਕ ਆਦਮੀ ਉਹੀ ਪਾਣੀ ਪੀਂਦਾ ਹੈ ਅਤੇ ਇਸ ਨੂੰ ਆਪਣੇ ਆਪ 'ਤੇ ਡੋਲ੍ਹਦਾ ਹੈ।
ਹੋਰ ਪੜ੍ਹੋ: Viral : ਜਾਣੋ ਕਿਉਂ ਬਣੀ ਇਹ ਮਸ਼ਹੂਰ ਅਖਾਣ '2 June ki Roti' ਜੋ ਕਿਸਮਤ ਵਾਲੇ ਲੋਕਾਂ ਨੂੰ ਹੀ ਮਿਲਦੀ ਹੈ
ਇਸ ਨੂੰ ਦੇਖ ਕੇ ਸਾਫ ਨਜ਼ਰ ਆ ਰਿਹਾ ਹੈ ਕਿ ਸਪਨਾ ਦੇ ਪ੍ਰਸ਼ੰਸਕ ਉਸ ਨੂੰ ਭਗਵਾਨ ਦਾ ਦਰਜਾ ਦਿੰਦੇ ਹਨ। ਜਿਸ ਨੇ ਵੀ ਇਸ ਵੀਡੀਓ ਨੂੰ ਦੇਖਿਆ ਹੈ ਹੈਰਾਨ ਹੋ ਰਿਹਾ ਹੈ। ਸੋਸ਼ਲ ਮੀਡੀਆ 'ਤੇ ਕਈ ਲੋਕ ਇਸ ਵੀਡੀਓ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਹਨ।ਇਕ ਯੂਜ਼ਰ ਨੇ ਲਿਖਿਆ, ' ਘਟੀਆ ਹਰਕਤ', ਉੱਥੇ ਦੂਜੇ ਯੂਜ਼ਰ ਨੇ ਲਿਖਿਆ- 'ਇਹ ਐਕਟ ਬਹੁਤ ਅਜੀਬ ਹੈ ਜਿਸ ਨੂੰ ਦੇਖਣਾ ਮੁਸ਼ਕਿਲ ਹੈ। ਤੀਜੇ ਨੇ ਲਿਖਿਆ, 'ਅਜਿਹਾ ਕੌਣ ਕਰਦਾ ਹੈ।'
- PTC PUNJABI