ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੋਈ ਬੇਬੇ ਬਚਨ ਕੌਰ ਦਾ ਹੋਇਆ ਦਿਹਾਂਤ,ਰਾਣਾ ਰਣਬੀਰ ਸਣੇ ਕਈ ਹਸਤੀਆਂ ਨੇ ਜਤਾਇਆ ਸੋਗ, ਪੋਤੇ ਜਗਦੀਪ ਨੇ ਸਾਂਝਾ ਕੀਤਾ ਵੀਡੀਓ

ਸੋਸ਼ਲ ਮੀਡੀਆ ‘ਤੇ ਪੰਜਾਬ ਦੀਆਂ ਕਈ ਬਜ਼ੁਰਗ ਬੀਬੀਆਂ ਕਾਫੀ ਮਸ਼ਹੂਰ ਹੋਈਆਂ ਹਨ ।ਉਨ੍ਹਾਂ ਵਿੱਚੋਂ ਹੀ ਇੱਕ ਸਨ ਬੀਬੀ ਬਚਨ ਕੌਰ ਬਰਾੜ । ਜਿਨ੍ਹਾਂ ਦਾ ਦਿਹਾਂਤ ਬੀਤੇ ਦਿਨੀਂ ਹੋ ਗਿਆ ਸੀ ।

Reported by: PTC Punjabi Desk | Edited by: Shaminder  |  November 18th 2023 05:15 PM |  Updated: November 18th 2023 05:15 PM

ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੋਈ ਬੇਬੇ ਬਚਨ ਕੌਰ ਦਾ ਹੋਇਆ ਦਿਹਾਂਤ,ਰਾਣਾ ਰਣਬੀਰ ਸਣੇ ਕਈ ਹਸਤੀਆਂ ਨੇ ਜਤਾਇਆ ਸੋਗ, ਪੋਤੇ ਜਗਦੀਪ ਨੇ ਸਾਂਝਾ ਕੀਤਾ ਵੀਡੀਓ

ਸੋਸ਼ਲ ਮੀਡੀਆ ‘ਤੇ ਪੰਜਾਬ ਦੀਆਂ ਕਈ ਬਜ਼ੁਰਗ ਬੀਬੀਆਂ ਕਾਫੀ ਮਸ਼ਹੂਰ ਹੋਈਆਂ ਹਨ ।ਉਨ੍ਹਾਂ ਵਿੱਚੋਂ ਹੀ ਇੱਕ ਸਨ ਬੀਬੀ ਬਚਨ ਕੌਰ ਬਰਾੜ (Bachan Kaur Brar) । ਜਿਨ੍ਹਾਂ ਦਾ ਦਿਹਾਂਤ ਬੀਤੇ ਦਿਨੀਂ ਹੋ ਗਿਆ ਸੀ । ਉਨ੍ਹਾਂ ਦੇ ਪੋਤੇ ਨੇ   ਇੱਕ ਵੀਡੀਓ ਸਾਂਝਾ ਕੀਤਾ ਹੈ।ਜਿਸ ‘ਚ ਉਹ ਆਪਣੀ ਬੇਬੇ ਬਾਰੇ ਦੱਸ ਰਿਹਾ ਹੈ ਕਿ ਬੇਬੇ ਦਾ ਦਿਹਾਂਤ ਹੋ ਗਿਆ ਹੈ ਤੇ ਉਨ੍ਹਾਂ ਦੇ ਦਿਹਾਂਤ ਤੇ ਉਨ੍ਹਾਂ ਦੇ ਚਾਹੁਣ ਵਾਲੇ ਬਹੁਤ ਉਦਾਸ ਹੋਏ ਨੇ ।

ਹੋਰ ਪੜ੍ਹੋ :  ਹਿੰਮਤ ਸੰਧੂ ਨੇ ਇਹ ਉਪਲਬਧੀ ਕੀਤੀ ਹਾਸਲ, ਫੈਨਸ ਦੇ ਨਾਲ ਖੁਸ਼ਖ਼ਬਰੀ ਕੀਤੀ ਸਾਂਝੀ, ਹਰ ਕਿਸੇ ਨੇ ਦਿੱਤੀ ਵਧਾਈ

ਆਪਾਂ ਉਦਾਸ ਜ਼ਰੂਰ ਹਾਂ ਪਰ ਨਿਰਾਸ਼ ਨਹੀਂ ਹੋਏ। ਬੇਬੇ ਬਹੁਤ ਸੋਹਣੀ ਜ਼ਿੰਦਗੀ ਜਿਉਂ ਕੇ ਗਏ ਹਨ ।ਬੇਬੇ ਨੇ ਦੁਨੀਆ ਦੇ ਦਿਲ ਜਿੱਤੇ ਹਨ ਅਤੇ ਅਖੀਰ ਬੇਬੇ ਨੇ ਮੌਤ ਵੀ ਜਿੱਤ ਲਈ’ । ਇਸ ਵੀਡੀਓ ‘ਤੇ ਆਮ ਲੋਕਾਂ ਦੇ ਨਾਲ ਨਾਲ ਰਾਣਾ ਰਣਬੀਰ ਨੇ ਵੀ ਪ੍ਰਤੀਕਰਮ ਦਿੱਤਾ ਹੈ । 

ਬੇਬੇ ਦੇ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਕੀਤੇ ਜਾਂਦੇ ਸੀ ਪਸੰਦ 

ਬੇਬੇ ਬੱਚਨ ਕੌਰ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਸਨ । ਜਿੱਥੇ ਉਹ ਸਮਾਜ ਨੂੰ ਸੇਧ ਦੇਣ ਵਾਲੀਆਂ ਗੱਲਾਂ ਦੱਸਦੇ ਹੁੰਦੇ ਸਨ ।

ਉੱਥੇ ਹੀ ਪੰਜਾਬ ਦੇ ਵਿਰਸੇ ਦੇ ਨਾਲ ਜੁੜੀਆਂ ਗੱਲਾਂ ਦੱਸ ਕੇ ਨੌਜਵਾਨਾਂ ਨੂੰ ਪੰਜਾਬ ਦੇ ਵਿਰਸੇ ਦੇ ਨਾਲ ਵੀ ਜੋੜਦੇ ਸਨ ।ਆਓ ਤੁਹਾਨੂੰ ਵੀ ਉਨ੍ਹਾਂ ਦੇ ਕੁਝ ਵੀਡੀਓ ਦਿਖਾਉਂਦੇ ਹਾਂ।ਜਿਸ ‘ਚ ਉਹ ਕੁਝ ਨਾ ਕੁਝ ਸੁਨੇਹਾ ਦਿੰਦੇ ਹੋਏ ਨਜ਼ਰ ਆ ਰਹੇ ਹਨ । 

 

- PTC PUNJABI


Popular Posts