ਹਿੰਮਤ ਸੰਧੂ ਨੇ ਇਹ ਉਪਲਬਧੀ ਕੀਤੀ ਹਾਸਲ, ਫੈਨਸ ਦੇ ਨਾਲ ਖੁਸ਼ਖ਼ਬਰੀ ਕੀਤੀ ਸਾਂਝੀ, ਹਰ ਕਿਸੇ ਨੇ ਦਿੱਤੀ ਵਧਾਈ

ਹਿੰਮਤ ਸੰਧੂ ਨੇ ਆਪਣੇ ਗੀਤਾਂ ਕਰਕੇ ਤਾਂ ਜਾਣੇ ਹੀ ਜਾਂਦੇ ਹਨ । ਇਸ ਦੇ ਨਾਲ ਹੀ ਗਾਇਕ ਨੇ ਇੱਕ ਹੋਰ ਉਪਲਬਧੀ ਹਾਸਲ ਕੀਤੀ ਹੈ । ਜਿਸ ਦੀ ਖੁਸ਼ਖ਼ਬਰੀ ਉਨ੍ਹਾਂ ਨੇ ਆਪਣੇ ਫੈਨਸ ਦੇ ਨਾਲ ਵੀ ਸਾਂਝੀ ਕੀਤੀ ਹੈ ।

Reported by: PTC Punjabi Desk | Edited by: Shaminder  |  November 18th 2023 03:27 PM |  Updated: November 18th 2023 03:27 PM

ਹਿੰਮਤ ਸੰਧੂ ਨੇ ਇਹ ਉਪਲਬਧੀ ਕੀਤੀ ਹਾਸਲ, ਫੈਨਸ ਦੇ ਨਾਲ ਖੁਸ਼ਖ਼ਬਰੀ ਕੀਤੀ ਸਾਂਝੀ, ਹਰ ਕਿਸੇ ਨੇ ਦਿੱਤੀ ਵਧਾਈ

ਹਿੰਮਤ ਸੰਧੂ (Himmat Sandhu) ਨੇ ਆਪਣੇ ਗੀਤਾਂ ਕਰਕੇ ਤਾਂ ਜਾਣੇ ਹੀ ਜਾਂਦੇ ਹਨ । ਇਸ ਦੇ ਨਾਲ ਹੀ ਗਾਇਕ ਨੇ ਇੱਕ ਹੋਰ ਉਪਲਬਧੀ ਹਾਸਲ ਕੀਤੀ ਹੈ । ਜਿਸ ਦੀ ਖੁਸ਼ਖ਼ਬਰੀ ਉਨ੍ਹਾਂ ਨੇ ਆਪਣੇ ਫੈਨਸ ਦੇ ਨਾਲ ਵੀ ਸਾਂਝੀ ਕੀਤੀ ਹੈ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੇ ਯੂ-ਟਿਊਬ ਚੈਨਲ ਬਾਰੇ ਦੱਸ ਰਹੇ ਹਨ ਕਿ ਉਨ੍ਹਾਂ ਦੇ ਚੈਨਲ ਨੇ ਯੂ ਟਿਊਬ ‘ਤੇ ਇੱਕ ਮਿਲੀਅਨ ਸਬ੍ਰਸਕਰਾਈਬਰ ਹਾਸਲ ਕਰ ਰਹੇ ਹਨ ।

ਹੋਰ ਪੜ੍ਹੋ :  ਨਿਮਰਤ ਖਹਿਰਾ ਦਾ ਨਵਾਂ ਗੀਤ ‘ਦੂਰ ਦੂਰ’ ਰਿਲੀਜ਼, ਗਾਇਕਾ ਦਾ ਰੋਮਾਂਟਿਕ ਅੰਦਾਜ਼ ਹਰ ਕਿਸੇ ਨੂੰ ਆਇਆ ਪਸੰਦ

ਜਿਸ ਦੇ ਲਈ ਯੂਟਿਊਬ ਦੇ ਵੱਲੋਂ ਉਨ੍ਹਾਂ ਨੂੰ ਪਲੇਅ ਬਟਨ ਭੇਜਿਆ ਗਿਆ ਹੈ । ਇਸ ਖੁਸ਼ਖ਼ਬਰੀ ਨੂੰ ਉਨ੍ਹਾਂ ਨੇ ਆਪਣੇ ਫੈਨਸ ਦੇ ਨਾਲ ਵੀ ਸਾਂਝਾ ਕਰਦੇ ਹੋਏ ਕਿਹਾ ਕਿ ਇਹ ਸਭ ਕੁਝ ਉਨ੍ਹਾਂ ਦੀ ਟੀਮ, ਮਾਪਿਆਂ ਦੇ ਆਸ਼ੀਰਵਾਦ ਅਤੇ ਸਰੋਤਿਆਂ ਦੀ ਬਦੌਲਤ ਸੰਭਵ ਹੋ ਸਕਿਆ ਹੈ ।

ਫੈਨਸ ਦੇ ਨਾਲ ਨਾਲ ਸੈਲੀਬ੍ਰੇਟੀਜ਼ ਨੇ ਦਿੱਤੀ ਵਧਾਈ 

ਹਿੰਮਤ ਸੰਧੂ ਨੇ ਜਿਉਂ ਹੀ ਇਸ ਪੋਸਟ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ । ਅਦਾਕਾਰਾ ਤਾਨੀਆ ਨੇ ਵੀ ਹਿੰਮਤ ਸੰਧੂ ਨੂੰ ਇਸ ਉਪਲਬਧੀ ਦੇ ਲਈ ਵਧਾਈ ਦਿੱਤੀ ਹੈ । ਇਸ ਦੇ ਨਾਲ ਹੀ ਦੇਸੀ ਫ੍ਰੇਂਜੀ ਨੇ ਵੀ ਗਾਇਕ ਨੂੰ ਵਧਾਈ ਦਿੱਤੀ ਹੈ ।

ਹਿੰਮਤ ਸੰਧੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ‘ਬਾਜ਼ੀ ਦਿਲ ਦੀ’ , ‘ਬੁਰਜ ਖਲੀਫਾ’, ‘ਚਰਚੇ’ ਸਣੇ ਕਈ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ । 

 

- PTC PUNJABI


Popular Posts