ਗਾਇਕ ਹਿੰਮਤ ਸੰਧੂ ਨੇ ਖਰੀਦੀ ਨਵੀਂ ਗੱਡੀ, ਪ੍ਰਸ਼ੰਸਕ ਵੀ ਦੇ ਰਹੇ ਵਧਾਈ, ਗਾਇਕ ਨੇ ਵਾਹਿਗੁਰੂ ਜੀ ਦਾ ਕੀਤਾ ਸ਼ੁਕਰਾਨਾ

ਗਾਇਕ ਹਿੰਮਤ ਸੰਧੂ ਨੇ ਨਵੀਂ ਗੱਡੀ ਖਰੀਦੀ ਹੈ । ਜਿਸ ਦਾ ਇੱਕ ਵੀਡੀਓ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਆਪਣੇ ਦੋਸਤਾਂ ਦੇ ਨਾਲ ਆਪਣੀ ਨਵੀਂ ਥਾਰ ਦਾ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਗਾਇਕ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।

Written by  Shaminder   |  July 18th 2023 10:09 AM  |  Updated: July 18th 2023 10:21 AM

ਗਾਇਕ ਹਿੰਮਤ ਸੰਧੂ ਨੇ ਖਰੀਦੀ ਨਵੀਂ ਗੱਡੀ, ਪ੍ਰਸ਼ੰਸਕ ਵੀ ਦੇ ਰਹੇ ਵਧਾਈ, ਗਾਇਕ ਨੇ ਵਾਹਿਗੁਰੂ ਜੀ ਦਾ ਕੀਤਾ ਸ਼ੁਕਰਾਨਾ

ਗਾਇਕ ਹਿੰਮਤ ਸੰਧੂ (Himmat Sandhu) ਨੇ ਨਵੀਂ ਗੱਡੀ  (New Thar) ਖਰੀਦੀ ਹੈ । ਜਿਸ ਦਾ ਇੱਕ ਵੀਡੀਓ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਆਪਣੇ ਦੋਸਤਾਂ ਦੇ ਨਾਲ ਆਪਣੀ ਨਵੀਂ ਥਾਰ ਦਾ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਗਾਇਕ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਉਸ ਦੇ ਫੈਨਸ ਵੀ ਨਵੀਂ ਗੱਡੀ ਦੇ ਲਈ ਵਧਾਈ ਦੇ ਰਹੇ ਹਨ ।

ਹੋਰ ਪੜ੍ਹੋ : ਜਪਜੀ ਖਹਿਰਾ ਨੇ ਆਪਣੀ ਮਾਂ ਦੇ ਨਾਲ ਸਾਂਝੀ ਕੀਤੀ ਖੂਬਸੂਰਤ ਤਸਵੀਰ, ਵੇਖੋ ਮਾਂ ਧੀ ਦਾ ਅੰਦਾਜ਼

ਇਸ ਤੋਂ ਇਲਾਵਾ ਕਈ ਸੈਲੀਬ੍ਰੇਟੀਜ਼ ਵੀ ਵਧਾਈ ਦੇ ਰਹੇ ਹਨ। ਗੀਤਕਾਰ ਗਿੱਲ ਰੌਂਤਾ ਨੇ ਲਿਖਿਆ ‘ਵਧਾਈਆਂ ਬਹੁਤ ਸੋਹਣਿਆ ਵੀਰਾ ਦਾਤਾ ਮੇਹਰ ਕਰੇ’।ਇਸ ਤੋਂ ਐਵੀ ਸਰਾਂ ਨੇ ਵੀ ਫਾਇਰ ਵਾਲਾ ਇਮੋਜੀ ਪੋਸਟ ਕਰਦੇ ਹੋਏ ਗਾਇਕ ਨੂੰ ਵਧਾਈ ਦਿੱਤੀ ਹੈ । 

ਹਿੰਮਤ ਸੰਧੂ ਦਾ ਵਰਕ ਫਰੰਟ 

ਹਿੰਮਤ ਸੰਧੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ। ਬਲੈਕੀਆ ਫ਼ਿਲਮ ‘ਚ ਗਾਏ ਗਏ ਗੀਤ ਨੂੰ ਸਰੋਤਿਆਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ‘ਬੁਰਜ ਖਲੀਫਾ’, ‘ਆਹੀ ਗੱਲ’, ‘ਧੋਖਾ’, ‘ਮਰਜ਼ੀ ਦੇ ਮਾਲਕ’ ਸਣੇ ਕਈ ਹਿੱਟ ਗੀਤ ਗਾਏ ਹਨ । ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

ਹਿੰਮਤ ਸੰਧੂ ਯੂਪੀ ਦੇ ਜੰਮਪਲ ਨੇ । ਪਰ ਕੁਝ ਸਾਲ ਪਹਿਲਾਂ ਉਨ੍ਹਾਂ ਦਾ ਪਰਿਵਾਰ ਪੰਜਾਬ ਆ ਕੇ ਵੱਸ ਗਿਆ ਸੀ । ਜਿਸ ਤੋਂ ਬਾਅਦ ਉਹ ਇੱਥੇ ਹੀ ਆ ਕੇ ਰਹਿਣ ਲੱਗ ਪਏ। ਗਾਇਕੀ ਦਾ ਸ਼ੌਂਕ ਰੱਖਣ ਵਾਲੇ ਹਿੰਮਤ ਸੰਧੂ ਨੂੰ ਗਾਇਕੀ ਦੇ ਖੇਤਰ ‘ਚ ਜਗ੍ਹਾ ਬਨਾਉਣ ਦੇ ਲਈ ਕਾਫੀ ਸੰਘਰਸ਼ ਕਰਨਾ ਪਿਆ ਸੀ ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network