ਸੋਸ਼ਲ ਮੀਡੀਆ ਸਟਾਰ ਸੰਦੀਪ ਤੂਰ ਆਪਣੀ ਭੈਣ ਨੂੰ ਸੰਧਾਰਾ ਦੇਣ ਪਹੁੁੰਚਿਆ, ਵੀਡੀਓ ਹੋ ਰਿਹਾ ਵਾਇਰਲ

ਸੋਸ਼ਲ ਮੀਡੀਆ ਸਟਾਰ ਸੰਦੀਪ ਤੂਰ ਆਪਣੀ ਭੈਣ ਨੂੰ ਸੰਧਾਰਾ ਦੇਣ ਲਈ ਪਹੁੰਚਿਆ । ਜਿਸ ਦਾ ਵੀਡੀਓ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੰਦੀਪ ਆਪਣੇ ਭੈਣ ਅਤੇ ਉਸ ਦੇ ਸਹੁਰਾ ਪਰਿਵਾਰ ਨੂੰ ਮਿਲਦਾ ਹੋਇਆ ਦਿਖਾਈ ਦੇ ਰਿਹਾ ਹੈ ।

Reported by: PTC Punjabi Desk | Edited by: Shaminder  |  August 15th 2023 10:50 AM |  Updated: August 15th 2023 10:56 AM

ਸੋਸ਼ਲ ਮੀਡੀਆ ਸਟਾਰ ਸੰਦੀਪ ਤੂਰ ਆਪਣੀ ਭੈਣ ਨੂੰ ਸੰਧਾਰਾ ਦੇਣ ਪਹੁੁੰਚਿਆ, ਵੀਡੀਓ ਹੋ ਰਿਹਾ ਵਾਇਰਲ

ਸੋਸ਼ਲ ਮੀਡੀਆ ਸਟਾਰ ਸੰਦੀਪ ਤੂਰ (Sandeep Toor) ਆਪਣੀ ਭੈਣ ਨੂੰ ਸੰਧਾਰਾ ਦੇਣ ਲਈ ਪਹੁੰਚਿਆ । ਜਿਸ ਦਾ ਵੀਡੀਓ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੰਦੀਪ ਆਪਣੀ ਭੈਣ ਅਤੇ ਉਸ ਦੇ ਸਹੁਰਾ ਪਰਿਵਾਰ ਨੂੰ ਮਿਲਦਾ ਹੋਇਆ ਦਿਖਾਈ ਦੇ ਰਿਹਾ ਹੈ ।

ਹੋਰ ਪੜ੍ਹੋ : ਅਦਾਕਾਰ ਸੰਜੇ ਦੱਤ ਨੂੰ ਸ਼ੂਟਿੰਗ ਦੌਰਾਨ ਲੱਗੀ ਸੱਟ, ਜਾਣੋ ਅਦਾਕਾਰ ਦੀ ਸਿਹਤ ਦਾ ਹਾਲ

ਇਸ ਵੀਡੀਓ ‘ਚ ਉਨ੍ਹਾਂ ਦਾ ਪਰਿਵਾਰ ਬਹੁਤ ਹੀ ਖੁਸ਼ ਦਿਖਾਈ ਦੇ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ । ਸੰਦੀਪ ਤੂਰ, ਨੂਰ ਅਤੇ ਆਪਣੇ ਇੱਕ ਹੋਰ ਸਾਥੀ ਦੇ ਨਾਲ ਮਿਲ ਕੇ ਵੀਡੀਓਜ਼ ਬਣਾਉਂਦੇ ਹਨ । ਲਾਕ ਡਾਊਨ ਦੇ ਦੌਰਾਨ ਵੀ ਇਨ੍ਹਾਂ ਸਭ ਦੇ ਵੀਡੀਓਜ਼ ਕਾਫੀ ਵਾਇਰਲ ਹੋਏ ਸਨ । ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਨੂਰ ਦੇ ਨਾਲ ਗੱਲਬਾਤ ਕੀਤੀ ਸੀ ।  ਉਨ੍ਹਾਂ ਦੇ ਵੱਲੋਂ ਲੋਕਾਂ ਨੂੰ ਕੋਰੋਨਾ ਮਹਾਮਾਰੀ ਦੇ ਖਿਲਾਫ ਜਾਗਰੂਕ ਕਰਨ ਦੇ ਲਈ ਵੀ ਵੀਡੀਓ ਬਣਾਏ ਸਨ ।

ਕੁਝ ਸਮਾਂ ਤਿੰਨੇ ਜਣੇ ਵੱਖੋ ਵੱਖ ਹੋ ਗਏ ਸਨ ਅਤੇ ਸੰਦੀਪ ਇੱਕਲਾ ਹੀ ਵੀਡੀਓਜ਼ ਅਤੇ ਰੀਲਸ ਬਨਾਉਣ ਲੱਗਿਆ ਸੀ, ਪਰ ਹੁਣ ਤਿੰਨੇ ਜਣੇ ਇੱਕਠੇ ਹੋ ਗਏ ਹਨ ਅਤੇ ਮੁੜ ਤੋਂ ਵੀਡੀਓਜ਼ ਬਨਾਉਣ ਲੱਗ ਪਏ ਹਨ । ਸੋਸ਼ਲ ਮੀਡੀਆ ‘ਤੇ ਸੰਦੀਪ ਅਤੇ ਉਨ੍ਹਾਂ ਦੇ ਸਾਥੀਆਂ ਦੀ ਵੱਡੀ ਫੈਨ ਫਾਲੋਵਿੰਗ ਹੈ ।

- PTC PUNJABI


Popular Posts