ਸੋਸ਼ਲ ਮੀਡੀਆ ਸਟਾਰ ਸੰਦੀਪ ਤੂਰ ਨੇ ਲਈ ਨਵੀਂ ਕਾਰ, ਨਵੀਂ ਕਾਰ ਦੀ ਵੀਡੀਓ ਕੀਤੀ ਸਾਂਝੀ

written by Shaminder | November 10, 2021

ਸੋਸ਼ਲ ਮੀਡੀਆ ਸਟਾਰ ਸੰਦੀਪ ਤੂਰ (Sandeep Toor) ਨੇ ਨਵੀਂ ਕਾਰ  (New Car) ਲਈ ਹੈ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਉਸ ਨੇ ਆਪਣੇ ਇੰਸਟਾਗ੍ਰਾਮ ਅਤੇ ਫੇਸਬੁੱਕ ਪੇਜ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਵੀਡੀਓਜ਼ ਨੂੰ ਜਿਵੇਂ ਹੀ ਸੰਦੀਪ ਤੂਰ ਨੇ ਸਾਂਝਾ ਕੀਤਾ। ਲੋਕਾਂ ਅਤੇ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।ਪ੍ਰਸ਼ੰਸਕਾਂ ਦੇ ਨਾਲ ਆਪਣੇ ਘਰ ਆਈ ਇਸ ਖੁਸ਼ੀ ਨੂੰ ਸਾਂਝਾ ਕਰਦੇ ਹੋਏ ਸੰਦੀਪ ਤੂਰ ਨੇ ਵੀਡੀਓ ‘ਚ ਦੱਸਿਆ ਕਿ ਉਹ ਗੱਡੀ ਤਾਂ ਲੈ ਆਇਆ ਹੈ, ਪਰ ਗੱਡੀ ਨੂੰ ਰੱਖਣ ਦੇ ਲਈ ਉਸ ਕੋਲ ਸ਼ੈੱਡ ਨਹੀਂ ਹੈ ।

Sandeep toor,- image From instagram

ਹੋਰ ਪੜ੍ਹੋ : ਵਿਆਹ ਤੋਂ ਬਾਅਦ ਇਸ ਘਰ ਵਿੱਚ ਸ਼ਿਫਟ ਹੋਣਗੇ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ, ਹਰ ਮਹੀਨੇ ਏਨੇ ਲੱਖ ਰੁਪਏ ਦੇਣਗੇ ਕਿਰਾਇਆ

ਇਸ ਲਈ ਉਹ ਹੁਣ ਟੀਨ ਲੈਣ ਜਾ ਰਿਹਾ ਹੈ ਤਾਂ ਕਿ ਕਾਰ ਨੂੰ ਰੱਖਣ ਦੇ ਲਈ ਉਹ ਸ਼ੈੱਡ ਤਿਆਰ ਕਰ ਸਕੇ । ਇਸ ਤੋਂ ਇਲਾਵਾ ਸੰਦੀਪ ਇਸ ਵੀਡੀਓ ‘ਚ ਇਹ ਵੀ ਦੱਸ ਰਹੇ ਹਨ ਕਿ ਪਹਿਲਾਂ ਉਸ ਕੋਲ ਸਕੂਟੀ ਸੀ ਅਤੇ ਇਸ ਛੋਟੀ ਜਿਹੀ ਜਗ੍ਹਾ ‘ਚ ਖੜੀ ਰਹਿੰਦੀ ਸੀ ।

Sandeep Toor,, -min image From instagram

ਹੁਣ ਉਨ੍ਹਾਂ ਕੋਲ ਕੋਈ ਜਗ੍ਹਾ ਨਹੀਂ ਹੈ, ਇਸ ਤੋਂ ਇਲਾਵਾ ਸੰਦੀਪ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਘਰ ਵੀ ਬਹੁਤਾ ਵਧੀਆ ਨਹੀਂ ਹੈ ਪਰ ਤਿੰਨ ਕਨਾਲਾਂ ‘ਚ ਉਨ੍ਹਾਂ ਦਾ ਛੋਟਾ ਜਿਹਾ ਘਰ ਹੈ । ਪਰ ਜਲਦੀ ਹੀ ਉਹ ਆਪਣਾ ਘਰ ਵੀ ਬਣਾ ਲੈਣਗੇ । ਸੰਦੀਪ ਤੂਰ ਦੀ ਗੱਲ ਕਰੀਏ ਤਾਂ ਉਹ ਇੱਕ ਸੋਸ਼ਲ ਮੀਡੀਆ ਸਟਾਰ ਹੈ ਅਤੇ ਨੂਰ ਦੇ ਨਾਲ ਅਕਸਰ ਵੀਡੀਓ ਬਣਾਉਂਦੇ ਹੋਏ ਨਜ਼ਰ ਆਉਂਦੇ ਹਨ ।

You may also like