ਸੁੱਖ ਜੌਹਲ ਨੇ ਵੀਡੀਓ ਰਾਹੀਂ ਪੰਜਾਬ ਦੇ ਨੌਜਵਾਨਾਂ ਅਤੇ ਬੱਚਿਆਂ ਨੂੰ ਕੀਤਾ ਜਾਗਰੂਕ, ਵੀਡੀਓ ਵੇਖ ਲੋਕਾਂ ਨੇ ਵੀ ਕੀਤੀ ਸ਼ਲਾਘਾ
ਫਿੱਟਨੈੱਸ ਮਾਡਲ ਸੁੱਖ ਜੌਹਲ ਨੇ ਪੰਜਾਬ ਦੇ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਲਈ ਇੱਕ ਗੀਤ ਦਾ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਸੁੱਖ ਜੌਹਲ ਨਜ਼ਰ ਆ ਰਹੇ ਹਨ । ਇਸ ਗੀਤ ਦੇ ਜ਼ਰੀਏ ਉਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਅਤੇ ਬੱਚਿਆਂ ਨੂੰ ਜਾਗਰੂਕ ਕੀਤਾ ਹੈ ।
ਸੁੱਖ ਜੌਹਲ ਨੇ ਵੀਡੀਓ ਰਾਹੀਂ ਪੰਜਾਬ ਦੇ ਨੌਜਵਾਨਾਂ ਅਤੇ ਬੱਚਿਆਂ ਨੂੰ ਕੀਤਾ ਜਾਗਰੂਕ, ਵੀਡੀਓ ਵੇਖ ਲੋਕਾਂ ਨੇ ਵੀ ਕੀਤੀ ਸ਼ਲਾਘਾ
ਫਿੱਟਨੈੱਸ ਮਾਡਲ ਸੁੱਖ ਜੌਹਲ (Sukh johall)ਨੇ ਪੰਜਾਬ ਦੇ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਲਈ ਇੱਕ ਗੀਤ ਦਾ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਸੁੱਖ ਜੌਹਲ ਨਜ਼ਰ ਆ ਰਹੇ ਹਨ । ਇਸ ਗੀਤ ਦੇ ਜ਼ਰੀਏ ਉਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਅਤੇ ਬੱਚਿਆਂ ਨੂੰ ਜਾਗਰੂਕ ਕੀਤਾ ਹੈ ।ਜਿਸ ਦਾ ਵੀਡੀਓ ਫਿੱਟਨੈੱਸ ਮਾਡਲ ਸੁੱਖ ਜੌਹਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

ਹੋਰ ਪੜ੍ਹੋ : ਅਫਸਾਨਾ ਖ਼ਾਨ ਦਾ ਅੱਜ ਹੈ ਜਨਮ ਦਿਨ, ਪਤੀ ਦੇ ਨਾਲ ਬਰਥਡੇ ਸੈਲੀਬ੍ਰੇਟ ਕਰਦੀ ਆਈ ਨਜ਼ਰ, ਵੀਡੀਓ ਹੋ ਰਿਹਾ ਵਾਇਰਲ
ਪ੍ਰਸ਼ੰਸਕਾਂ ਨੇ ਵੀ ਦਿੱਤੇ ਰਿਐਕਸ਼ਨ
ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ । ਲੋਕ ਸੁੱਖ ਜੌਹਲ ਦੇ ਇਸ ਵੀਡੀਓ ਦੀ ਤਾਰੀਫ ਕਰ ਰਹੇ ਹਨ, ਫੈਨਸ ਨੇ ਕਿਹਾ ਕਿ ਵੀਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ, ਪਰ ਕੋਈ ਅਮਲ ਤਾਂ ਕਰੇ । ਇੱਕ ਹੋਰ ਫੈਨ ਨੇ ਕਿਹਾ ਕਿ ‘ਸੱਚੀ ਗੱਲ ਆ, ਬਹੁਤ ਵਧੀਆ ਵੀਡੀਓ ਬਣਾਈ ਆ’ ।

ਸੁੱਖ ਜੌਹਲ ਕਦੇ ਖੁਦ ਵੀ ਸੀ ਬੁਰੀਆਂ ਆਦਤਾਂ ਦਾ ਸ਼ਿਕਾਰ
ਦੱਸ ਦਈਏ ਕਿ ਸੁੱਖ ਜੌਹਲ ਇਸ ਸਭ ਚੋਂ ਗੁਜ਼ਰ ਚੁੱਕਿਆ ਹੈ । ਕਦੇ ਸਮਾਂ ਹੁੰਦਾ ਸੀ ਕਿ ਉਹ ਖੁਦ ਨਸ਼ਿਆਂ ‘ਚ ਗਲਤਾਨ ਸੀ । ਪਰ ਪ੍ਰਮਾਤਮਾ ਨੇ ਉਸ ਨੂੰ ਸੁਮੱਤ ਬਖਸ਼ੀ ਅਤੇ ਉਹ ਇਨ੍ਹਾਂ ਨਸ਼ਿਆਂ ਨੂੰ ਛੱਡ ਕੇ ਹੋਰਨਾਂ ਲਈ ਪ੍ਰੇਰਣਾ ਸਰੋਤ ਬਣਿਆ ਹੋਇਆ ਹੈ । ਪੰਜਾਬ ਦੇ ਨੌਜਵਾਨਾਂ ਨੂੰ ਫਿੱਟਨੈਸ ਦੇ ਲਈ ਪ੍ਰੇਰਿਤ ਕਰਦਾ ਹੈ ।ਉਹ ਫਿੱਟਨੈੱਸ ਮਾਡਲ ਹੈ ਅਤੇ ਦੇਸ਼ ਵਿਦੇਸ਼ ‘ਚ ਨੌਜਵਾਨਾਂ ਨੂੰ ਟ੍ਰੇਨਿੰਗ ਦਿੰਦਾ ਹੋਇਆ ਨਜ਼ਰ ਆਉਂਦਾ ਹੈ ।

ਹਾਲ ਹੀ ‘ਚ ਉਸ ਨੇ ਵਿਆਹ ਕਰਵਾਇਆ ਹੈ । ਉਹ ਆਪਣੀ ਪਤਨੀ ਦੇ ਨਾਲ ਵੀ ਫਿੱਟਨੈੱਸ ਦੇ ਵੀਡੀਓ ਸਾਂਝੇ ਕਰਦਾ ਸੀ । ਪਰ ਕੁਝ ਲੋਕਾਂ ਦੇ ਵੱਲੋਂ ਉਸ ਨੂੰ ਟਰੋਲ ਕੀਤਾ ਗਿਆ । ਜਿਸ ਤੋਂ ਬਾਅਦ ਉਸ ਨੇ ਵੀਡੀਓ ਸਾਂਝਾ ਕਰ ਮੁੜ ਕਦੇ ਵੀ ਪਤਨੀ ਨਾਲ ਵੀਡੀਓ ਨਾ ਪਾਉਣ ਦੀ ਗੱਲ ਆਖੀ ਸੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
