ਪਤਨੀ ਬਾਰੇ ਮੰਦਾ ਚੰਗਾ ਬੋਲਣ ਕਾਰਨ ਫਿੱਟਨੈੱਸ ਮਾਡਲ ਸੁੱਖ ਜੌਹਲ ਹੋਏ ਪ੍ਰੇਸ਼ਾਨ, ਰੋ-ਰੋ ਕੇ ਸੁਣਾਇਆ ਹਾਲ, ਵੇਖੋ ਵੀਡੀਓ

ਸੁੱਖ ਜੌਹਲ ਫਿੱਟਨੈੱਸ ਮਾਡਲ ਦੇ ਤੌਰ ‘ਤੇ ਜਾਣੇ ਜਾਂਦੇ ਹਨ। ਕੋਈ ਸਮਾਂ ਸੀ ਕਿ ਉਹ ਨਸ਼ਿਆਂ ਦੀ ਦਲਦਲ ‘ਚ ਫਸੇ ਸਨ । ਪਰ ਪ੍ਰਮਾਤਮਾ ਨੇ ਉਨ੍ਹਾਂ ਨੂੰ ਸੁਮੱਤ ਬਖਸ਼ੀ ਅਤੇ ਉਹ ਇਸ ਦਲਦਲ ਚੋਂ ਨਿਕਲੇ ਅਤੇ ਹੁਣ ਫਿੱਟਨੈੱਸ ਮਾਡਲ ਦੇ ਤੌਰ 'ਤੇ ਮਸ਼ਹੂਰ ਹਨ।

Written by  Shaminder   |  March 14th 2023 07:20 PM  |  Updated: March 14th 2023 07:20 PM

ਪਤਨੀ ਬਾਰੇ ਮੰਦਾ ਚੰਗਾ ਬੋਲਣ ਕਾਰਨ ਫਿੱਟਨੈੱਸ ਮਾਡਲ ਸੁੱਖ ਜੌਹਲ ਹੋਏ ਪ੍ਰੇਸ਼ਾਨ, ਰੋ-ਰੋ ਕੇ ਸੁਣਾਇਆ ਹਾਲ, ਵੇਖੋ ਵੀਡੀਓ

ਫਿੱਟਨੈੱਸ ਮਾਡਲ (Fitness Model)ਸੁੱਖ ਜੌਹਲ (Sukh Johal)ਆਪਣੀ ਫਿੱਟਨੈਸ ਦੀਆਂ ਵੀਡੀਓ ਅਕਸਰ ਸ਼ੇਅਰ ਕਰਦੇ ਹੋਏ ਨਜ਼ਰ ਆਉਂਦੇ ਹਨ । ਉਸ ਦੀ ਸੋਸ਼ਲ ਮੀਡੀਆ ‘ਤੇ ਵੱਡੀ ਫੈਨ ਫਾਲਵਿੰਗ ਹੈ । ਵਿਆਹ ਤੋਂ ਬਾਅਦ ਉਹ ਆਪਣੀ ਪਤਨੀ ਦੇ ਨਾਲ ਵਰਕ ਆਊਟ ਕਰਦੇ ਹੋਏ ਨਜ਼ਰ ਆਉਂਦੇ ਹਨ । ਸ਼ੁਰੂਆਤ ‘ਚ ਤਾਂ ਸਭ ਕੁਝ ਠੀਕ ਰਿਹਾ, ਪਰ ਕੁਝ ਲੋਕਾਂ ਨੂੰ ਸੁੱਖ ਜੌਹਲ ਦੀਆਂ ਪਤਨੀ ਦੇ ਨਾਲ ਇਹ ਵੀਡੀਓ ਪਸੰਦ ਨਹੀਂ ਆਈਆਂ । ਜਿਸ ਤੋਂ ਬਾਅਦ ਸੁੱਖ ਜੌਹਲ ਨੂੰ ਬਹੁਤ ਕੁਝ ਬਰਦਾਸ਼ਤ ਕਰਨਾ ਪਿਆ । 


ਹੋਰ ਪੜ੍ਹੋ :  ਜਸਬੀਰ ਜੱਸੀ ਆਪਣੇ ਖੇਤਾਂ ‘ਚ ਆਏ ਨਜ਼ਰ, ਪਿੰਡ ਅਤੇ ਖੇਤਾਂ ਦੀਆਂ ਝਲਕਾਂ ਕੀਤੀਆਂ ਸਾਂਝੀਆਂ

ਸੁੱਖ ਜੌਹਲ ਨੇ ਵੀਡੀਓ ਸਾਂਝਾ ਕਰ ਦੱਸਿਆ ਹਾਲ 

ਸੁੱਖ ਜੌਹਲ ਨੇ ਯੂਟਿਊਬ ‘ਤੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਕਿਹਾ ਕਿ ਮੇਰੀ ਪਤਨੀ ਅਤੇ ਮੈਨੂੰ ਬਹੁਤ ਕੁਝ ਸੁਣਨ ਨੂੰ ਮਿਲ ਰਿਹਾ ਹੈ । ਮੈਂ ਤਾਂ ਇਹੀ ਸੋਚਿਆ ਸੀ ਕਿ ਮੈਂ ਆਪਣੀ ਪਤਨੀ ਨੂੰ ਕੁੜੀਆਂ ਲਈ ਮਿਸਾਲ ਬਣਾਵਾਂਗਾ। ਪਰ ਮੈਨੂੰ ਨਹੀਂ ਸੀ ਪਤਾ ਕਿ ਮੈਨੂੰ ਲੋਕਾਂ ਦੀਆਂ ਗੰਦੀਆਂ ਨਜ਼ਰਾਂ ਅਤੇ ਗੱਲਾਂ ਸੁਣਨ ਨੂੰ ਮਿਲਣਗੀਆਂ।


ਕੁਝ ਲੋਕ ਸੋਸ਼ਲ ਮੀਡੀਆ ‘ਤੇ ਮੈਨੂੰ ਕਹਿ ਰਹੇ ਹਨ ਕਿ ਪਤਨੀ ਦਾ ਇਸਤੇਮਾਲ ਵਿਊਜ਼ ਲੈਣ ਲਈ ਕਰ ਰਿਹਾ ਹੈ । ਪਰ ਤੁਸੀਂ ਮੇਰੀ ਸੋਚ ਨੂੰ ਨਹੀਂ ਸਮਝ ਸਕੇ । ਹੁਣ ਮੈਂ ਆਪਣੀ ਪਤਨੀ ਦੇ ਨਾਲ ਕਦੇ ਵੀ ਵੀਡੀਓ ਨਹੀਂ ਬਣਾਵਾਂਗਾ। ਸੁੱਖ ਜੌਹਲ ਗੱਲਾਂ ਕਰਦੇ ਹੋਏ ਭਾਵੁਕ ਹੋ ਗਏ ਅਤੇ ਰੋਣ ਲੱਗ ਪਏ । 


ਸੁੱਖ ਜੌਹਲ ਨੇ ਹਾਲ ਹੀ ‘ਚ ਕਰਵਾਇਆ ਵਿਆਹ 

 ਦੱਸ ਦਈਏ ਕਿ ਸੁੱਖ ਜੌਹਲ ਨੇ ਹਾਲ ਹੀ ‘ਚ ਵਿਆਹ ਕਰਵਾਇਆ ਹੈ । ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ । 


- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network