ਹਾਦਸੇ ਦੀ ਸ਼ਿਕਾਰ ਹੋਈ ਕੁੜੀ ਨੇ ਐਂਬੂਲੈਂਸ ‘ਚ ਦਿੱਤਾ ਬੋਰਡ ਦਾ ਪੇਪਰ, ਪੇਪਰਾਂ ਤੋਂ ਪਹਿਲਾਂ ਹੋਈ ਹਾਦਸੇ ਦੀ ਸ਼ਿਕਾਰ

ਸਿੱਖਿਆ ਹਾਸਲ ਕਰਨਾ ਅੱਜ ਹਰ ਇਨਸਾਨ ਦੇ ਲਈ ਬਹੁਤ ਜ਼ਰੂਰੀ ਹੋ ਗਿਆ ਹੈ । ਕਿਉਂਕਿ ਸਿੱਖਿਆ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਦੀ ਹੈ । ਸਿੱਖਿਆ ਹਾਸਲ ਕਰਕੇ ਇਨਸਾਨ ਆਪਣੇ ਪੈਰਾਂ ‘ਤੇ ਖੜਾ ਹੋ ਸਕਦਾ ਅਤੇ ਆਪਣੀ ਰੋਜ਼ੀ ਰੋਟੀ ਕਮਾ ਸਕਦਾ ਹੈ।

Written by  Shaminder   |  March 22nd 2023 11:12 AM  |  Updated: March 22nd 2023 11:12 AM

ਹਾਦਸੇ ਦੀ ਸ਼ਿਕਾਰ ਹੋਈ ਕੁੜੀ ਨੇ ਐਂਬੂਲੈਂਸ ‘ਚ ਦਿੱਤਾ ਬੋਰਡ ਦਾ ਪੇਪਰ, ਪੇਪਰਾਂ ਤੋਂ ਪਹਿਲਾਂ ਹੋਈ ਹਾਦਸੇ ਦੀ ਸ਼ਿਕਾਰ

ਇਨਸਾਨ ‘ਚ ਹੌਸਲਾ ਅਤੇ ਹਿੰਮਤ ਹੋਵੇ ਤਾਂ ਜ਼ਿੰਦਗੀ ‘ਚ ਕੋਈ ਵੀ ਕੰਮ ਔਖਾ ਨਹੀਂ ਹੁੰਦਾ । ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਕੁੜੀ ਦਾ ਵੀਡੀਓ ਵਿਖਾਉਣ ਜਾ ਰਹੇ ਹਾਂ ਜੋ ਬੀਮਾਰੀ ਦੀ ਹਾਲਤ ‘ਚ ਹੋਣ ਦੇ ਬਾਵਜੂਦ ਆਪਣੇ ਬੋਰਡ ਦੇ ਪੇਪਰ (Board Exam)ਦੇਣਾ ਨਹੀਂ ਭੁੱਲੀ ।

ਹੋਰ ਪੜ੍ਹੋ : ਕੈਂਸਰ ਤੋਂ ਬਾਅਦ ਅਦਾਕਾਰਾ ਕਿਰਣ ਖੇਰ ਕੋਰੋਨਾ ਵਾਇਰਸ ਦੀ ਲਪੇਟ ‘ਚ ਆਈ , ਟਵੀਟ ਕਰਕੇ ਦਿੱਤੀ ਜਾਣਕਾਰੀ

ਇਸ ਦਾ ਇੱਕ ਵੀਡੀਓ ਵਾਇਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਇਹ ਕੁੜੀ ਐਂਬੂਲੈਂਸ ਦੇ ਵਿੱਚ ਹੀ ਆਪਣਾ ਪੇਪਰ ਦਿੰਦੀ ਹੋਈ ਨਜ਼ਰ ਆ ਰਹੀ ਹੈ। 

ਹੋਰ ਪੜ੍ਹੋ : ਬਰਸਾਤ ਕਾਰਨ ਕਿਸਾਨਾਂ ਦੀ ਕਣਕ ਦੀ ਫ਼ਸਲ ਹੋਈ ਤਬਾਹ, ਕਿਸਾਨਾਂ ਦੀ ਦਰਦਨਾਕ ਹਾਲਤ ਦੀਆਂ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਤਸਵੀਰਾਂ ਕੀਤੀਆਂ ਸਾਂਝੀਆਂ

ਪੇਪਰ ਤੋਂ ਪਹਿਲਾਂ ਹੋਈ ਹਾਦਸੇ ਦੀ ਸ਼ਿਕਾਰ

 ਦੱਸ ਦਈਏ ਕਿ ਇਹ ਕੁੜੀ ਪੇਪਰਾਂ ਤੋਂ ਠੀਕ ਪਹਿਲਾਂ ਹਾਦਸੇ ਦਾ ਸ਼ਿਕਾਰ ਹੋ ਗਈ । ਪਰ ਇਸ ਦੇ ਬਾਵਜੂਦ ਉਸ ਨੇ ਉਮੀਦ ਨਹੀਂ ਛੱਡੀ ਅਤੇ ਪੇਪਰ ਦੇਣ ਦਾ ਫੈਸਲਾ ਕੀਤਾ । ਉਸਨੇ ਮੁੰਬਈ ਦੇ ਸੈਂਟ ਸਟੈਨਿਸਲੌਸ ਹਾਈ ਸਕੂਲ ‘ਚ ਆਪਣੀ ਪ੍ਰੀਖਿਆ ਦਿੱਤੀ । ਕੁੜੀ ਦੇ ਆਪਣੀ ਪੜ੍ਹਾਈ ਪ੍ਰਤੀ ਏਨੀਂ ਸੰਜੀਦਗੀ ਲਈ ਹਰ ਕੋਈ ਉਸ ਦੀ ਤਾਰੀਫ ਕਰ ਰਿਹਾ ਹੈ ।ਕੁੜੀ ਦੇ ਇਸ ਜਜ਼ਬੇ ਨੂੰ ਹਰ ਕੋਈ ਸਲਾਮ ਕਰ ਰਿਹਾ ਹੈ । 

ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ 

ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਤੇ ਲੋਕਾਂ ਦੇ ਵੱਲੋਂ ਪ੍ਰਤੀਕਰਮ ਦਿੱਤੇ ਜਾ ਰਹੇ ਹਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network