ਬਿਆਸ ਦਾ ਰਹਿਣ ਵਾਲਾ ਇਹ ਸਿੱਖ ਭੇਲ ਪੂਰੀ ਵੇਚ ਕੇ ਕਰਦਾ ਹੈ ਗੁਜ਼ਾਰਾ,ਕਹਿੰਦਾ ‘ਕਿਸੇ ਨਾਲ ਚੋਰੀ ਠੱਗੀ ਨਾ ਕਰੋ, ਮਿਹਨਤ ‘ਚ ਨਹੀਂ ਕੋਈ ਸ਼ਰਮ’
ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਾਂ । ਜੋ ਹੱਥੀਂ ਕਿਰਤ ਕਰਨ ਦਾ ਸੁਨੇਹਾ ਦੇ ਰਿਹਾ ਹੈ । ਇਸ ਦੇ ਨਾਲ ਹੀ ਉਨ੍ਹਾਂ ਪੰਜਾਬੀਆਂ ਦੇ ਲਈ ਵੀ ਮਿਸਾਲ ਬਣ ਰਿਹਾ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ । ਰਾਜੂ ਨਾਮਕ ਸ਼ਖਸ ਦੀ ਜੋ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਦੇ ਲਈ ਭੇਲ ਪੂਰੀ ਵੇਚਦਾ ਹੈ ।
ਬਿਆਸ ਦਾ ਰਹਿਣ ਵਾਲਾ ਇਹ ਸਿੱਖ ਭੇਲ ਪੂਰੀ ਵੇਚ ਕੇ ਕਰਦਾ ਹੈ ਗੁਜ਼ਾਰਾ,ਕਹਿੰਦਾ ‘ਕਿਸੇ ਨਾਲ ਚੋਰੀ ਠੱਗੀ ਨਾ ਕਰੋ, ਮਿਹਨਤ ‘ਚ ਨਹੀਂ ਕੋਈ ਸ਼ਰਮ’
ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਾਂ । ਜੋ ਹੱਥੀਂ ਕਿਰਤ ਕਰਨ ਦਾ ਸੁਨੇਹਾ ਦੇ ਰਿਹਾ ਹੈ । ਇਸ ਦੇ ਨਾਲ ਹੀ ਉਨ੍ਹਾਂ ਪੰਜਾਬੀਆਂ ਦੇ ਲਈ ਵੀ ਮਿਸਾਲ ਬਣ ਰਿਹਾ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ । ਰਾਜੂ ਨਾਮਕ ਸ਼ਖਸ ਦੀ ਜੋ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਦੇ ਲਈ ਭੇਲ ਪੂਰੀ ਵੇਚਦਾ ਹੈ । ਬਿਆਸ ਦਾ ਰਹਿਣ ਵਾਲਾ ਇਹ ਸ਼ਖਸ ਡੇਢ ਦੋ ਸਾਲ ਤੋਂ ਇਹ ਕੰਮ ਕਰ ਰਿਹਾ ਹੈ ।
-(1280-×-720px)-(720-×-1280px)-(1280-×-720px)-(1)_eccde99519473463e3cf7132b7562409_1280X720.webp)
ਹੋਰ ਪੜ੍ਹੋ : ਜਿੰਮ ‘ਚ ਕੁੜੀ ਦੇ ਨਾਲ ਯੂ-ਟਿਊਬਰ ਅਰਮਾਨ ਮਲਿਕ ਦੇ ਵੀਡੀਓ ਹੋ ਰਹੇ ਵਾਇਰਲ, ਲੋਕਾਂ ਨੇ ਕਿਹਾ ‘ਹੁਣ ਤੀਜੇ ਵਿਆਹ ਦੀ ਤਿਆਰੀ’
ਇਸ ਸਿੱਖ ਵੀਰ ਦਾ ਕਹਿਣਾ ਹੈ ਕਿ ਆਪਣੇ ਪੰਜਾਬੀ ਲੋਕ ਇਹੋ ਜਿਹੇ ਛੋਟੇ ਮੋਟੇ ਕੰਮ ਕਰਨਾ ਆਪਣੀ ਹੱਤਕ ਸਮਝਦੇ ਹਨ । ਇਹੀ ਕਾਰਨ ਹੈ ਕਿ ਬਿਹਾਰ ਤੋਂ ਆਉਣ ਵਾਲੇ ਪ੍ਰਵਾਸੀ ਮਜ਼ਦੂਰ ਇੱਥੇ ਕਾਮਯਾਬ ਹਨ।
-(1280-×-720px)-(720-×-1280px)-(1280-×-720px)-(2)_5b9548e2ea6e44d617f2962ec7c9284d_1280X720.webp)
20 ਰੁਪਏ ਪ੍ਰਤੀ ਪਲੇਟ ਵੇਚਦਾ ਹੈ ਸਿੱਖ ਵੀਰ
ਇਹ ਸਿੱਖ ਭਰਾ 20 ਰੁਪਏ ਪਲੇਟ ਦੇ ਹਿਸਾਬ ਦੇ ਨਾਲ ਭੇਲ ਪੂਰੀ ਦਿੰਦਾ ਹੈ ਅਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਸ ਨੂੰ ਆਪਣੇ ਤਰੀਕੇ ਦੇ ਨਾਲ ਬਣਾਉਂਦਾ ਹੈ ਅਤੇ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ । ਤੁਸੀਂ ਵੀ ਅਜਿਹੇ ਮਿਹਨਤਕਸ਼ ਲੋਕਾਂ ਨੂੰ ਜਿੰਨਾ ਜ਼ਿਆਦਾ ਹੋ ਸਕੇ ਸਪੋਟ ਕਰਿਆ ਕਰੋ।
ਕਿਉਂਕਿ ਮਹਿੰਗੇ-ਮਹਿੰਗੇ ਰੈਸਟੋਰੈਂਟਾਂ ‘ਚ ਤਾਂ ਆਪਾਂ ਖਾ ਲੈਂਦੇ ਹਾਂ, ਪਰ ਅਜਿਹੇ ਲੋਕਾਂ ਨੂੰ ਅਣਗੌਲ ਦਿੰਦੇ ਹਾਂ। ਇਸ ਦੇ ਨਾਲ ਹੀ ਇਸ ਵੀਡੀਓ ਨੂੰ ਵੇਖ ਕੇ ਵਿਦੇਸ਼ਾਂ ‘ਚ ਜਾ ਕੇ ਮਿਹਨਤ ਮਜ਼ਦੂਰੀ ਕਰਨ ਵਾਲਿਆਂ ਨੂੰ ਵੀ ਇਹ ਵੀਡੀਓ ਬਹੁਤ ਹੀ ਖੂਬਸੂਰਤ ਸੁਨੇਹਾ ਦੇ ਰਿਹਾ ਹੈ । ਜੋ ਆਪਣੇ ਦੇਸ਼ ਤੋਂ ਬਾਹਰ ਵਿਦੇਸ਼ਾਂ ‘ਚ ਜਾ ਕੇ ਭਾਵੇਂ ਭਾਂਡੇ ਧੋਣ ਜਾਂ ਫਿਰ ਹੋਟਲਾਂ ‘ਚ ਬਤੌਰ ਸ਼ੈੱਫ ਕੰਮ ਕਰਨ । ਪਰ ਆਪਣੇ ਮੁਲਕ ‘ਚ ਰਹਿ ਕੇ ਅਜਿਹੇ ਛੋਟੇ ਮੋਟੇ ਕੰਮ ਕਰਨ ‘ਚ ਉਹ ਸ਼ਰਮਿੰਦਗੀ ਮਹਿਸੂਸ ਕਰਦੇ ਹਨ । ਪਰ ਕਹਿੰਦੇ ਹਨ ਨਾ ਕਿ ਮਿਹਨਤ ਦਾ ਕੋਈ ਮੇਹਣਾ ਨਹੀਂ ਹੁੰਦਾ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
