ਜਿੰਮ ‘ਚ ਕੁੜੀ ਦੇ ਨਾਲ ਯੂ-ਟਿਊਬਰ ਅਰਮਾਨ ਮਲਿਕ ਦੇ ਵੀਡੀਓ ਹੋ ਰਹੇ ਵਾਇਰਲ, ਲੋਕਾਂ ਨੇ ਕਿਹਾ ‘ਹੁਣ ਤੀਜੇ ਵਿਆਹ ਦੀ ਤਿਆਰੀ’

ਯੂ-ਟਿਊਬਰ ਅਰਮਾਨ ਮਲਿਕ ਦੇ ਕੁੜੀ ਦੇ ਨਾਲ ਜਿੰਮ ‘ਚ ਵਰਕ ਆਊਟ ਕਰਦਿਆਂ ਦੇ ਵੀਡੀਓਜ਼ ਵਾਇਰਲ ਹੋ ਰਹੇ ਹਨ । ਜਿਸ ਤੋਂ ਬਾਅਦ ਲੋਕ ਉਸ ਦੇ ਤੀਜੇ ਵਿਆਹ ਨੂੰ ਲੈ ਕੇ ਕਿਆਸ ਲਗਾ ਰਹੇ ਹਨ ਕਿ ਹੁਣ ਯੂਟਿਊਬਰ ਇਸ ਕੁੜੀ ਦੇ ਨਾਲ ਤੀਜਾ ਵਿਆਹ ਕਰਵਾਏਗਾ ।

Written by  Shaminder   |  July 23rd 2023 06:00 PM  |  Updated: July 23rd 2023 06:00 PM

ਜਿੰਮ ‘ਚ ਕੁੜੀ ਦੇ ਨਾਲ ਯੂ-ਟਿਊਬਰ ਅਰਮਾਨ ਮਲਿਕ ਦੇ ਵੀਡੀਓ ਹੋ ਰਹੇ ਵਾਇਰਲ, ਲੋਕਾਂ ਨੇ ਕਿਹਾ ‘ਹੁਣ ਤੀਜੇ ਵਿਆਹ ਦੀ ਤਿਆਰੀ’

ਯੂ-ਟਿਊਬਰ ਅਰਮਾਨ ਮਲਿਕ (Armaan malik) ਦੇ  ਕੁੜੀ ਦੇ ਨਾਲ ਜਿੰਮ ‘ਚ ਵਰਕ ਆਊਟ ਕਰਦਿਆਂ ਦੇ ਵੀਡੀਓਜ਼ ਵਾਇਰਲ ਹੋ ਰਹੇ ਹਨ । ਜਿਸ ਤੋਂ ਬਾਅਦ ਲੋਕ ਉਸ ਦੇ ਤੀਜੇ ਵਿਆਹ ਨੂੰ ਲੈ ਕੇ ਕਿਆਸ ਲਗਾ ਰਹੇ ਹਨ ਕਿ ਹੁਣ ਯੂਟਿਊਬਰ ਇਸ ਕੁੜੀ ਦੇ ਨਾਲ ਤੀਜਾ ਵਿਆਹ ਕਰਵਾਏਗਾ । 

ਇਸ ਤੋਂ ਪਹਿਲਾਂ ਅਰਮਾਨ ਮਲਿਕ ਨੇ ਕਰਵਾਏ ਦੋ ਵਿਆਹ 

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਰਮਾਨ ਮਲਿਕ ਨੇ ਦੋ ਵਿਆਹ ਕਰਵਾਏ ਹਨ । ਜਿਸ ਤੋਂ ਬਾਅਦ ਉਨ੍ਹਾਂ ਦੀਆਂ ਦੋਵੇਂ ਪਤਨੀਆਂ ਇੱਕੋ ਸਮੇਂ ਪ੍ਰੈਗਨੇਂਟ ਹੋਈਆਂ ਅਤੇ ਹਾਲ ਹੀ ‘ਚ ਦੋਵਾਂ ਦੇ ਘਰ ‘ਚ ਔਲਾਦ ਹੋਈ ਹੈ ।

ਹੋਰ ਪੜ੍ਹੋ : ਸਾਰਾ ਅਲੀ ਖ਼ਾਨ ਅਮਰਨਾਥ ਯਾਤਰਾ ‘ਤੇ ਗਈ, ਵੀਡੀਓ ਅਦਾਕਾਰਾ ਨੇ ਕੀਤਾ ਸਾਂਝਾ

ਅਰਮਾਨ ਮਲਿਕ ਚਾਰ ਬੱਚਿਆਂ ਦੇ ਪਿਤਾ ਬਣ ਚੁੱਕੇ ਹਨ । ਜਿਨ੍ਹਾਂ ਦੇ ਨਾਲ ਉਹ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਬੇਟੇ ਦੇ ਨਾਮ ਦਾ ਖੁਲਾਸਾ ਕੀਤਾ ਸੀ । ਜਿਸ ਕਾਰਨ ਉਨ੍ਹਾਂ ਨੂੰ ਟ੍ਰੋਲਿੰਗ ਦਾ ਸਾਹਮਣਾ ਵੀ ਕਰਨਾ ਪਿਆ ਸੀ । 

ਜਿੰਮ ‘ਚ ਕੁੜੀ ਦੇ ਨਾਲ ਵਰਕ ਆਊਟ ਕਰਦੇ ਦਿੱਸੇ ਅਰਮਾਨ ਮਲਿਕ

ਅਰਮਾਨ ਮਲਿਕ ਇੱਕ ਕੁੜੀ ਦੇ ਨਾਲ ਜਿੰਮ ‘ਚ ਵਰਕ ਆਊਟ ਕਰਦੇ ਦਿਖਾਈ ਦਿੱਤੇ । ਜਿਸ ਤੋਂ ਬਾਅਦ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੇ ਸਵਾਲ ਅਰਮਾਨ ਮਲਿਕ ਨੂੰ ਕਰਨੇ ਸ਼ੁਰੂ ਕਰ ਦਿੱਤੇ । ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਅਬ ਤੀਸਰੀ ਕੀ ਤਿਆਰੀ’। ਜਦੋਂਕਿ ਇੱਕ ਹੋਰ ਨੇ ਲਿਖਿਆ ‘ਯੇ ਥਰਡ ਵਾਈਫ ਲਾਏਗਾ ਅਬ’। ਇਸ ਤੋਂ ਇਲਾਵਾ ਹੋਰ ਵੀ ਕਈ ਕਮੈਂਟਸ ਇਸ ਵੀਡੀਓ ‘ਤੇ ਆ ਰਹੇ ਹਨ । 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network