ਇਸ ਬਜ਼ੁਰਗ ਜੋੜੇ ਦਾ ਪਿਆਰ ਜਤਾਉਂਦਿਆਂ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਹੋਇਆ ਵਾਇਰਲ, ਸੋਸ਼ਲ ਮੀਡੀਆ ਯੂਜ਼ਰ ਨੂੰ ਆ ਰਿਹਾ ਪਸੰਦ

ਸੋਸ਼ਲ ਮੀਡੀਆ ‘ਤੇ ਇੱਕ ਬਜ਼ੁਰਗ ਜੋੜੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਬਜ਼ੁਰਗ (Old Age Couple) ਪਤੀ ਆਪਣੀ ਪਤਨੀ (Wife)ਦੇ ਨਾਲ ਪਿਆਰ ਦਾ ਇਜ਼ਹਾਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ ।ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ।

Reported by: PTC Punjabi Desk | Edited by: Shaminder  |  March 07th 2023 03:13 PM |  Updated: March 07th 2023 03:20 PM

ਇਸ ਬਜ਼ੁਰਗ ਜੋੜੇ ਦਾ ਪਿਆਰ ਜਤਾਉਂਦਿਆਂ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਹੋਇਆ ਵਾਇਰਲ, ਸੋਸ਼ਲ ਮੀਡੀਆ ਯੂਜ਼ਰ ਨੂੰ ਆ ਰਿਹਾ ਪਸੰਦ

ਸੋਸ਼ਲ ਮੀਡੀਆ ‘ਤੇ ਇੱਕ ਬਜ਼ੁਰਗ ਜੋੜੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਬਜ਼ੁਰਗ (Old Age Couple) ਪਤੀ ਆਪਣੀ ਪਤਨੀ (Wife)ਦੇ ਨਾਲ ਪਿਆਰ ਦਾ ਇਜ਼ਹਾਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ ।ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਅਤੇ ਸੋਸ਼ਲ ਮੀਡੀਆ ਯੂਜ਼ਰਸ ਦੇ ਵੱਲੋਂ ਵੀ ਇਸ ‘ਤੇ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ ।

ਹੋਰ ਪੜ੍ਹੋ : ਪ੍ਰਸਿੱਧ ਅਦਾਕਾਰਾ ਅਨਿਕਾ ਦੇ ਨਾਲ ਸਾਬਕਾ ਬੁਆਏ ਫ੍ਰੈਂਡ ਨੇ ਕੀਤੀ ਦਰਿੰਦਗੀ, ਅਦਾਕਾਰਾ ਨੇ ਕਿਹਾ ‘ਮੇਰੇ ਅਤੇ ਪਰਿਵਾਰ ‘ਤੇ ਉਛਾਲਿਆ ਜਾ ਰਿਹਾ ਚਿੱਕੜ’

ਇਸ ਵੀਡੀਓ ਦੇ ਬੈਕਗਰਾਊਂਡ ‘ਚ ‘ਲੈ ਮੈਂ ਹੁਣ ਗਈ ਹਾਂ ਤੇਰੀ ਹੋ ਸੋਹਣਿਆਂ’ ਵੱਜਦਾ ਹੋਇਆ ਸੁਣਾਈ ਦੇ ਰਿਹਾ ਹੈ । 

ਪਤੀ ਪਤਨੀ ਦਾ ਪਿਆਰ 

 ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਬਜ਼ੁਰਗ ਸ਼ਖਸ ਆਪਣੀ ਪਤਨੀ ਨੂੰ ਗੁਲਾਬ ਦਾ ਫੁੱਲ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਬਜ਼ੁਰਗ ਇਸ ਫੁੱਲ ਨੂੰ ਸਵੀਕਾਰ ਕਰਦੀ ਹੋਈ ਸ਼ਰਮਾਉਂਦੀ ਹੋਈ ਅਤੇ ਹੱਸਦੀ ਹੋਈ ਨਜ਼ਰ ਆ ਰਹੀ ਹੈ । ਲੋਕਾਂ ਦੇ ਵੱਲੋਂ ਵੀ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਦਿਲ ਦੇ ਇਮੋਜੀ ਪੋਸਟ ਕੀਤੇ ਜਾ ਰਹੇ ਹਨ ।

ਇਹ ਵੀਡੀਓ ਫਰਵਰੀ ਮਹੀਨੇ ਦਾ ਹੈ ਅਤੇ ਵੈਲੇਂਨਟਾਈਨ ਡੇਅ ਦਾ ਹੈ । ਜਿਸ ਨੂੰ ਸੋਹਣੇ ਪੰਜਾਬੀ ਮੁੰਡੇ ਕੁੜੀਆਂ ਨਾਂਅ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ ।  ਵੀਡੀਓ ‘ਚ ਬਜ਼ੁਰਗ ਜੋੜੇ ਦਾ ਆਪਸੀ ਪਿਆਰ ਵੇਖਣ ਨੂੰ ਮਿਲ ਰਿਹਾ ਹੈ । 

- PTC PUNJABI


Popular Posts