Armaan Malik: ਯੂਟਿਊਬਰ ਅਰਮਾਨ ਮਲਿਕ ਦੇ ਘਰ ਆਈਆਂ ਖੁਸ਼ੀਆਂ, ਦੂਜੀ ਪਤਨੀ ਕ੍ਰਿਤਿਕਾ ਮਲਿਕ ਬਣੀ ਮਾਂ
ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਦੂਜੀ ਵਾਰ ਪਿਤਾ ਬਣ ਗਏ ਹਨ। ਹਾਲ ਹੀ ਵਿੱਚ ਅਰਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਦੂਜੀ ਪਤਨੀ ਕ੍ਰਤਿਕਾ ਮਲਿਕ ਦੀ ਡਿਲਵਰੀ ਹੋਣ ਦੀ ਖ਼ਬਰ ਸਾਂਝੀ ਕੀਤੀ ਹੈ। ਹਾਲਾਂਕਿ ਉਨ੍ਹਾਂ ਵੱਲੋਂ ਬੇਬੀ ਗਰਲ ਜਾਂ ਬੇਬੀ ਬੁਆਏ ਹੋਣ ਬਾਰੇ ਪੂਰੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ, ਪਰ ਫੈਨਜ਼ ਉਨ੍ਹਾਂ ਨੂੰ ਬੱਚੇ ਦੇ ਜਨਮ 'ਤੇ ਵਧਾਈਆਂ ਦੇ ਰਹੇ ਹਨ।
Armaan Malik: ਯੂਟਿਊਬਰ ਅਰਮਾਨ ਮਲਿਕ ਦੇ ਘਰ ਆਈਆਂ ਖੁਸ਼ੀਆਂ, ਦੂਜੀ ਪਤਨੀ ਕ੍ਰਿਤਿਕਾ ਮਲਿਕ ਬਣੀ ਮਾਂ
Armaan Malik and Kritika Malik welcome a new baby: ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਤੇ ਉਨ੍ਹਾਂ ਦੀਆਂ ਦੋ ਪਤਨੀਆਂ ਪਾਇਲ ਤੇ ਕਰਿਤਕਾ ਮਲਿਕ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੇ ਹਨ। ਉਨਾਂ ਦੀ ਦੋਵੇਂ ਪਤਨੀਆਂ ਕ੍ਰਿਤਿਕਾ ਮਲਿਕ ਅਤੇ ਪਾਇਲ ਮਲਿਕ ਗਰਭਵਤੀ ਹਨ। ਅਰਮਾਨ ਮਲਿਕ ਨੇ ਕ੍ਰਿਤਿਕਾ ਦੀ ਮਾਂ ਨੂੰ ਇੱਕ ਤਾਜ਼ਾ ਬਲੌਗ ਵਿੱਚ ਖੁਸ਼ਖਬਰੀ ਦਿੱਤੀ ਕਿ ਉਹ ਦੂਜੀ ਵਾਰ ਪਿਤਾ ਬਣ ਗਏ ਹਨ। ਜਿਸ ਤੋਂ ਬਾਅਦ ਉਨ੍ਹਾਂ ਦਾ ਘਰ ਖੁਸ਼ੀਆਂ ਨਾਲ ਭਰ ਗਿਆ ।

ਕ੍ਰਿਤਿਕਾ ਮਲਿਕ ਦੀ ਸਿਹਤ ਅਚਾਨਕ ਵਿਗੜ ਗਈ, ਇਸ ਲਈ ਅਰਮਾਨ ਤੁਰੰਤ ਉਸ ਨੂੰ ਹਸਪਤਾਲ ਲੈ ਗਿਆ ਅਤੇ ਹਸਪਤਾਲ 'ਚ ਭਰਤੀ ਹੋਣ ਤੋਂ ਬਾਅਦ ਕ੍ਰਿਤਿਕਾ ਨੇ ਸਾਰੇ ਚੈੱਕਅਪ ਕਰਵਾਏ ਅਤੇ ਉਸ ਨੂੰ ਡ੍ਰਿਪ ਵੀ ਲਵਾਈ। ਅਰਮਾਨ ਨੇ ਵਲੋਗ ਬਣਾ ਕੇ ਹਸਪਤਾਲ ਦੇ ਬੈੱਡਰੂਮ ਦੀ ਝਲਕ ਵੀ ਦਿੱਤੀ , ਜੋ ਕਿ ਕਿਸੇ ਪੰਜ ਸਿਤਾਰਾ ਹੋਟਲ ਦੇ ਕਮਰੇ ਤੋਂ ਘੱਟ ਨਹੀਂ ਸੀ। ਰਿਪੋਰਟਾਂ ਆਉਣ ਤੋਂ ਬਾਅਦ, ਡਿਲੀਵਰੀ ਨੂੰ ਥੋੜ੍ਹਾ ਟਾਲ ਦਿੱਤਾ ਗਿਆ ਸੀ। ਕੁਝ ਲੋਕ ਕ੍ਰਿਤਿਕਾ ਨੂੰ ਮਿਲਣ ਲਈ ਹਸਪਤਾਲ ਦੇ ਬਾਹਰ ਵੀ ਪਹੁੰਚੇ ਸਨ, ਪਰ ਅਰਮਾਨ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਹਸਪਤਾਲ ਦਾ ਮਾਹੌਲ ਖਰਾਬ ਨਾ ਕਰਨ।
ਕ੍ਰਿਤਿਕਾ ਮਲਿਕ ਨੇ ਦਿੱਤਾ ਬੱਚੇ ਨੂੰ ਜਨਮ
ਹਾਲ ਹੀ ਵਿੱਚ ਅਰਮਾਨ ਮਲਿਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਕੈਪਸ਼ਨ ਦਿੰਦੇ ਹੋਏ ਲਿਖਿਆ, " ਫਾਈਨਲੀ ਗੋਲੂ ਯਾਨੀ (ਕ੍ਰਿਤਿਕਾ) ਮਾਂ ਬਣ ਗਈ ਹੈ। ਤੁਸੀਂ Guess ਕਰੋ ਕੀ ਬੇਬੀ ਗਰਲ ਹੈ ਜਾਂ ਬੇਬੀ ਬੁਆਏ ਅਤੇ ਦੋਵੇਂ ਹੀ ਤੁਹਾਡੀਆਂ ਦੁਆਵਾਂ ਸਦਕਾ ਬਿਲਕੁਲ ਠੀਕ ਹਨ। ਫੈਨਜ਼ ਅਰਮਾਨ ਮਲਿਕ ਤੇ ਉਨ੍ਹਾਂ ਦੀਆਂ ਦੋਹਾਂ ਪਤਨੀਆਂ ਨੂੰ ਨਵੇਂ ਬੱਚੇ ਦੇ ਜਨਮ 'ਤੇ ਵਧਾਈ ਦੇ ਰਹੇ ਹਨ।
ਇਸ ਤੋਂ ਪਹਿਲਾਂ ਸੱਸ ਨਾਲ ਕੀਤਾ ਸੀ ਮਜ਼ਾਕ
ਹਲਾਂਕਿ ਇਸ ਤੋਂ ਪਹਿਲਾਂ ਅਰਮਾਨ ਮਲਿਕ ਨੇ ਕ੍ਰਤਿਕਾ ਦੀ ਮਾਂ ਯਾਨੀ ਕਿ ਆਪਣੀ ਸੱਸ ਨੂੰ ਮਜ਼ਾਕ ਵਿੱਚ ਕਿਹਾ ਸੀ ਕਿ ਕ੍ਰਤਿਕਾ ਨੇ ਇੱਕ ਧੀ ਨੂੰ ਜਨਮ ਦਿੱਤਾ। ਇਹ ਖ਼ਬਰ ਸੁਣ ਕੇ ਉਸ ਦੀ ਮਾਂ ਅਤੇ ਭੈਣ ਬਹੁਤ ਖੁਸ਼ ਹੋਈਆਂ। ਇਥੋਂ ਤੱਕ ਕਿ ਉਹ ਉਨ੍ਹਾਂ ਨੂੰ ਮਿਲਣ ਲਈ ਘਰ ਵੀ ਆਉਣ ਵਾਲਿਆਂ ਸਨ। ਹਾਲਾਂਕਿ, ਬਾਅਦ ਵਿੱਚ ਅਰਮਾਨ ਨੇ ਸੱਚ ਦੱਸ ਦਿੱਤਾ। ਅਰਮਾਨ ਮਲਿਕ ਨੇ ਇਸ ਦੀ ਵੀਡੀਓ ਆਪਣੇ ਯੂਟਿਊਬ ਹੈਂਡਲ 'ਤੇ ਪੋਸਟ ਕੀਤੀ ਹੈ।

ਅਰਮਾਨ ਮਲਿਕ ਦੀਆਂ ਦੋਵੇਂ ਪਤਨੀਆਂ ਮਾਂ ਬਣਨ ਵਾਲੀਆਂ ਹਨ। ਪਾਇਲ ਦੂਜੀ ਵਾਰ ਗਰਭਵਤੀ ਹੈ ਅਤੇ ਇਸ ਵਾਰ ਉਹ ਜੁੜਵਾਂ ਬੱਚਿਆਂ ਨੂੰ ਜਨਮ ਦੇਵੇਗੀ। ਉਸ ਦਾ ਅੱਠਵਾਂ ਮਹੀਨਾ ਚੱਲ ਰਿਹਾ ਹੈ। ਇਸ ਦੇ ਨਾਲ ਹੀ ਕ੍ਰਿਤਿਕਾ ਦਾ ਨੌਵਾਂ ਮਹੀਨਾ ਚੱਲ ਰਿਹਾ ਸੀ। ਅਰਮਾਨ ਮਲਿਕ ਤੇ ਪਾਇਲ ਦਾ ਇੱਕ ਬੇਟਾ ਵੀ ਹੈ, ਜਿਸ ਦਾ ਨਾਂ ਚਿਰਾਯੂ ਮਲਿਕ ਹੈ। ਅਰਮਾਨ ਅਤੇ ਉਸ ਦੀਆਂ ਦੋਵੇਂ ਪਤਨੀਆਂ ਅਕਸਰ ਵਲੌਗਾਂ ਰਾਹੀਂ ਆਪਣੀ ਨਿੱਜੀ ਜ਼ਿੰਦਗੀ ਦੇ ਪਲਾਂ ਦੀ ਝਲਕ ਸਾਂਝੀਆਂ ਕਰਦੇ ਰਹਿੰਦੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
