ਯੂਟਿਊਬਰ ਅਰਮਾਨ ਮਲਿਕ ਦੇ ਬੇਟੇ ਨੇ ਕੀਤੀ ਚੋਰੀ, ਮਾਂ ਪਾਇਲ ਮਲਿਕ ਨੇ ਜੁੱਤੀਆਂ ਨਾਲ ਚਾੜਿਆ ਕੁਟਾਪਾ

ਯੂਟਿਊਬਰ ਅਰਮਾਨ ਮਲਿਕ ਦੇ ਬੇਟੇ ਚਿਰਾਯੂ ਮਲਿਕ ਦੇ ਨਵੇਂ ਵਲੌਗ ਵਿੱਚ ਸਾਨੂੰ ਦੇਖਣ ਨੂੰ ਮਿਲਿਆ ਕਿ ਉਸ ਨੇ ਸਕੂਲ ਤੋਂ ਕਿਸੇ ਬੱਚੇ ਦੀਆਂ ਕਿਤਾਬਾਂ ਚੋਰੀ ਕੀਤੀਆਂ। ਮਾਂ ਪਾਇਲ ਮਲਿਕ ਨੇ ਚੀਕੂ ਦੀ ਜੁੱਤੀਆਂ ਨਾਲ ਛਿੱਤਰ ਪਰੇਡ ਕੀਤੀ ਤੇ ਉਸ ਨੂੰ ਅੱਗੇ ਤੋਂ ਅਜਿਹਾ ਕੁਝ ਵੀ ਨਾਂ ਕਰਨ ਦੀ ਚੇਤਾਵਨੀ ਵੀ ਦਿੱਤੀ।

Reported by: PTC Punjabi Desk | Edited by: Entertainment Desk  |  May 18th 2023 05:56 PM |  Updated: May 18th 2023 06:05 PM

ਯੂਟਿਊਬਰ ਅਰਮਾਨ ਮਲਿਕ ਦੇ ਬੇਟੇ ਨੇ ਕੀਤੀ ਚੋਰੀ, ਮਾਂ ਪਾਇਲ ਮਲਿਕ ਨੇ ਜੁੱਤੀਆਂ ਨਾਲ ਚਾੜਿਆ ਕੁਟਾਪਾ

YouTuber Armaan Malik news:  ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਆਪਣੀਆਂ ਦੋ ਘਰਵਾਲੀਆਂ ਤੇ ਆਪਣੇ ਪੂਰੇ ਪਰਿਵਾਰ ਦੇ ਨਾਲ ਵਲੌਗ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਅਰਮਾਨ ਮਲਿਕ ਦੇ ਵੱਡੇ ਬੇਟੇ ਚਿਰਾਯੂ ਮਲਿਕ ਨੇ ਵਲੌਗ ਸ਼ੇਅਰ ਕਰ ਇੱਕ ਅਜਿਹੀ ਗੱਲ ਸ਼ੇਅਰ ਕੀਤੀ ਜਿਸ ਨੂੰ ਦੇਖ ਕੇ ਸਾਰੇ ਹੈਰਾਨ ਹਨ। 

ਵਲੌਗ ਦੀ ਸ਼ੁਰੂਆਤ ਵਿੱਚ ਚਿਰਾਯੂ ਦਾ ਚਾਚਾ ਦੱਸਦਾ ਹੈ ਕਿ ਅੱਜ ਚਿਰਾਯੂ ਨੇ ਸਕੂਲ ਵਿੱਚ ਕਾਫ਼ੀ ਮਸਤੀ ਕੀਤੀ। ਫਿਰ ਜਦੋਂ ਚਿਰਾਯੂ ਘਰ ਪਹੁੰਚਿਆ ਤਾਂ ਨਿਤਿਨ ਚਾਚੂ ਨੇ ਚਿਰਾਯੂ ਦੀ ਮਾਂ ਨੂੰ ਦੱਸਿਆ ਕਿ ਇਹ ਅੱਜ ਕਿਸੇ ਬੱਚੇ ਦੀਆਂ ਕਿਤਾਬਾਂ ਚੋਰੀ ਕਰ ਕਿ ਲਾਇਆ ਹੈ। ਜਦੋਂ ਉਸ ਦੀ ਮਾਂ ਨੇ ਪੁੱਛਿਆ ਕਿ ਉਸ ਨੇ ਇਹ ਕਿੱਥੋਂ ਸਿੱਖਿਆ ਤਾਂ ਚਿਰਾਯੂ ਨੇ ਕਿਹਾ ਕਿ ਉਸ ਨੇ ਇਹ ਛੋਟੀ ਮਾਂ ਕ੍ਰਿਤਿਕਾ ਤੋਂ ਸਿੱਖਿਆ ਹੈ। 

 ਕ੍ਰਿਤਿਕਾ ਨੇ ਆਪਣੇ ਬਚਾਅ ਵਿੱਚ ਕਿਹਾ ਕਿ 'ਮੈਂ ਤਾਂ ਬਚਪਨ ਦੀ ਕਹਾਣੀ ਸੁਣਾਈ ਸੀ ਕਿ ਮੈਂ ਮੇਲੇ ਵਿੱਚ ਇੱਕ ਵਾਰ ਚੋਰੀ ਕੀਤੀ ਸੀ ਪਰ ਮੈਂ ਕਦੇ ਸਕੂਲ ਵਿੱਚ ਚੋਰੀ ਕਰਨ ਬਾਰੇ ਨਹੀਂ ਕਿਹਾ, ਮੈਨੂੰ ਤਾਂ ਕਿਤਾਬਾਂ ਪਸੰਦ ਹੀ ਨਹੀਂ ਹਨ'। ਖ਼ੈਰ ਵਲੌਗ ਅੱਗੇ ਵਧਿਆ ਤੇ ਅਸੀਂ ਦੇਖਦੇ ਹਾਂ ਕਿ ਚੀਕੂ ਦੀ ਮਾਂ ਉਸ ਨੂੰ ਜੁੱਤੀ ਨਾਲ ਕੁੱਟ ਰਹੀ ਹੈ ਤੇ ਵਾਰ ਵਾਰ ਇਹ ਕਹਿ ਰਹੀ ਹੈ ਕਿ ਚੋਰੀ ਕਰਨਾ ਗ਼ਲਤ ਹੈ ਤੇ ਉਸ ਨੇ ਬਹੁਤ ਗ਼ਲਤ ਕੰਮ ਕੀਤਾ ਹੈ। ਗ਼ੁੱਸੇ ਨਾਲ ਭਰੀ ਹੋਈ, ਪਾਇਲ ਨੇ ਚਿਰਾਯੂ ਨੂੰ ਸਮਝਾਇਆ ਤੇ ਜ਼ੋਰ ਦੇ ਕੇ ਕਿਹਾ ਕਿ ਉਹ ਅਗਲੇ ਦਿਨ ਚੋਰੀ ਹੋਈਆਂ ਕਿਤਾਬਾਂ ਵਾਪਸ ਕਰ ਦੇਵੇ, ਬੱਚੇ ਤੋਂ ਮੁਆਫ਼ੀ ਮੰਗੇ। ਉਸ ਨੇ ਉਸ ਨੂੰ ਉਸ ਦੇ ਵਿਵਹਾਰ ਦੇ ਸੰਭਾਵੀ ਨਤੀਜਿਆਂ ਬਾਰੇ ਚੇਤਾਵਨੀ ਦਿੰਦੇ ਹੋਏ ਕਿਹਾ, "ਅੱਜ ਤੂੰ ਸਕੂਲ ਤੋਂ ਚੋਰੀ ਕੀਤੀ ਹੈ, ਕੀ ਕੱਲ ਤੂੰ ਘਰੋਂ ਵੀ ਪੈਸੇ ਚੋਰੀ ਕਰੇਂਗਾ?"

ਹੋਰ ਪੜ੍ਹੋ: Cannes 2023: ਕਾਨਸ ਫ਼ਿਲਮ ਫ਼ੈਸਟੀਵਲ ਦੇ ਰੈੱਡ ਕਾਰਪਿਟ 'ਤੇ ਅੱਜ ਡੈਬਿਊ ਕਰੇਗੀ ਹਰਿਆਣਵੀ ਛੋਰੀ ਸਪਨਾ ਚੌਧਰੀ

ਖ਼ੈਰ ਇਸ ਸਭ ਤੋਂ ਬਾਅਦ ਕ੍ਰਿਤਿਕਾ ਨੇ ਇਸ ਸਭ ਬਾਰੇ ਚਿਰਾਯੂ ਦੀ ਕਲਾਸ ਟੀਚਰ ਨੂੰ ਦੱਸਿਆ। ਪਾਇਲ ਨੇ ਫਿਰ ਚੀਕੂ ਉੱਤੇ ਗ਼ੁੱਸਾ ਕਰਦੇ ਹੋਏ ਕਿਹਾ ਕਿ ਉਸ ਨੇ ਦੁਬਾਰਾ ਇੰਝ ਕੀਤਾ ਤਾਂ ਉਸ ਨੂੰ ਸਜ਼ਾ ਮਿਲੇਗੀ। ਇਸ ਦੌਰਾਨ ਚੀਕੂ ਕਾਫ਼ੀ ਰੋਇਆ ਵੀ ਤੇ ਉਸ ਨੇ ਆਪਣੀ ਮਾਂ ਤੋਂ ਮਾਫ਼ੀ ਵੀ ਮੰਗੀ। ਇਸ ਵਲੌਗ ਦੇ ਆਉਣ ਤੋਂ ਬਾਅਦ ਮਲਿਕ ਫੈਮਲੀ ਦੇ ਫਾਲੋਅਰਸ ਵੀ ਹੈਰਾਨ ਸਨ ਪਰ ਵਲੌਗ ਖ਼ਤਮ ਹੁੰਦੇ ਹੁੰਦੇ ਚਿਰਾਯੂ ਨੇ ਆਪਣੀ ਮਾਂ ਨੂੰ ਇੱਕ ਨਵਾਂ ਕੈਮਰਾ ਗਿਫ਼ਟ ਕੀਤਾ। ਇਸ ਤੋਂ ਇਲਾਵਾ ਪਾਇਲ ਨੇ ਵੀ ਚੀਕੂ ਨੂੰ ਜਨਮਦਿਨ ਦਾ ਤੋਹਫ਼ਾ ਦਿੱਤਾ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network