15 Jun, 2023

Adipurush: AI ਨੇ ਫ਼ਿਲਮ ਆਦਿਪੁਰਸ਼ ਦੀ ਸਟਾਰ ਕਾਸਟ ਦਾ ਬਣਾਇਆ ਐਨੀਮੇਟਿਡ ਅਵਤਾਰ, ਤਸਵੀਰਾਂ ਵੇਖ ਕੇ ਫੈਨਜ਼ ਇੰਝ ਦਿੱਤਾ ਰਿਐਕਸ਼ਨ

ਸਾਊਥ ਦੇ ਮਸ਼ਹੂਰ ਅਦਾਕਾਰ ਪ੍ਰਭਾਸ ਤੇ ਕ੍ਰਿਤੀ ਸੈਨਨ ਤੇ ਸੈਫ ਅਲੀ ਖ਼ਾਨ ਦੀ ਫ਼ਿਲਮ ਆਦਿਪੁਰਸ਼ ਭਲਕੇ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ।


Source: Instagram

ਇਸ ਫ਼ਿਲਮ ਦੇ ਰਿਲੀਜ਼ ਤੋਂ ਪਹਿਲਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਯਾਨੀ ਕਿ (AI) ਨੇ ਪ੍ਰਭਾਸ ਤੋਂ ਲੈ ਕੇ ਸੈਫ ਅਲੀ ਖ਼ਾਨ ਤੱਕ ਫ਼ਿਲਮ ਦੀ ਸਟਾਰ ਕਾਸਟ ਦੇ ਐਨੀਮੇਸ਼ਨ ਅਵਤਾਰ ਤਿਆਰ ਕੀਤੇ ਹਨ।


Source: Instagram

AI ਵੱਲੋਂ ਤਿਆਰ ਕੀਤੇ ਗਏ ਇਹ ਰਿਆਲਸਟਿਕ ਪੋਸਟਰ ਬੇਸਡ ਤਸਵੀਰਾਂ ਬੇਹੱਦ ਅਨੋਖੀ ਤੇ ਸੋਹਣੀਆਂ ਹਨ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।


Source: Instagram

ਸ਼੍ਰੀ ਰਾਮ: ਫ਼ਿਲਮ 'ਚ ਪ੍ਰਭਾਸ ਰਾਮ ਦਾ ਕਿਰਦਾਰ ਨਿਭਾ ਰਹੇ ਹਨ। AI ਵੱਲੋਂ ਤਿਆਰ ਕੀਤਾ ਗਿਆ ਸ਼੍ਰੀ ਰਾਮ ਦੀ ਇਸ ਤਸਵੀਰ 'ਚ ਫੈਨਜ਼ ਨੂੰ ਪ੍ਰਭਾਸ ਦਾ ਲੁੱਕ ਬੇਹੱਦ ਪਸੰਦ ਆ ਰਿਹਾ ਹੈ।


Source: Instagram

ਸੀਤਾ: ਜਿੱਥੇ ਫ਼ਿਲਮ ਦੇ ਟ੍ਰੇਲਰ 'ਚ ਰਾਮ ਦੀ ਪਤਨੀ ਦਾ ਕਿਰਦਾਰ ਨਿਭਾ ਰਹੀ ਕ੍ਰਿਤੀ ਸੈਨਨ ਦੀ ਜ਼ਿਆਦਾ ਝਲਕਿਆਂ ਵੇਖਣ ਨੂੰ ਮਿਲਿਆਂ ਉੱਥੇ ਹੀ AI ਵੱਲੋਂ ਤਿਆਰ ਲੁੱਕ 'ਚ ਬਿਲਕੁਲ ਪਰਫੈਕਟ ਨਜ਼ ਆ ਰਹੀ ਹੈ।


Source: Instagram

ਰਾਵਣ: ਇਸ ਫ਼ਿਲਮ 'ਚ ਰਾਵਣ ਦਾ ਕਿਰਦਾਰ ਸੈਫ ਅਲੀ ਖ਼ਾਨ ਨਿਭਾ ਰਹੇ ਹਨ ਤੇ ਉਨ੍ਹਾਂ ਦੇ ਲੁੱਕ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਹੈ, ਪਰ AI ਵੱਲੋਂ ਤਿਆਰ ਲੁੱਕ 'ਚ ਸੈਫ ਦਾ ਖ਼ਤਰਨਾਕ ਅਵਤਾਰ ਬੇਹੱਦ ਸਟੀਕ ਲੱਗ ਰਿਹਾ ਹੈ।


Source: Instagram

ਲਕਸ਼ਮਣ: ਸੰਨੀ ਸਿੰਘ ਫ਼ਿਲਮ ਆਦਿਪੁਰਸ਼ 'ਚ ਸ਼੍ਰੀ ਰਾਮ ਦੇ ਛੋਟੇ ਭਰਾ ਲਕਸ਼ਮਣ ਦਾ ਕਿਰਦਾਰ ਅਦਾ ਕਰ ਰਹੇ ਨੇ, AI ਨੇ ਉਨ੍ਹਾਂ ਦਾ ਬੇਹੱਦ ਖ਼ਾਸ ਲੁੱਕ ਤਿਆਰ ਕੀਤਾ ਹੈ।


Source: Instagram

ਹਨੂੰਮਾਨ: ਅਦਿਪੁਰਸ਼ 'ਚ ਹਨੂੰਮਾਨ ਦਾ ਕਿਰਦਾਰ ਮਾਰਠੀ ਐਕਟਰ ਦੇਵ ਕਰ ਰਹੇ ਹਨ। ਸ਼੍ਰੀ ਰਾਮ ਦੇ ਪਰਮ ਭਗਤ ਹਨੂੰਮਾਨ ਦੇ AI ਅਵਤਾਰ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।


Source: Instagram

ਇਸ ਦੇ ਨਾਲ ਹੀ AI ਨੇ ਜਟਾਯੂ ਤੇ ਰਾਕਸ਼ਾਂ ਦੇ ਕੁਝ ਗ੍ਰਾਫਿਕਸ ਵੀ ਸਾਂਝੇ ਕੀਤੇ ਹਨ ਜੋ ਆਪਣੇ ਆਪ 'ਚ ਦਿਲਚਸਪ ਤੇ ਰਹੱਸਮਈ ਜਾਪਦੇ ਹਨ।


Source: Instagram

ਆਦਿਪੁਰਸ਼ ਫ਼ਿਲਮ ਦੇ ਇਸ ਐਨੀਮੇਟਿਡ ਅਵਤਾਰ ਨੂੰ ਵੇਖ ਕੇ ਦਰਸ਼ਕਾਂ ਨੇ ਫ਼ਿਲਮ ਦੇ ਨਿਰਦੇਸ਼ਕ ਓਮ ਰਾਵਤ ਨੂੰ AI ਤੋਂ VFX ਸਿੱਖਣ ਦੀ ਸਲਾਹ ਦੇ ਰਹੇ ਹਨ। ਹੁਣ ਵੇਖਣਾ ਹੋਵੇਗਾ ਕਿ ਇਹ ਫ਼ਿਲਮ ਦਰਸ਼ਕਾਂ ਨੂੰ ਪਸੰਦ ਆਉਂਦੀ ਹੈ ਜਾਂ ਨਹੀਂ।


Source: Instagram

Unseen Pictures of Lust Story 2 And Jee Karda Actress Tamannaah Bhatia