ਆਲਿਆ ਤੇ ਰਣਬੀਰ ਨੇ ਵਿਆਹ ਤੋਂ ਬਾਅਦ 'ਛੱਇਆਂ-ਛੱਇਆਂ' ਗਾਣੇ 'ਤੇ ਕੀਤਾ ਡਾਂਸ, ਵੇਖੋ ਵੀਡੀਓ
ਆਲਿਆ ਤੇ ਰਣਬੀਰ ਨੇ ਵਿਆਹ ਤੋਂ ਬਾਅਦ 'ਛੱਇਆਂ-ਛੱਇਆਂ' ਗਾਣੇ 'ਤੇ ਕੀਤਾ ਡਾਂਸ, ਵੇਖੋ ਵੀਡੀਓ
ਬਾਲੀਵੁੱਡ ਦੀ ਮਸ਼ਹੂਰ ਜੋੜੀ ਅਦਾਕਾਰ ਰਣਬੀਰ ਕਪੂਰ ਅਤੇ ਆਲਿਆ ਭੱਟ ਵੀਰਵਾਰ 14 ਅਪ੍ਰੈਲ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ। ਫੈਨਜ਼ ਤੋਂ ਲੈ ਕੇ ਸੈਲੇਬਸ ਤੱਕ, ਹਰ ਕੋਈ ਸੋਸ਼ਲ ਮੀਡੀਆ ਰਾਹੀਂ ਨਵੇਂ ਵਿਆਹੇ ਜੋੜੇ ਨੂੰ ਵਧਾਈਆਂ ਦੇ ਰਿਹਾ ਹੈ। ਇਸ ਜੋੜੀ ਦੀ ਤਸਵੀਰਾਂ ਦੇ ਨਾਲ-ਨਾਲ ਹੁਣ ਵਿਆਹ ਦੀਆਂ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ।
Image Source: Instagram
ਦੱਸ ਦਈਏ ਬੀ-ਟਾਊਨ ਦੇ ਇਨ੍ਹਾਂ ਲਵ-ਬਰਡਸ ਦੇ ਵਿਆਹ ਨੂੰ ਲੈ ਕੇ ਇਨ੍ਹਾਂ ਦੇ ਫੈਨਜ਼ ਬੇਹੱਦ ਉਤਸ਼ਾਹਿਤ ਸਨ ਤੇ ਉਹ ਵਿਆਹ ਦੇ ਜੋੜੇ ਵਿੱਚ ਇਨ੍ਹਾਂ ਦੀ ਇੱਕ ਝਲਕ ਪਾਉਣ ਬੇਤਾਬ ਸਨ। ਜਿਵੇਂ ਹੀ ਵਿਆਹ ਹੋਇਆ ਉਸ ਮਗਰੋਂ ਰਣਬੀਰ ਤੇ ਆਲਿਆ ਦੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਇਨ੍ਹਾਂ ਵਿੱਚ ਇੱਕ ਹੋਰ ਵੀਡੀਓ ਹੈ ਜੋ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੀ ਹੈ। ਇਸ ਵੀਡੀਓ ਵਿੱਚ ਰਣਬੀਰ ਤੇ ਆਲਿਆ ਵਿਆਹ ਤੋਂ ਬਾਅਦ ਕਪੂਰ ਖਾਨਦਾਨ ਨਾਲ ਪਾਰਟੀ ਕਰਦੇ ਨਜ਼ਰ ਆਏ।

ਇਸ ਵੀਡੀਓ ਦੇ ਵਿੱਚ ਤੁਸੀਂ ਦੋਹਾਂ ਖੁਸ਼ੀ ਨਾਲ ਇੱਕਠੇ ਡਾਂਸ ਕਰਦੇ ਹੋਏ ਵੇਖ ਸਕਦੇ ਹੋ। ਦੋਵੇਂ ਇੱਕ ਦੂਜੇ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਹ ਜੋੜੀ ਸ਼ਾਹਰੁਖ ਖਾਨ ਦੀ ਫ਼ਿਲਮ ਦੇ ਗੀਤ 'ਛੱਇਆਂ-ਛੱਇਆਂ' ਉੱਤੇ ਡਾਂਸ ਕਰਦੇ ਨਜ਼ਰ ਆਏ।
ਲੋਕ ਵੱਖ-ਵੱਖ ਤਸਵੀਰਾਂ ਸ਼ੇਅਰ ਕਰਕੇ ਰਣਬੀਰ ਅਤੇ ਆਲਿਆ ਨੂੰ ਵਧਾਈ ਦੇ ਰਹੇ ਹਨ। ਫਿਲਮ 'ਬ੍ਰਹਮਾਸਤਰ' ਤੋਂ ਆਲਿਆ ਅਤੇ ਰਣਬੀਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, ''ਮਿਸਟਰ ਐਂਡ ਮਿਸਿਜ਼ ਕਪੂਰ ਨੂੰ ਵਧਾਈਆਂ।
Image Source: Instagram
ਹੋਰ ਪੜ੍ਹੋ : Ranbir-Alia Wedding: ਆਲਿਆ ਤੇ ਰਣਬੀਰ ਦੇ ਵਿਆਹ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋ ਰਿਹਾ 'ਮਿਸਟਰ ਐਂਡ ਮਿਸਜ਼ ਕਪੂਰ
ਇਸ ਜੋੜੀ ਦਾ ਵਿਆਹ ਬੇ੍ਹੱਦ ਹੀ ਨਿੱਜੀ ਸਮਾਗਮ ਸੀ, ਇਸ ਵਿੱਚ ਮਹਿਜ਼ ਕਰੀਬੀ ਦੋਸਤ ਅਤੇ ਰਿਸ਼ਤੇਦਾਰ ਸ਼ਾਮਲ ਹੋਏ। ਅਜੇ ਤੱਕ ਇਸ ਜੋੜੀ ਦੇ ਰਿਸੈਪਸ਼ਨ ਦੀ ਤਰੀਕ ਸਾਹਮਣੇ ਨਹੀਂ ਆਈ ਹੈ ਪਰ ਅਜਿਹਾ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ ਜੋੜੀ 17 ਅਪ੍ਰੈਲ ਨੂੰ ਮੁੰਬਈ ਵਿੱਚ ਆਪਣੇ ਵਿਆਹ ਦੀ ਰਿਸੈਪਸ਼ਨ ਦੇਵੇਗੀ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
