ਜਦੋਂ ਕੈਂਸਰ ਦਾ ਮਰੀਜ਼ ਸੋਨੂੰ ਸੂਦ ਨੂੰ ਦੇਖ ਕੇ ਹੋ ਗਿਆ ਭਾਵੁਕ, ਸੋਨੂੰ ਨੇ ਮਰੀਜ਼ ਨੂੰ ਦਿੱਤਾ ਤੋਹਫੇ ’ਚ ਫੋਨ, ਵੀਡੀਓ ਵਾਇਰਲ

written by Rupinder Kaler | June 15, 2021

ਸੋਨੂੰ ਹਮੇਸ਼ਾ ਬੇਸਹਾਰਾ, ਗਰੀਬ, ਪਰੇਸ਼ਾਨ ਅਤੇ ਬਿਮਾਰ ਲੋਕਾਂ ਦੀ ਮਦਦ ਤਿਆਰ ਰਹਿੰਦੇ ਹਨ । ਇਹੀ ਕਾਰਨ ਹੈ ਕਿ ਹੁਣ ਲੋਕ ਮਦਦ ਦੀ ਅਪੀਲ ਲੈ ਕੇ ਉਨ੍ਹਾਂ ਦੇ ਘਰ ਆਉਣ ਲੱਗੇ ਹਨ । ਹਾਲ ਹੀ ’ਚ ਉਨ੍ਹਾਂ ਦੇ ਘਰ ’ਤੇ ਇਕ ਕੈਂਸਰ ਦਾ ਮਰੀਜ਼ ਪਹੁੰਚਿਆ ਜਿਹੜਾ ਸੋਨੂੰ ਸੂਦ ਦੇ ਪੈਰ ਛੂਹਣ ਲੱਗਾ ਅਤੇ ਉਨ੍ਹਾਂ ਨੂੰ ਦੇਖ ਫੁੱਟ-ਫੁੱਟ ਕੇ ਰੋਣ ਲੱਗ ਜਾਂਦਾ ਹੈ । ਇਸ ਮਰੀਜ਼ ਦੀ ਪਰੇਸ਼ਾਨੀ ਅਤੇ ਹਾਲਤ ਨੂੰ ਦੇਖਦੇ ਹੋਏ ਸੋਨੂੰ ਸੂਦ ਵੀ ਭਾਵੁਕ ਹੋ ਜਾਂਦੇ ਹਨ ।

sonu sood Pic Courtesy: Instagram

ਹੋਰ ਪੜ੍ਹੋ :

ਪੰਗਾ ਗਰਲ ਕੰਗਨਾ ਰਣੌਤ ਇੱਕ ਵਾਰ ਫਿਰ ਫਸੀ ਮੁਸੀਬਤ ਵਿੱਚ, ਪਾਸਪੋਰਟ ਨਹੀ ਹੋ ਰਿਹਾ ਰੀਨਿਊ

image from sonu_sood's Instagram

ਇਸੇ ਮਰੀਜ਼ ਦੀ ਇੱਕ ਵੀਡੀਓ ਸੋਨੂੰ ਨੇ ਸ਼ੇਅਰ ਵੀ ਕੀਤੀ ਹੈ । ਵੀਡੀਓ ’ਚ ਸੋਨੂੰ ਮਰੀਜ਼ ਨੂੰ ਚੁੱਪ ਕਰਵਾਉਣ ਤੋਂ ਬਾਅਦ ਤੋਹਫੇ ’ਚ ਫੋਨ ਵੀ ਦਿੰਦੇ ਹਨ। ਸੋਨੂੰ ਸੂਦ ਨੇ ਪੋਸਟ ’ਚ ਲਿਖਿਆ, ‘ਪੂਰੇ ਦੇਸ਼ ’ਚ ਜਿਸ ਤਰ੍ਹਾਂ ਲੋਕ ਮੁਸ਼ਕਲਾਂ ਨਾਲ ਜੂਝ ਰਹੇ ਹਨ, ਉਹ ਦਿਲ ਤੋੜਨ ਵਾਲਾ ਹੈ, ਹਾਲਾਂਕਿ ਹੁਣ ਕੋਵਿਡ 19 ਦੇ ਕੇਸ ਘੱਟ ਹੋ ਰਹੇ ਹਨ ਪਰ ਕੁਝ ਪਰਿਵਾਰਾਂ ਦੀ ਸਥਿਤੀ ਹਾਲੇ ਵੀ ਉਵੇਂ ਹੀ ਹੈ।

inside photo of sonu sood and sunanda sharma

ਮਿਲੋ ਅਭਿਸ਼ੇਕ ਨਾਲ ਜਿਸਨੇ ਆਪਣੀ ਸੁਣਨ ਦੀ ਸਮਰੱਥਾ ਗੁਆ ਦਿੱਤੀ ਅਤੇ ਉਹ ਹਾਲੇ ਵੀ ਇਲਾਜ ਕਰਵਾ ਰਿਹਾ ਹੈ। ਉਸ ਦੇ ਏਨੇਂ ਪਿਆਰ ਨਾਲ ਖੁਸ਼ ਹਾਂ ਅਤੇ ਉਸ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਲੋਕਾਂ ਨੂੰ ਅਪੀਲ ਹੈ ਕਿ ਉਹ ਅੱਗੇ ਆਉਣ, ਅਸੀਂ ਮਿਲ ਕੇ ਲੋਕਾਂ ਦੀ ਮਦਦ ਕਰੀਏ, ਜਿਸ ਨਾਲ ਉਹ ਇਨ੍ਹਾਂ ਪਰੇਸ਼ਾਨੀਆਂ ਤੋਂ ਉਭਰ ਸਕਣ।’

 

View this post on Instagram

 

A post shared by Sonu Sood (@sonu_sood)

0 Comments
0

You may also like