ਜ਼ੀਨਤ ਅਮਾਨ ਨੇ ਇੱਕ ਵਾਰ ਫਿਰ ਕੀਤਾ ‘ਲੈਲਾ ਓ ਲੈਲਾ’ ਗਾਣੇ ’ਤੇ ਡਾਂਸ

Written by  Rupinder Kaler   |  March 02nd 2021 01:28 PM  |  Updated: March 02nd 2021 01:28 PM

ਜ਼ੀਨਤ ਅਮਾਨ ਨੇ ਇੱਕ ਵਾਰ ਫਿਰ ਕੀਤਾ ‘ਲੈਲਾ ਓ ਲੈਲਾ’ ਗਾਣੇ ’ਤੇ ਡਾਂਸ

ਜ਼ੀਨਤ ਅਮਾਨ ਆਪਣੇ ਜ਼ਮਾਨੇ ਦੀ ਸਭ ਤੋਂ ਗਲੈਮਰਸ ਹੀਰੋਇਨਾਂ ਵਿੱਚੋਂ ਇੱਕ ਹੈ ।ਜ਼ੀਨਤ ਅਮਾਨ ਨੇ ਫ਼ਿਲਮਾਂ ਵਿੱਚ ਕੰਮ ਕਰਕੇ ਹੀਰੋਇਨਾਂ ਦੀ ਛਵੀ ਬਦਲ ਦਿੱਤੀ ਸੀ ।ਜ਼ੀਨਤ ਅਮਾਨ ਨੇ 2021 ਵਿੱਚ ਬਾਲੀਵੁੱਡ ਵਿੱਚ 50 ਸਾਲ ਦਾ ਸਾਨਦਾਰ ਸਫ਼ਰ ਪੂਰਾ ਕੀਤਾ ਹੈ ।

Image from zeenatamanfanclub's instagram

ਹੋਰ ਪੜ੍ਹੋ :

ਕਿਸਾਨਾਂ ਦੇ ਮੰਚ ’ਤੇ ਪਹੁੰਚੀ ਟੀਵੀ ਅਦਾਕਾਰਾ ਕਾਜਲ ਨਿਸ਼ਾਦ

Image from zeenatamanfanclub's instagram

50 ਸਾਲ ਪੂਰੇ ਹੋਣ ਤੇ ਜ਼ੀਨਤ ਅਮਾਨ ਨੇ ਜਸ਼ਨ ਵੀ ਮਨਾਇਆ ਸੀ, ਜਿਸ ਦੀਆਂ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀਆ ਹਨ । ਇਹਨਾਂ ਵਿੱਚੋਂ ਇੱਕ ਵੀਡੀਓ ਬਹੁਤ ਹੀ ਖ਼ਾਸ ਹੈ ਜਿਸ ਵਿੱਚ ਉਹ ‘ਲੈਲਾ ਓ ਲੈਲਾ’ ਗਾਣੇ ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ ।

Image from zeenatamanfanclub's instagram

ਇਸ ਵੀਡੀਓ ਨੂੰ ਦੇਖ ਕੇ ਕੋਈ ਵੀ ਉਹਨਾਂ ਦਾ ਦੀਵਾਨਾ ਹੋ ਜਾਵੇਗਾ । ਇਸ ਪਾਰਟੀ ਵਿੱਚ ਜ਼ੀਨਤ ਅਮਾਨ ਦੇ ਖ਼ਾਸ ਦੋਸਤ ਮੌਜੂਦ ਰਹੇ ।ਜ਼ੀਨਤ ਅਮਾਨ ਨੇ ਪਹਿਲਾਂ ਕੇਕ ਕੱਟਿਆ ਤੇ ਬਾਅਦ ਵਿੱਚ ਖੂਬ ਡਾਂਸ ਕੀਤਾ ।

https://twitter.com/E24bollynews/status/1365979423984427009

ਜ਼ੀਨਤ ਅਮਾਨ ਦਾ ਡਾਂਸ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਜ਼ੀਨਤ ਅਮਾਨ ਨੇ ਆਪਣੇ ਜ਼ਮਾਨੇ ਵਿੱਚ ਕਈ ਹਿੱਟ ਫ਼ਿਲਮਾਂ ਦਿੱਤੀਆਂ ਸਨ, ਜਿਨ੍ਹਾਂ ਨੂੰ ਅੱਜ ਵੀ ਪਸੰਦ ਕੀਤਾ ਜਾਂਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network