ਅਫਸਾਨਾ ਖ਼ਾਨ ਦੇ ਪ੍ਰੀ-ਵੈਡਿੰਗ ਸੌਂਗ ਦੀ ਨਿੱਕੀ ਜਿਹੀ ਝਲਕ ਆਈ ਸਾਹਮਣੇ, ਬਹੁਤ ਜਲਦ ਸ਼ੂਟ ਹੋਵੇਗਾ ਅਫਸਾਨਾ ਅਤੇ ਸਾਜ਼ ਦਾ ਪ੍ਰੀ-ਵੈਡਿੰਗ ਵੀਡੀਓ

written by Lajwinder kaur | November 26, 2021

ਪੰਜਾਬੀ ਮਿਊਜ਼ਿਕ ਜਗਤ ਦੀ ਸੁਪਰ ਸਟਾਰ ਗਾਇਕਾ ਅਫਸਾਨਾ ਖ਼ਾਨ Afsana Khan ਜੋ ਕਿ ਸੋਸ਼ਲ਼ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੇ ਆਪਣੇ ਪ੍ਰੀ-ਵੈਡਿੰਗ  pre wedding ਸੌਂਗ ਦਾ ਖੁਲਾਸਾ ਕਰ ਦਿੱਤਾ ਹੈ।  ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਬਿੱਗ ਬੌਸ ਸੀਜ਼ਨ 15 ਦੀ ਇੱਕ ਵੀਡੀਓ ਕਲਿਪ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : ਬਿੱਗ ਬੌਸ ਤੋਂ ਬਾਹਰ ਆਈ ਅਫਸਾਨਾ ਖ਼ਾਨ ਪਹੁੰਚੀ ਪੰਜਾਬ, ਆਪਣੇ ਮੰਗੇਤਰ ਸਾਜ਼ ਨੂੰ ਦੇਖ ਕੇ ਖੁਸ਼ੀ ਦੇ ਮਾਰੀ ਹੋਈ ਭਾਵੁਕ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਦੋਵਾਂ ਦਾ ਇਹ ਰੋਮਾਂਟਿਕ ਵੀਡੀਓ

afsana khan met saajz after bigg boss 15

ਜੀ ਹਾਂ ਬਿੱਗ ਬੌਸ Bigg Boss- 15 ‘ਚ ਗਾਇਆ ਲੱਖ-ਲੱਖ ਵਧਾਈਆਂ ਗੀਤ ਉਨ੍ਹਾਂ ਦੀ ਪ੍ਰੀਵੈਡਿੰਗ ਸ਼ੂਟ ‘ਚ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਉਨ੍ਹਾਂ ਨੇ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ‘ਬਹੁਤ ਜਲਦ...ਹਮਾਰਾ ਪ੍ਰੀ-ਵੈਡਿੰਗ ਗੀਤ...@saajzofficial @itsafsanakhan @salimmerchant ਧੰਨਵਾਦ ਭਾਈ ਜਾਨ ਪਿਆਰਾ ਜਿਹਾ ਗਿਫਟ ਦੇਣ ਲਈ...ਮਿਸ ਯੂ ਭਾਈ ਜਾਨ @beingsalmankhan’ #bigboss #biggboss #bigboss15’। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀ ਕਿਰਿਆ ਦੇ ਰਹੇ ਹਨ।

ਹੋਰ ਪੜ੍ਹੋ : ਪੰਜਾਬੀ ਗੀਤ 'ਬਿਜਲੀ ਬਿਜਲੀ' 'ਤੇ ਸੋਫ਼ੀ ਚੌਧਰੀ ਨੇ ਬਣਾਇਆ ਆਪਣਾ ਦਿਲਕਸ਼ ਅਦਾਵਾਂ ਵਾਲਾ ਵੀਡੀਓ, ਸੋਸ਼ਲ ਮੀਡੀਆ 'ਤੇ ਹੋਇਆ ਵਾਇਰਲ

Afsana-Khan

ਜੇ ਗੱਲ ਕਰੀਏ ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ। ਦੱਸ ਦਈਏ ਅਫਸਾਨਾ ਖ਼ਾਨ ਅਤੇ ਸਾਜ਼ ਦੀ ਇਸੇ ਸਾਲ ਮੰਗਣੀ ਹੋਈ ਸੀ। ਦੋਵਾਂ ਦਾ ਵਿਆਹ ਵੀ ਇਸੇ ਸਾਲ ਹੋਣਾ ਸੀ, ਪਰ ਬਿੱਗ ਬੌਸ ਸੀਜ਼ਨ 15 ‘ਚ ਜਾਣ ਕਰਕੇ ਵਿਆਹ ਦੀ ਤਾਰੀਖ ਨੂੰ ਅੱਗੇ ਪਾ ਦਿੱਤਾ ਗਿਆ ਸੀ। ਪਰ ਹੁਣ ਅਫਸਾਨਾ ਖ਼ਾਨ ਇਸ ਸ਼ੋਅ ਤੋਂ ਵਾਪਿਸ ਆ ਗਈ ਹੈ । ਤਾਂ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਦੋਵਾਂ ਦਾ ਵਿਆਹ ਇਸ ਸਾਲ ਦੇ ਅੰਤ ‘ਚ ਜਾ ਫਿਰ ਅਗਲੇ ਸਾਲ ਦੀ ਸ਼ੁਰੂਆਤ ‘ਚ ਹੋ ਸਕਦਾ ਹੈ। ਪਰ ਅਜੇ ਦੋਵਾਂ ਨੇ ਆਪਣੇ ਵਿਆਹ ਦੀ ਤਾਰੀਖ ਬਾਰੇ ਅਜੇ ਕੋਈ ਆਫੀਸ਼ੀਅਲ ਜਾਣਕਾਰੀ ਨਹੀਂ ਦਿੱਤੀ ਹੈ। ਦੱਸ ਦਈਏ ਅਫਸਾਨਾ ਖ਼ਾਨ ਪੰਜਾਬੀ ਮਿਊਜ਼ਿਕ ਜਗਤ ਦੀ ਸੁਪਰ ਹਿੱਟ ਗਾਇਕਾ ਹੈ । ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਜਿਵੇਂ ਤਿੱਤਲੀਆਂ, ਜੋੜਾ, ਬਜ਼ਾਰ, ਧੱਕਾ ਵਰਗੇ ਕਈ ਗੀਤ ਸ਼ਾਮਿਲ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੀ ਹੈ।

You may also like