ਅਦਾਕਾਰਾ ਗੁਰਲੀਨ ਚੋਪੜਾ ਨੇ ਕਿਹਾ ਜ਼ਿੰਦਗੀ ‘ਚ ਕਦੇ ਵੀ ਪਰੇਸ਼ਾਨ ਹੋਵੋ ਤਾਂ ਕਰੋ ਦੁੱਖਭੰਜਨੀ ਸਾਹਿਬ ਦਾ ਪਾਠ, ਹਰ ਸਮੱਸਿਆ ਹੋ ਜਾਵੇਗੀ ਦੂਰ

Written by  Shaminder   |  September 04th 2020 01:22 PM  |  Updated: September 04th 2020 01:22 PM

ਅਦਾਕਾਰਾ ਗੁਰਲੀਨ ਚੋਪੜਾ ਨੇ ਕਿਹਾ ਜ਼ਿੰਦਗੀ ‘ਚ ਕਦੇ ਵੀ ਪਰੇਸ਼ਾਨ ਹੋਵੋ ਤਾਂ ਕਰੋ ਦੁੱਖਭੰਜਨੀ ਸਾਹਿਬ ਦਾ ਪਾਠ, ਹਰ ਸਮੱਸਿਆ ਹੋ ਜਾਵੇਗੀ ਦੂਰ

ਅਦਾਕਾਰਾ ਗੁਰਲੀਨ ਚੋਪੜਾ ਲਾਕਡਾਊਨ ਦੌਰਾਨ ਪ੍ਰਮਾਤਮਾ ਦੇ ਰੰਗ ‘ਚ ਰੰਗੇ ਨਜ਼ਰ ਆਏ । ਉਨ੍ਹਾਂ ਨੇ ਪੂਰੇ ਲਾਕਡਾਊਨ ਦੌਰਾਨ ਸ਼ਬਦ ਗੁਰਬਾਣੀ ਅਤੇ ਪਾਠ ਕੀਤੇ ।ਉਹ ਲਗਾਤਾਰ ਕੋਰੋਨਾ ਕਾਲ ‘ਚ ਪਾਠ ਕਰਦੇ ਆ ਰਹੇ ਹਨ । ਉਹ ਹੁਣ ਦੁੱਖਭੰਜਨੀ ਸਾਹਿਬ ਦੇ ਪਾਠ ਕਰਦੇ ਹੋਏ ਨਜ਼ਰ ਆਏ । ਉਹ ਲਗਾਤਾਰ ਇਸ ਪਾਠ ਦਾ ਜਾਪ ਕਰ ਰਹੇ ਨੇ ਅਤੇ ਲੋਕਾਂ ਨੂੰ ਵੀ ਇਹ ਪਾਠ ਕਰਨ ਦੀ ਅਪੀਲ ਕਰ ਰਹੇ ਹਨ ।

https://www.instagram.com/p/CErX8TcF5JX/

ਉਨ੍ਹਾਂ ਨੇ ਮੁੜ ਤੋਂ ਇੱਕ ਵੀਡੀਓ ਸਾਂਝਾ ਕੀਤਾ ਹੈ ਅਤੇ ਇਸ ਵੀਡੀਓ ‘ਚ ਉਹ ਦੱਸ ਰਹੇ ਨੇ ਕਿ ਉਹ ਵਾਹਿਗੁਰੂ ਸਾਡੇ ਅੰਦਰ ਹੈ ਅਤੇ ਵਾਹਿਗੁਰੂ ਅੱਗੇ ਅਰਦਾਸ ਕਰੋ ਕਿ ਵਾਹਿਗੁਰੂ ਤੂੰ ਸਾਡੇ ਅੰਦਰ ਹੈ ਤਾਂ ਸਾਨੂੰ ਕੋਈ ਦੁੱਖ ਕਿਵੇਂ ਹੋ ਸਕਦਾ ਹੈ ।

https://www.instagram.com/p/CEoG705lBCo/

ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਇੱਕ ਵੀਡੀਓ ਸਾਂਝਾ ਕੀਤਾ ਸੀ ਜਦੋਂ ਉਨ੍ਹਾਂ ਨੇ ਜਪੁਜੀ ਸਾਹਿਬ ਦੇ ਪਾਠ ਕੀਤੇ ਸਨ ਅਤੇ ਦੱਸਿਆ ਸੀ ਕਿ ਉਨ੍ਹਾਂ ਦੀ ਕਿਸੇ ਖ਼ਾਸ ਰਿਸ਼ਤੇਦਾਰ ਨੂੰ ਕੋਈ ਸਮੱਸਿਆ ਹੋ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਲਗਾਤਾਰ ਜਪੁਜੀ ਸਾਹਿਬ ਦੇ ਪਾਠ ਕੀਤੇ ਤਾਂ ਉਨ੍ਹਾਂ ਦੀ ਇਹ ਸਮੱਸਿਆ ਦੂਰ ਹੋ ਗਈ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network