ਅਦਾਕਾਰਾ ਸਾਰਾ ਅਲੀ ਖ਼ਾਨ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ‘ਲੱਗਦਾ ਹੈ ਮੁੜ ਤੋਂ ਘਰ ‘ਚ ਹੀ ਰਹਿਣਾ ਪਵੇਗਾ’

written by Shaminder | April 17, 2021 12:04pm

ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ।ਇਸ ਤਸਵੀਰ ‘ਚ ਉਹ ਕਾਫੀ ਕਿਊਟ ਲੱਗ ਰਹੀ ਹੈ ਤੇ ਕਾਫੀ ਸਟਾਈਲਿਸ਼ ਲੁੱਕ ‘ਚ ਵਿਖਾਈ ਦੇ ਰਹੀ ਹੈ।ਇਸ
ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਅਜਿਹਾ ਲੱਗ ਰਿਹਾ ਹੈ ਕਿ ਇਕ ਵਾਰ ਮੁੜ ਤੋਂ ਘਰ
‘ਚ ਹੀ ਰਹਿਣਾ ਪਵੇਗਾ, ਪਰ ਹੁਣ ਇਹ ਬਦਲਾਅ ਦਾ ਸਮਾਂ ਹੈ ।

sara ali khan Image From Sara Ali Khan's Instagram

ਹੋਰ ਪੜ੍ਹੋ :  ਰਾਜ ਬਰਾੜ ਨਾਲ ਕਈ ਹਿੱਟ ਗੀਤ ਦੇਣ ਵਾਲੀ ਗਾਇਕਾ ਅਨੀਤਾ ਸਮਾਣਾ ਦੀ ਮਦਦ ਲਈ ਰੁਪਿੰਦਰ ਹਾਂਡਾ ਅੱਗੇ ਆਈ

sara-ali-khan Image From Sara Ali Khan's Instagram

ਚਿੰਤਾ ਨਾ ਕਰੋ, ਮੈਨੁੰ ਤੁਹਾਡੇ ਲਈ ਕੁਝ ਮਿਲ  ਗਿਆ ਹੈ ।ਜੋ ਹਰ ਦਿਨ ਤੁਹਾਨੂੰ ਨਵਾਂ ਮਹਿਸੂਸ ਕਰਵਾਏਗਾ। ਤੁਹਾਨੂੰ ਚਿੰਤਾ ਨਹੀਂ ਹੈ, ਤੁਸੀਂ ਖੁਦ ਨੂੰ ਫਸਿਆ ਹੋਇਆ ਮਹਿਸੂਸ ਨਾ ਕਰੋ, ਬਸ ਚੁੰਬਕ ਦੇ ਨਾਲ ਆਪਣੀ ਜਗ੍ਹਾ ਬਦਲੋ’।

sara-ali-khan

ਸਾਰਾ ਅਲੀ ਖ਼ਾਨ ਨੇ ਬੀਤੇ ਦਿਨੀਂ ਆਪਣੀ ਕਸ਼ਮੀਰ ਯਾਤਰਾ ਦੇ ਵੀ ਕਈ ਵੀਡੀਓ ਸਾਂਝੇ ਕੀਤੇ ਸਨ । ਜਿੱਥੇ ਉਹ ਆਪਣੇ ਪੂਰੇ ਪਰਿਵਾਰ ਦੇ ਨਾਲ ਘੁੰਮਣ ਗਈ ਹੋਈ ਸੀ । ਉਹ ਆਪਣੀ ਮਾਂ ਅੰਮ੍ਰਿਤਾ ਸਿੰਘ ਅਤੇ ਭਰਾ ਦੇ ਨਾਲ ਕਸ਼ਮੀਰ ਦੀਆਂ ਵਾਦੀਆਂ ‘ਚ ਕੁਦਰਤ ਦੇ ਨਜ਼ਾਰਿਆਂ ਦਾ ਅਨੰਦ ਲੈਂਦੀ ਨਜ਼ਰ ਆਈ ਸੀ ।

 

View this post on Instagram

 

A post shared by Sara Ali Khan (@saraalikhan95)

You may also like