ਅਫਸਾਨਾ ਖਾਨ ਨੇ ਭਰਾ ਖ਼ੁਦਾ ਬਕਸ਼ ਦੀ ਖ਼ਾਸ ਤਸਵੀਰ ਸ਼ੇਅਰ ਕਰ ਦਿੱਤੀ ਜਨਮਦਿਨ ਦੀ ਵਧਾਈ
ਅਫਸਾਨਾ ਖਾਨ ਨੇ ਭਰਾ ਖ਼ੁਦਾ ਬਕਸ਼ ਦੀ ਖ਼ਾਸ ਤਸਵੀਰ ਸ਼ੇਅਰ ਕਰ ਦਿੱਤੀ ਜਨਮਦਿਨ ਦੀ ਵਧਾਈ
ਮਸ਼ਹੂਰ ਪੰਜਾਬੀ ਗਾਇਕ ਅਫਸਾਨਾ ਖਾਨ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਵੀਡੀਓਜ਼ ,ਗੀਤ ਤੇ ਤਸਵੀਰਾਂ ਆਦਿ ਆਦਿ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਅਫਸਾਨਾ ਨੇ ਭਰਾ ਖ਼ੁਦਾ ਬਕਸ਼ ਦੀ ਇੱਕ ਪਿਆਰੀ ਜਿਹੀ ਤਸਵੀਰ ਸ਼ੇਅਰ ਕਰ ਉਸ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਉਨ੍ਹਾਂ ਦੇ ਫੈਨਜ਼ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ।

ਅਫਸਾਨਾ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਭਰਾ ਖ਼ੁਦਾ ਬਕਸ਼ ਦੇ ਜਨਮਦਿਨ ਉੱਤੇ ਇੱਕ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ। ਖ਼ੁਦਾ ਬਕਸ਼ ਦੀ ਇਹ ਤਸਵੀਰ ਉਨ੍ਹਾਂ ਦੇ ਬਚਪਨ ਦੀ ਹੈ।ਇਸ ਤਸਵੀਰ ਦੇ ਵਿੱਚ ਖ਼ੁਦਾ ਬਕਸ਼ ਤਸਵੀਰ ਖਿਚਵਾਉਂਦੇ ਹੋਏ ਨਜ਼ਰ ਆ ਰਹੇ ਹਨ।
ਤਸਵੀਰ ਵਿੱਚ ਤੁਸੀਂ ਖ਼ੁਦਾ ਬਕਸ਼ ਨੂੰ ਚਿੱਟੇ ਰੰਗ ਦੇ ਟੀ-ਸ਼ਰਟ ਤੇ ਨਿੱਕਰ ਪਾਏ ਹੋਏ ਵੇਖ ਸਕਦੇ ਹੋ। ਇਸ ਦੇ ਨਾਲ ਉਨ੍ਹਾਂ ਨੇ ਕਾਲੇ ਰੰਗ ਦੀ ਟੋਪੀ ਪਾਈ ਹੋਈ ਹੈ ਤੇ ਕਾਲੇ ਰੰਗ ਦੇ ਮੈਚਿੰਗ ਬੂਟ ਪਾਏ ਹਨ। ਇਸ ਦੇ ਨਾਲ ਹੀ ਉਹ ਹੱਥ ਵਿੱਚ ਖੂਬਸੂਰਤ ਫੁੱਲਾਂ ਦੇ ਨਾਲ ਸਜਇਆ ਹੋਇਆ ਗੁਲਦਸਤਾ ਲੈ ਕੇ ਫੋਟੋ ਖਿਚਾਵਾਉਣ ਦੇ ਲਈ ਪੋਜ਼ ਦੇ ਰਹੇ ਹਨ।

ਹੋਰ ਪੜ੍ਹੋ : ਪੰਜਾਬੀ ਗਾਇਕਾ ਗੁਰਲੇਜ ਅਖਤਰ ਨੇ ਪਤੀ ਨਾਲ ਸ਼ੇਅਰ ਕੀਤੀ ਖੂਬਸੂਰਤ ਤਸਵੀਰ, ਫੈਨਜ਼ ਨੂੰ ਆ ਰਹੀ ਪਸੰਦ
ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਫਸਾਨਾ ਖਾਨ ਨੇ ਕੈਪਸ਼ਨ ਵਿੱਚ ਲਿਖਿਆ, " ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਮੇਰੇ ਛੋਟੇ ਭਰਾ@khudaabaksh ❤️?Love u gbu always ❤️???। ਇਸ ਤੋਂ ਇਲਾਵਾ ਅਫਸਾਨਾ ਨੇ ਫੋਟੋ ਦੇ ਉੱਤੇ ਵੀ ਕੈਪਸ਼ਨ ਦਿੱਤਾ ਹੈ, " ਕੌਣ ਹੈ ਇਹ, ਹਾ ਹਾ ਹਾ। "
image From instagram
ਫੈਨਜ਼ ਅਫਸਾਨਾ ਵੱਲੋਂ ਸ਼ੇਅਰ ਕੀਤੀ ਹੋਈ ਇਸ ਪੋਸਟ ਨੂੰ ਬਹੁਤ ਪਸੰਦ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਨੇ ਖ਼ੁਦਾ ਬਕਸ਼ ਦੀ ਇਸ ਤਸਵੀਰ ਦਾ ਆਨੰਦ ਮਾਣ ਰਹੇ ਹਨ। ਕਈ ਫੈਨਜ਼ ਨੇ ਹਾਰਟ ਈਮੋਜੀਸ ਬਣਾ ਕੇ ਕਮੈਂਟ ਕੀਤੇ ਹਨ। ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਖ਼ੁਦਾ ਬਕਸ਼ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।
ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਫਸਾਨਾ ਖਾਨ ਤੇ ਖ਼ੁਦਾ ਬਕਸ਼ ਦੋਵੇਂ ਹੀ ਭੈਣ ਭਰਾ ਚੰਗੇ ਗਾਇਕ ਹਨ। ਦੋਹਾਂ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
