48 ਸਾਲਾਂ ਬਾਅਦ ਮੁੜ ਸੂਰਜ ਬੜਜਾਤਿਆ ਨਾਲ ਫ਼ਿਲਮ ਕਰਨਗੇ ਅਮਿਤਾਭ ਬੱਚਨ

written by Pushp Raj | November 26, 2021

ਬਿਗ-ਬੀ ਅਮਿਤਾਭ ਬੱਚਨ ਸਾਲ 1973 ਤੋਂ ਬਾਅਦ ਮੁੜ ਇੱਕ ਵਾਰ ਫਿਰ ਫ਼ਿਲਮ ਨਿਰਮਾਤਾ ਸੂਰਜ ਬੜਜਾਤਿਆ ਨਾਲ ਫਿਲਮ ਕਰਨਗੇ। ਇਸ ਵੇਲੇ ਸੂਰਜ ਬੜਜਾਤਿਆ ਫਿਲਮ ਉਚਾਈ ਬਣਾ ਰਹੇ ਹਨ ਤੇ ਇਸ ਫ਼ਿਲਮ ਦੀ ਸ਼ੂਟਿੰਗ ਜਾਰੀ ਹੈ। ਫ਼ਿਲਮ ਸੌਦਾਗਰ ਤੋਂ ਬਾਅਦ ਬਿਗ-ਬੀ ਮੁੜ ਬੜਜਾਤਿਆ ਦੀ ਫ਼ਿਲਮ ਉਚਾਈ ਵਿੱਚ ਅਹਿਮ ਰੋਲ ਅਦਾ ਕਰਨਗੇ।

ਇਸ ਫ਼ਿਲਮ ਵਿੱਚ ਅਮਿਤਾਭ ਬੱਚਨ ਦੇ ਨਾਲ-ਨਾਲ ਬੋਮਨ ਇਰਾਨੀ, ਅਨੁਪਮ ਖੇਰ ਅਤੇ ਪਰਣੀਤੀ ਚੋਪੜਾ ਮੁੱਖ ਕਿਰਦਾਰ ਅਦਾ ਕਰਦੇ ਹੋਏ ਨਜ਼ਰ ਆਉਣਗੇ। ਅਮਿਤਾਭ ਬੱਚਨ ਦਸੰਬਰ ਮਹੀਨੇ 'ਚ ਇਸ ਫ਼ਿਲਮ ਦੀ ਸ਼ੂਟਿੰਗ ਕਰਨਗੇ। ਇਸ ਫ਼ਿਲਮ ਦੀ ਸ਼ੂਟਿੰਗ ਨੇਪਾਲ ਸਣੇ ਦੇਸ਼ ਦੇ ਹੋਰਨਾਂ ਕਈ ਸੂਬਿਆਂ ਵਿੱਚ ਕੀਤੀ ਜਾਵੇਗੀ।

Amitabh with Nutan image from google

ਸਾਲ 1973 'ਚ ਅਮਿਤਾਭ ਨੇ ਸੂਰਜ ਬੜਜਾਤਿਆ ਦੀ ਫ਼ਿਲਮ ਸੌਦਾਗਰ ਵਿੱਚ ਕੰਮ ਕੀਤਾ ਸੀ ਤੇ ਇਹ ਫ਼ਿਲਮ ਕਾਫੀ ਹਿੱਟ ਰਹੀ। ਇਸ ਵਿੱਚ ਅਮਿਤਾਭ ਦੇ ਨਾਲ ਨੂਤਨ ਅਤੇ ਸ਼ਰਮੀਲਾ ਟੈਗੋਰ ਨੇ ਮੁੱਖ ਕਿਰਦਾਰ ਨਿਭਾਏ।

ਹੋਰ ਪੜ੍ਹੋ : ਰਣਬੀਰ ਸਿੰਘ ਨੇ ਫੈਨਜ਼ ਨਾਲ ਸਾਂਝੀ ਕੀਤੀ ਫਿਲਮ 83 ਦੀ ਵੀਡੀਓ

Amitabh Bachchan image from google

ਫ਼ਿਲਮ ਸੌਦਾਗਰ ਵਿੱਚ ਅਮਿਤਾਭ ਬੱਚਨ ਨੇ ਇੱਕ ਗੁੜ ਵੇਚਣ ਵਾਲੇ ਵਪਾਰੀ ਦਾ ਕਿਰਦਾਰ ਨਿਭਾਇਆ ਸੀ। ਉਨ੍ਹਾਂ ਦੀ ਅਗਲੀ ਫ਼ਿਲਮ ਉਚਾਈ ਵਿੱਚ ਉਨ੍ਹਾਂ ਦੇ ਰੋਲ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦਰਸ਼ਕਾਂ ਨੂੰ ਉਨ੍ਹਾਂ ਦੀ ਨਵੀਂ ਫ਼ਿਲਮ ਦੀ ਉਡੀਕ ਹੈ। ਫਿਲਹਾਲ ਅਮਿਤਾਭ ਬੱਚਨ ਕੌਣ ਬਣੇਗਾ ਕਰੋੜਪਤੀ ਸ਼ੋਅ ਹੋਸਟ ਕਰ ਰਹੇ ਹਨ, ਜਲਦੀ ਹੀ ਇਸ ਸ਼ੋਅ ਦੇ ਖ਼ਤਮ ਹੋਣ ਮਗਰੋਂ ਬਿਗ ਬੀ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ।

ਹੋਰ ਪੜ੍ਹੋ : ਅਫਸਾਨਾ ਖ਼ਾਨ ਨੇ ਆਪਣੇ ਮੰਗੇਤਰ ਸਾਜ਼ ਦੇ ਨਾਲ ਸਾਂਝਾ ਕੀਤਾ ਰੋਮਾਂਟਿਕ ਵੀਡੀਓ

ਫ਼ਿਲਮ ਉਚਾਈ ਦੀ ਸ਼ੂਟਿੰਗ ਲਈ ਮੁੰਬਈ ਦੇ ਬਾਂਦਾ ਵਿੱਚ ਸਥਿਤ ਮਹਿਬੂਬ ਸਟੂਡੀਓ ਵਿੱਚ ਖ਼ਾਸ ਸੈਟ ਤਿਆਰ ਕੀਤਾ ਜਾ ਰਿਹਾ ਹੈ।

You may also like