ਰਣਬੀਰ ਸਿੰਘ ਨੇ ਫੈਨਜ਼ ਨਾਲ ਸਾਂਝੀ ਕੀਤੀ ਫਿਲਮ 83 ਦੀ ਵੀਡੀਓ

Written by  Pushp Raj   |  November 26th 2021 12:12 PM  |  Updated: December 09th 2021 03:06 PM

ਰਣਬੀਰ ਸਿੰਘ ਨੇ ਫੈਨਜ਼ ਨਾਲ ਸਾਂਝੀ ਕੀਤੀ ਫਿਲਮ 83 ਦੀ ਵੀਡੀਓ

ਬਾਲੀਵੁੱਡ ਦੇ ਅਤਰੰਗੀ ਅਦਾਕਾਰ ਯਾਨੀ ਕਿ ਰਣਬੀਰ ਸਿੰਘ ਸੋਸ਼ਲ ਮੀਡੀਆ 'ਤੇ ਬੇਹੱਦ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਕਈ ਤਸਵੀਰਾਂ ਤੇ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਰਣਬੀਰ ਨੇ ਆਪਣੀ ਅਗਲੀ ਫਿਲਮ 83 ਦੀ ਇੱਕ ਵੀਡੀਓ ਸਾਂਝੀ ਕੀਤੀ ਹੈ।

ਰਣਬੀਰ ਸਿੰਘ ਦੀ ਫਿਲਮ 83 ਇੱਕ ਸਪੋਰਟਸ 'ਤੇ ਅਧਾਰਤ ਬਾਈਓਗ੍ਰਾਫ਼ੀ ਡਰਾਮਾ ਹੈ। ਇਹ ਫਿਲਮ ਕ੍ਰਿਕਟ 'ਤੇ ਅਧਾਰਤ ਹੈ।

RANVEER SINGH Image Source: Instagram

ਰਣਬੀਰ ਨੇ ਇਸ ਫਿਲਮ ਦੀ ਇੱਕ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ, " ਦ ਗ੍ਰੇਟ ਸਟੋਰੀ, ਦ ਗ੍ਰੇਟ ਗਲੌਰੀ।" ਉਨ੍ਹਾਂ ਨੇ ਆਪਣੇ ਫੈਨਜ਼ ਨਾਲ ਫਿਲਮ ਦੇ ਟ੍ਰੇਲਰ ਦੀ ਤਰੀਕ ਤੇ ਫਿਲਮ ਰਿਲੀਜ਼ ਹੋਣ ਦੀ ਤਰੀਕ ਵੀ ਸਾਂਝੀ ਕੀਤੀ ਹੈ। ਰਣਬੀਰ ਦੇ ਮੁਤਾਬਕ ਇਸ ਫਿਲਮ ਦਾ ਟ੍ਰੇਲਰ 30 ਨਵੰਬਰ ਨੂੰ ਆਵੇਗਾ ਤੇ ਫਿਲਮ 24 ਦਸੰਬਰ ਨੂੰ ਰਿਲੀਜ਼ ਹੋਵੇਗੀ।

 

View this post on Instagram

 

A post shared by Ranveer Singh (@ranveersingh)

ਇਹ ਫਿਲਮ ਦਰਸ਼ਕਾਂ ਨੂੰ ਸਾਲ 1983 'ਚ ਭਾਰਤੀ ਕ੍ਰਿਕਟ ਦੇ ਇਤਿਹਾਸ ਦੀ ਵਰਲਡ ਕੱਪ ਦੀ ਵੱਡਮੁੱਲੀ ਜਿੱਤ ਨੂੰ ਯਾਦ ਦਵਾਉਂਦੀ ਹੈ। ਇਸ ਫਿਲਮ 'ਚ ਰਣਬੀਰ ਸਿੰਘ (ਕਪਿਲ ਦੇਵ )ਅਤੇ ਦੀਪਿਕਾ ਪਾਦੂਕੋਣ (ਕਪਿਲ ਦੇਵ ਦੀ ਪਤਨੀ ਦੀ ਰੋਮੀ ਭਾਟੀਆ )ਦੀ ਭੂਮਿਕਾ ਅਦਾ ਕਰ ਰਹੇ ਹਨ। ਇਸ ਫਿਲਮ  ਵਿੱਚ ਬਾਲੀਵੁੱਡ ਸਣੇ ਪਾਲੀਵੁੱਡ ਦੇ ਵੀ ਕਈ ਅਦਾਕਾਰ ਨਜ਼ਰ ਆਉਣਗੇ। ਇਸ 'ਚ ਐਮੀ ਵਿਰਕ , ਹਾਰਡੀ ਸੰਧੂ, ਅੰਮ੍ਰਿਤਾ ਪੁਰੀ , ਬਲਵਿੰਦਰ ਸੰਧੂ ਸਣੇ ਕਈ ਕਲਾਕਾਰ ਵੱਖ-ਵੱਖ ਕਿਰਦਾਰ ਅਦਾ ਕਰਨਗੇ।

ਦੱਸ ਦਈਏ ਕਿ ਇਹ ਫਿਲਮ 90 ਦੇ ਦਸ਼ਕ ਦੌਰਾਨ ਭਾਰਤ ਤੇ ਪਾਕਿਸਤਾਨ ਦੇ ਮੈਚਾਂ ਦੀ ਯਾਦ ਦਿਵਾਉਂਦੀ ਹੈ। ਇਹ ਫਿਲਮ ਹਿੰਦੀ, ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਵੱਖ-ਵੱਖ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ। ਇਸ ਫਿਲਮ ਨੂੰ ਲੈ ਕੇ ਦਰਸ਼ਕਾਂ ਵਿਚਾਲੇ ਬੇਹੱਦ ਕ੍ਰੇਜ਼ ਹੈ।

RANVEER SINGH IN MOVIE SURYAVANSHI Image Source: Instagram

ਇਸ ਤੋਂ ਪਹਿਲਾਂ ਵੀ ਰਣਬੀਰ ਸਿੰਘ ਕਈ ਸੁਪਰਹਿੱਟ ਫਿਲਮਾਂ ਜਿਵੇਂ ਪਦਮਾਵਤੀ,ਬਾਜੀਰਾਓ -ਮਸਤਾਨੀ, ਸਿੰਬਾ, ਬੈਂਡ ਬਾਜਾ ਬਾਰਾਤ, ਗਲੀ ਬੁਆਏ ਆਦਿ 'ਚ ਆਪਣੀ ਐਕਟਿੰਗ ਦਾ ਲੋਹਾ ਮਨਵਾ ਚੁੱਕੇ ਹਨ। ਰਣਬੀਰ  ਫਿਲਮ 83 ਤੋਂ ਇਲਾਵਾ ਇੱਕ ਹੋਰ ਫਿਲਮ ਸੂਰਯਵੰਸ਼ੀ ਵਿੱਚ ਵੀ ਨਜ਼ਰ ਆਉਣਗੇ। ਇਸ ਵਿੱਚ ਅਕਸ਼ੈ ਕੁਮਾਰ ਤੇ ਅਜੈ ਦੇਵਗਨ ਦੇ ਨਾਲ ਉਹ ਪੁਲਿਸ ਅਧਿਕਾਰੀ ਦਾ ਕਿਰਦਾਰ ਨਿਭਾ ਰਹੇ ਹਨ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network