ਅਮਰ ਨੂਰੀ ਨੇ ਆਪਣੇ ਭਰਾ ਨੂੰ ਬੰਨੀ ਰੱਖੜੀ, ਲੰਮੀ ਉਮਰ ਲਈ ਕੀਤੀ ਅਰਦਾਸ

written by Shaminder | August 12, 2022

ਬੀਤੇ ਦਿਨ ਰੱਖੜੀ ਦਾ ਤਿਉਹਾਰ ਬੜੇ ਹੀ ਚਾਅਵਾਂ ਦੇ ਨਾਲ ਮਨਾਇਆ ਗਿਆ । ਇਸ ਮੌਕੇ ਭੈਣਾਂ ਨੇ ਆਪਣੇ ਭਰਾਵਾਂ ਦੇ ਗੁੱਟ ‘ਤੇ ਰੱਖੜੀ (Raksha Bandhan ) ਬੰਨ ਕੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ । ਗਾਇਕਾ ਅਤੇ ਅਦਾਕਾਰਾ ਅਮਰ ਨੂਰੀ (Amar Noori) ਜੀ ਨੇ ਵੀ ਆਪਣੇ ਭਰਾ ਦੇ ਗੁੱਟ ‘ਤੇ ਰੱਖੜੀ ਬੰਨ ਕੇ ਉਸ ਨੂੰ ਅਸੀਸ ਦਿੱਤੀ ।

image From instagram

ਹੋਰ ਪੜ੍ਹੋ : ਗੁਰੂ ਪੂਰਨਿਮਾ ‘ਤੇ ਅਮਰ ਨੂਰੀ ਨੇ ਆਪਣੇ ਸੰਗੀਤਕ ਗੁਰੂ ਸਮਰਾਟ ਚਰਨਜੀਤ ਆਹੂਜਾ ਦੇ ਘਰ ਪਹੁੰਚ ਕੇ ਲਿਆ ਆਸ਼ੀਰਵਾਦ

ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਕਿ ‘ਮੇਰੇ ਸਾਰੇ ਵੀਰ ਖੁਸ਼ ਰਹਿਣ ਸਭ ਦੀ ਰੱਬ ਲੰਮੀ ਉਮਰ ਕਰੇ, ਸਦਾ ਤੰਦਰੁਸਤ ਤੇ ਕਾਮਯਾਬ ਰਹਿਣ’ ਆਮੀਨ।

amar noori image From instagram

ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਮਰ ਨੂਰੀ ਨੇ ਪਿੰਕ ਰੰਗ ਦਾ ਸੂਟ ਪਾਇਆ ਹੋਇਆ ਹੈ ਅਤੇ ਉਹ ਆਪਣੇ ਭਰਾਵਾਂ ਨੂੰ ਰੱਖੜੀ ਬੰਨਦੇ ਹੋਏ ਨਜ਼ਰ ਆ ਰਹੇ ਹਨ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ । ਅਮਰ ਨੂਰੀ ਤੋਂ ਇਲਾਵਾ ਹੋਰ ਵੀ ਕਈ ਸੈਲੀਬ੍ਰੇਟੀਜ਼ ਨੇ ਆਪਣੇ ਭਰਾਵਾਂ ਦੇ ਨਾਲ ਰੱਖੜੀ ਦੇ ਤਿਉਹਾਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

amar noori image From instagram

ਅਮਰ ਨੂਰੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਅਦਾਕਾਰੀ ਦੇ ਖੇਤਰ ‘ਚ ਵੀ ਉਨ੍ਹਾਂ ਨੇ ਕਾਫੀ ਕੰਮ ਕੀਤਾ ਹੈ ।ਹਾਲ ਹੀ ‘ਚ ਹਰਭਜਨ ਮਾਨ ਦੀ ਫ਼ਿਲਮ ‘ਚ ਵੀ ਉਹ ਅਦਾਕਾਰੀ ਕਰਦੀ ਦਿਖਾਈ ਦਿੱਤੀ ।

 

View this post on Instagram

 

A post shared by Amar Noori (@amarnooriworld)

You may also like