ਐਮੀ ਵਿਰਕ ਨੇ ਆਪਣੀ ਆਉਣ ਵਾਲੀ ਫ਼ਿਲਮ ਦਾ ਨਾਂਅ ਬਦਲ ਕੇ ਰੱਖਿਆ ‘AAJA MEXICO CHALLIYE’, ਪੋਸਟਰ ਸ਼ੇਅਰ ਕਰਕੇ ਦੱਸੀ ਨਵੀਂ ਰਿਲੀਜ਼ ਡੇਟ

written by Lajwinder kaur | October 01, 2021

ਪੰਜਾਬੀ ਫ਼ਿਲਮ ਇੰਡਸਟਰੀ ਜੋ ਕਿ ਆਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਰਹੀ ਹੈ। ਜੇ ਗੱਲ ਕਰੀਏ ਪੰਜਾਬੀ ਸਿਨੇਮੇ ਦੀ ਤਾਂ ਉਹ ਏਨੀਂ ਦਿਨੀਂ ਹਰ ਤਰ੍ਹਾਂ ਦੇ ਵਿਸ਼ਿਆਂ ਉੱਤੇ ਫ਼ਿਲਮ ਬਨਾਉਣ ਦਾ ਰਿਸਕ ਲੈ ਰਿਹਾ ਹੈ । ਲੇਖਕ ਤੇ ਡਾਇਰੈਕਟਰ ਵੱਖ-ਵੱਖ ਵਿਸ਼ਿਆਂ ਉੱਤੇ ਫ਼ਿਲਮਾਂ ਬਣਾ ਰਹੇ ਨੇ। ਅਜੇ ‘ਚ ਹੀ ਇੱਕ ਹੋਰ ਵੱਖਰੇ ਵਿਸ਼ ਵਾਲੀ ਫ਼ਿਲਮ ਆਜਾ ਮੈਕਸੀਕੋ ਚੱਲੀਏ (AAJA MEXICO CHALLIYE)ਲੈ ਕੇ ਆ ਰਹੇ ਨੇ।

ammy virk shared his next movie hun ni mud de yaar releasing date-min image source-instagram

ਹੋਰ ਪੜ੍ਹੋ : ਹੌਸਲਾ ਰੱਖ: ਦਿਲਜੀਤ ਦੋਸਾਂਝ, ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਦਾ ਡਾਂਸ ਗੀਤ ‘Chanel No 5’ ਛਾਇਆ ਟਰੈਂਡਿੰਗ ‘ਚ

ਜੀ ਹਾਂ ਇਸ ਫ਼ਿਲਮ ਦਾ ਪਹਿਲਾ ਨਾਂਅ ਸੀ ‘ਹੁਣ ਨਈ ਮੁੜਦੇ ਯਾਰ’ ਸੀ ਜਿਸ ਨੂੰ ਬਦਲ ਕੇ ਹੁਣ ਆਜਾ ਮੈਕਸੀਕੋ ਚੱਲੀਏ ਰੱਖਿਆ ਗਿਆ ਹੈ। ਫ਼ਿਲਮ ਦੇ ਪੋਸਟਰ ਨੂੰ ਐਮੀ ਵਿਰਕ Ammy Virk ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪੋਸਟ ਕੀਤਾ ਹੈ।  ਇਸ ਫ਼ਿਲਮ ‘ਚ ਗੈਰ ਕਾਨੂੰਨੀ ਤਰੀਕੇ ਨਾਲ ਮੈਕਸੀਕੋ ਰਾਹੀਂ ਅਮਰੀਕਾ ਵਰਗੇ ਦੇਸ਼ 'ਚ ਪਹੁੰਚਣ ਦੀ ਕੋਸ਼ਿਸ ਕਰਦੇ ਪੰਜਾਬੀਆਂ ਦੀਆਂ ਮੁਸ਼ਕਿਲਾਂ ਤੇ ਦੁੱਖਾਂ ਨੂੰ ਪੇਸ਼ ਕੀਤਾ ਜਾਵੇਗਾ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੇ ਗੀਤ ‘LOVER’ ਦਾ ਬੁਖਾਰ ਚੜ੍ਹਿਆ ਬਾਲੀਵੁੱਡ ਵਾਲਿਆਂ ਦੇ ਸਿਰ ‘ਤੇ, ਹੁਣ ਕਿਆਰਾ ਅਡਵਾਨੀ ਤੇ ਵਰੁਣ ਧਵਨ ਨੇ ਬਣਾਇਆ ਦਿਲਕਸ਼ ਡਾਂਸ ਵੀਡੀਓ

ammy virk post aaja mexico challiye-min

ਇਸ ਫ਼ਿਲਮ ਦੇ ਰਾਹੀਂ ਪ੍ਰਦੇਸ਼ਾਂ ‘ਚ ਡੌਂਕੀ ਲਾਕੇ ਪ੍ਰਵੇਸ਼ ਕਰਦੇ ਪੰਜਾਬੀਆਂ ਦੀ ਕਹਾਣੀ ਨੂੰ ਪੇਸ਼ ਕੀਤਾ ਜਾਵੇਗਾ। ਕਿਉਂਕਿ ਇਸ ਫ਼ਿਲਮ ‘ਚ ਵੀ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਕਲਾਕਾਰ ਇਕੱਠੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਜੀ ਹਾਂ ਇਸ ਫ਼ਿਲਮ ਸੁਖਵਿੰਦਰ ਚਾਹਲ, ਹਨੀ ਮੱਟੂ, ਨਾਸਿਰ ਚਿਨੌਤੀ, ਜ਼ਫ਼ਰੀ ਖਾਨ ਤੇ ਕਈ ਹੋਰ ਕਲਾਕਾਰ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਰਾਕੇਸ਼ ਧਵਨ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ । ਇਹ ਫ਼ਿਲਮ ਐਮੀ ਵਰਕ ਦੀ ਖੁਦ ਦੀ ਹੋਮ ਪ੍ਰੋਡਕਸ਼ਨ ਹੇਠ ਤਿਆਰ ਹੋਈ ਹੈ। ਇਹ ਫ਼ਿਲਮ ਹੁਣ ਇਸ ਸਾਲੇ 25 ਨਵੰਬਰ ਨੂੰ ਰਿਲੀਜ਼ ਹੋਵੇਗੀ।

 

You may also like