ਛੋਟੇ ਪਰਦੇ ਦੀ ਐਕਟਰੈੱਸ ਚਾਹਤ ਖੰਨਾ 'ਤੇ ਸ਼ਰਾਬੀਆਂ ਨੇ ਕੀਤਾ ਹਮਲਾ, ਇੱਕਲੀ ਨੇ ਹੀ ਕੀਤਾ ਮੁਕਾਬਲਾ
Rupinder Kaler
March 23rd 2019 12:16 PM
ਬਾਲੀਵੁੱਡ ਅਤੇ ਟੀਵੀ ਸਿਤਾਰਿਆਂ ਨੇ ਵੀਰਵਾਰ ਨੂੰ ਜਮ ਕੇ ਹੋਲੀ ਖੇਡੀ ਹੈ । ਪਰ ਛੋਟੇ ਪਰਦੇ ਦੀ ਐਕਟਰੈੱਸ ਚਾਹਤ ਖੰਨਾ ਲਈ ਇਹ ਦਿਨ ਬਹੁਤ ਹੀ ਖਰਾਬ ਰਿਹਾ । ਖਬਰਾਂ ਦੀ ਮੰਨੀਏ ਤਾਂ ਚਾਹਤ ਖੰਨਾ ਦੀ ਕਾਰ ਤੇ 10-15 ਸ਼ਰਾਬੀਆਂ ਨੇ ਮਿਲਕੇ ਹਮਲਾ ਕਰ ਦਿੱਤਾ ਸੀ । ਇਹ ਘਟਨਾ ਮੁੰਬਈ ਦੇ ਮਲਾਡ ਇਲਾਕੇ ਦੀ ਹੈ । ਖ਼ਬਰਾਂ ਦੀ ਮੰਨੀਏ ਤਾਂ ਸ਼ਰਾਬੀਆਂ ਨੇ ਉਹਨਾਂ ਦੀ ਕਾਰ ਦੇ ਸ਼ੀਸ਼ਾ ਤੋੜ ਦਿੱਤਾ ।