ਅਕਸ਼ੇ ਦੀ ਜ਼ਿੰਦਗੀ ਦੇ 10 ਸੱਚ ਜਾਣਕੇ ਹੋ ਜਾਓਗੇ ਹੈਰਾਨ 

By  Rupinder Kaler December 31st 2018 04:08 PM -- Updated: December 31st 2018 04:52 PM

ਬਾਲੀਵੁੱਡ ਵਿੱਚ ਅਕਸ਼ੇ ਕੁਮਾਰ ਉਹ ਨਾਂ ਹੈ ਜਿਸ ਦੀ ਚਮਕ ਦੂਰ ਦੂਰ ਤੱਕ ਦਿਖਾਈ ਦਿੰਦੀ ਹੈ ਕਿਉਂਕਿ ਅਕਸ਼ੇ ਕੁਮਾਰ ਨੇ ਬਾਲੀਵੁੱਡ ਵਿੱਚ ਆਪਣੀਆਂ ਫਿਲਮਾਂ ਨਾਲ ਖੂਬ ਨਾਮ ਕਮਾਇਆ ਹੈ । ਇਸ ਮੁਕਾਮ ਤੇ ਪਹੁੰਚਣ ਲਈ ਅਕਸ਼ੇ ਕੁਮਾਰ ਨੇ ਬਹੁਤ ਪਾਪੜ ਵੇਲੇ ਹਨ ।ਅਕਸ਼ੇ ਕੁਮਾਰ ਦੀ ਜ਼ਿੰਦਗੀ ਦੇ ਕਈ ਪਹਿਲੂ ਹਨ ਜਿਨ੍ਹਾਂ ਤੋਂ ਬਹੁਤ ਸਾਰੇ ਲੋਕ ਅਨਜਾਣ ਹਨ । ਪਾਪੂਲਰ ਹੋਣ ਤੋਂ ਪਹਿਲਾਂ ਅਕਸ਼ੇ ਕੁਮਾਰ ਨੇ 1997 ਵਿੱਚ ਮਹੇਸ਼ ਭੱਟ ਦੀ ਫਿਲਮ ਆਜ ਵਿੱਚ ਇੱਕ ਮਾਰਸ਼ਲ ਆਰਟ ਇੰਸਟ੍ਰਕਟਰ ਦਾ ਰੋਲ ਅਦਾ ਕੀਤਾ ਕੀਤਾ ਸੀ । ਇਸ ਫਿਲਮ ਵਿੱਚ ਉਹਨਾਂ ਦਾ ਚਿਹਰਾ ਨਹੀਂ ਸੀ ਦਿਖਾਇਆ ਗਿਆ ਪਰ ਉਹਨਾਂ ਦਾ ਨਾਂ ਇਸ ਫਿਲਮ ਵਿੱਚ ਅਕਸ਼ੇ ਸੀ ਇਸ ਲਈ ਉਹਨਾਂ ਨੇ ਆਪਣਾ ਫਿਲਮੀ ਨਾਂ ਵੀ ਅਕਸ਼ੇ ਰੱਖ ਲਿਆ ਸੀ ।

ਹੋਰ ਵੇਖੋ : ਕੌਣ ਮਿਸ ਪੂਜਾ ਨੂੰ ਵਾਰ-ਵਾਰ ਕਰ ਰਿਹਾ ਹੈ ਪ੍ਰਪੋਜ,ਵੇਖੋ ਵੀਡਿਓ

https://www.youtube.com/watch?v=Pcv0aoOlsLM

ਅਕਸ਼ੇ ਕੁਮਾਰ ਦੇ ਪਿਤਾ ਯੂਨਾਈਟਿਡ ਨੈਸ਼ਨ ਵਿੱਚ ਅਕਾਉਂਟੈਂਟ ਸਨ ਕੁਝ ਸਾਲ ਉਹਨਾਂ ਨੇ ਆਰਮੀ ਵਿੱਚ ਵੀ ਸਰਵਿਸ ਕੀਤੀ ਸੀ ।ਅਕਸ਼ੇ ਕੁਮਾਰ ਪੜਾਈ ਤੋਂ ਕੌਸਾਂ ਦੂਰ ਰਹਿੰਦੇ ਸਨ ਇਸ ਲਈ ਉਹਨਾਂ ਨੇ ਸਕੂਲ ਵਿੱਚ ਇੱਕ ਗੈਂਗ ਬਣਾਇਆ ਸੀ ਇਸ ਗੈਂਗ ਦਾ ਨਾਂ ਬਲੱਡੀ ਟੈੱਨ ਸੀ । ਹਰ ਕੋਈ ਉਹਨਾਂ ਦੇ ਗੈਂਗ ਤੋਂ ਡਰਦਾ ਸੀ ।ਅਕਸ਼ੇ ਕੁਮਾਰ ਨੇ ਆਪਣੇ ਗਵਾਂਢੀ ਤੋਂ ਪ੍ਰਭਾਵਿਤ ਹੋ ਕੇ ਮਾਰਸ਼ਲ ਆਰਟ ਸਿੱਖਿਆ ਸੀ ਕਿਉਂਕਿ ਉਹਨਾਂ ਦਾ ਗਵਾਂਢੀ ਵੀ ਮਾਰਸ਼ਲ ਆਰਟ ਸਿੱਖਿਆ ਹੋਇਆ ਸੀ ਤੇ ਉਹ ਸ਼ੋਅ ਆਫ ਬਹੁਤ ਕਰਦਾ ਸੀ ।

ਹੋਰ ਵੇਖੋ: ‘ਫੋਕ –ਇ- ਸਤਾਨ 2019’ ‘ਚ ਅੱਜ ਰਾਤ ਦਸ ਵਜੇ ਸਿਰਫ ਪੀਟੀਸੀ ਪੰਜਾਬੀ ‘ਤੇ ਕਲਾਕਾਰ ਲਗਾਉਣਗੇ ਰੌਣਕਾਂ ,ਵੇਖੋ ਵੀਡਿਓ

Akshay Kumar Akshay Kumar

ਅਕਸ਼ੇ ਕੁਮਾਰ ਨੂੰ ਮਾਰਸ਼ਲ ਆਰਟ ਸਿੱਖਣ ਲਈ ਬੈਂਕਾਕ ਸ਼ਿਫਟ ਹੋਣਾ ਪਿਆ ਸੀ । ਇੱਥੇ ਅਕਸ਼ੇ ਨੇ ੬ ਸਾਲਾ ਵਿੱਚ ਤਾਈਕਵਾਡੋ ਵਿੱਚ ਬਲੈਕ ਬੈਲਟ ਹਾਸਲ ਕੀਤੀ ਸੀ । ਹਰ ਕੋਈ ਜਾਣਦਾ ਹੈ ਕਿ ਅਕਸ਼ੇ ਨੇ ਬੈਂਕਾਕ ਦੇ ਇੱਕ ਰੈਸਟੋਰੈਂਟ ਵਿੱਚ ਕੰਮ ਕੀਤਾ ਹੈ ਪਰ ਇਸ ਬਹੁਤ ਲੋਕ ਘੱਟ ਜਾਣਦੇ ਹਨ ਕਿ ਉਹਨਾਂ ਨੇ ਢਾਕਾ ਦੇ ਇੱਕ ਹੋਟਲ ਵਿੱਚ ਵੀ ਕੰਮ ਕਰ ਚੁੱਕੇ ਹਨ ਤੇ ਉਹਨਾਂ ਨੇ ਕੱਲਕਤਾ ਦੀ ਇੱਕ ਕੰੰਪਨੀ ਵਿੱਚ ਟ੍ਰੈਵਲ ਏਜੰਟ ਦਾ ਵੀ ਕੰਮ ਕੀਤਾ ਹੈ । ਇਸ ਤੋਂ ਇਲਾਵਾ ਅਕਸ਼ੇ ਨੇ ਜ਼ਿਊਲਰੀ ਵਾਲੇ ਦਾ ਵੀ ਕੰਮ ਕੀਤਾ ਸੀ ਉਹ ਦਿੱਲੀ ਤੋਂ ਜ਼ਿਊਲਰੀ ਲਿਆ ਕੇ ਮੁੰਬਈ ਵਿੱਚ ਵੇਚਦੇ ਹੁੰਦੇ ਸਨ ।

ਹੋਰ ਵੇਖੋ: ਰੈਪਰ ਬੋਹੇਮੀਆ ਨੇ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਟੇਕਿਆ ਮੱਥਾ, ਦੇਖੋ ਤਸਵੀਰਾਂ

https://www.youtube.com/watch?v=ECjhZ31UbgQ

ਅਕਸ਼ੇ ਕੁਮਾਰ ਜਦੋਂ ਕੁਝ ਬੱਚਿਆਂ ਨੂੰ ਮਾਰਸ਼ਲ ਆਰਟ ਦੀਆਂ ਕਲਾਸਾਂ ਦਿੰਦੇ ਸਨ ਤਾਂ ਇੱਕ ਬੱਚੇ ਦੇ ਪਿਤਾ ਨੇ ਉਹਨਾਂ ਨੂੰ ਕਿਸੇ ਐਡ ਦੀ ਮੋਡਲਿੰਗ ਦਾ ਆਫਰ ਦਿਤਾ ਸੀ ਜਿਸ ਲਈ ਉਹਨਾਂ ਨੂੰ ਇੱਕ ਘੰਟੇ ਲਈ 5 ਹਜ਼ਾਰ ਰੁਪਏ ਮਿਲੇ ਸਨ । ਇਸ ਤੋਂ ਬਾਅਦ ਅਕਸ਼ੇ ਨੇ ਠਾਣ ਲਈ ਸੀ ਕਿ ਉਹ ਮਾਡਲਿੰਗ ਵਿੱਚ ਆਪਣਾ ਕਰੀਅਰ ਬਨਾਉਣਗੇ । ਇਸ ਲਈ ਉਹਨਾਂ ਨੂੰ ਪੋਰਟਫੋਲੀਓ ਦੀ ਜ਼ਰੂਰਤ ਸੀ ਪਰ ਇਹ ਬਹੁਤ ਮਹਿੰਗਾ ਸੀ । ਇਸ ਲਈ ਅਕਸ਼ੇ ਨੇ ਮਹਿੰਗੇ ਘਰਾਂ ਦੀ ਬੈਕਗਰਾਉਂਡ ਨਾਲ ਆਪਣੀਆਂ ਕੁਝ ਤਸਵੀਰਾਂ ਖਿਚਵਾਉਣੀ ਦਾ ਮਨ ਬਣਾਇਆ  ਸੀ ਪਰ ਜਿਸ ਸਮੇਂ ਉਹ ਫੋਟੋਆਂ ਖਿਚਵਾ ਰਹੇ ਸਨ ਤਾਂ ਉਸ ਘਰ ਦੇ ਚੌਂਕੀਦਾਰ ਨੇ ਉਹਨਾਂ ਨੂੰ ਉੱਥੋਂ ਭਜਾ ਦਿੱਤਾ ਪਰ ਕੁਝ ਸਾਲਾਂ ਬਾਅਦ ਹੀ ਅਕਸ਼ੇ ਕੁਮਾਰ ਨੇ ਉਸ ਘਰ ਦੇ ਨਾਲ ਲੱਗਦਾ ਮਕਾਨ ਖਰੀਦ ਲਿਆ ਸੀ ।

Akshay Kumar Akshay Kumar

ਇੱਕ ਫੋਟੋ ਸ਼ੂਟ ਦੇ ਦੌਰਾਨ ਅਕਸ਼ੇ ਕੁਮਾਰ ਦੀ ਮੁਲਾਕਾਤ ਮੈਕਅੱਪ ਆਰਟਟਿਸਟ ਨਰਿੰਦਰ ਸਿੰਘ ਦੇ ਨਾਲ ਹੋਈ । ਉਹਨਾਂ ਨੇ ਹੀ ਅਕਸ਼ੇ ਨੂੰ ਫਿਲਮਾਂ ਵਿੱਚ ਕੰਮ ਕਰਨ ਲਈ ਕਿਹਾ ਸੀ ਤੇ ਉਹਨਾਂ ਨੇ ਹੀ ਪ੍ਰਮੋਦ ਚੱਕਰਵਤੀ ਨੂੰ ਰਕਮੈਂਡ ਕੀਤਾ ਸੀ ।ਅਕਸ਼ੇ ਨੇ ਵੀ ਉਹਨਾਂ ਦਾ ਇਹ ਅਹਿਸਾਨ ਕਦੇ ਨਹੀਂ ਭੁੱਲਿਆ ਤੇ ਉਹ ਅੱਜ ਵੀ ਅਕਸ਼ੇ ਦੇ ਪਰਸਨਲ ਮੈਕਅੱਪ ਆਰਟਟਿਸਟ ਹਨ । ਪ੍ਰਮੋਦ ਚੱਕਰਵਤੀ ਹੀ ਉਹ ਪਹਿਲੇ ਡਾਇਰੈਕਟਰ ਹਨ ਜਿਨ੍ਹਾਂ ਨੇ ਅਕਸ਼ੇ ਨੂੰ ਉਹਨਾਂ ਦੀ ਪਹਿਲੀ ਫਿਲਮ ਦੀਦਾਰ ਲਈ ਸਾਈਨ ਕੀਤਾ ਸੀ । ਇਸ ਲਈ ਅਕਸ਼ੇ ਨੂੰ ਪੰਜ ਹਜ਼ਾਰ ਰੁਪਏ ਦਾ ਸਾਈਨਿੰਗ ਅਮਾਉਂਟ ਦਾ ਚੈੱਕ ਦਿੱਤਾ ਗਿਆ ।

Related Post