ਭਾਰਤ ਦੀ ਸਭ ਤੋਂ ਬਜ਼ੁਰਗ ਅਥਲੀਟ ਮਾਨ ਕੌਰ ਨੇ ਇੱਕ ਵਾਰ ਮੁੜ ਤੋਂ ਜਿੱਤਿਆ ਗੋਲਡ ਮੈਡਲ

By  Shaminder March 30th 2019 01:01 PM

ਭਾਰਤ ਦੀ ਸਭ ਤੋਂ ਬਜ਼ੁਰਗ ਅਥਲੀਟ ਮਾਨ ਕੌਰ ਲਗਾਤਾਰ ਮੱਲ੍ਹਾਂ ਮਾਰ ਰਹੇ ਹਨ । ਉਨ੍ਹਾਂ ਨੇ ਦੇਸ਼ ਦਾ ਨਾਂਅ ਮੁੜ ਤੋਂ ਰੌਸ਼ਨ ਕੀਤਾ ਹੈ । ਉਨ੍ਹਾਂ ਨੇ ਸ਼ਾਟ ਪੁੱਟ ਈਵੈਂਟ 'ਚ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਲੰਮੀ ਛਾਲ 'ਚ ਵੀ ਵੀਹ ਪ੍ਰਤੀਭਾਗੀਆਂ ਚੋਂ ਪਹਿਲੇ ਸੱਤ ਪ੍ਰਤੀਭਾਗੀਆਂ 'ਚ ਆਪਣੀ ਥਾਂ ਬਣਾਈ ਹੈ । ਉਨ੍ਹਾਂ ਨੂੰ ਅੱਸੀ ਤੋਂ ਵੱਧ ਗੋਲਡ ਮੈਡਲ ਜਿੱਤਣ ਦਾ ਮਾਣ ਵੀ ਹਾਸਲ ਹੈ ।

ਹੋਰ ਵੇਖੋ :ਅਜ਼ਾਦ ਭਾਰਤ ਦੀ ਪਹਿਲੀ ਹਾਕੀ ਟੀਮ ਦੇ ਇਸ ਸਰਦਾਰ ਨੂੰ ਦੇਖਕੇ ਬਰਤਾਨੀਆ ਦੀ ਟੀਮ ਦੇ ਛੁੱਟ ਗਏ ਸਨ ਪਸੀਨੇ, ਨੰਗੇ ਪੈਰ ਖੇਡੀ ਸੀ ਇਹ ਟੀਮ, ਜਾਣੋਂ ਪੂਰੀ ਕਹਾਣੀ

mann kaur mann kaur

ਉਨ੍ਹਾਂ ਬਾਰੇ ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਉਨ੍ਹਾਂ ਨੇ ਕਦੇ ਵੀ ਪੇਸ਼ੇਵਰ ਤਰੀਕੇ ਨਾਲ ਕੋਈ ਵੀ ਦੌੜ ਨਹੀਂ ਸੀ ਲਗਾਈ । ਮਾਨ ਕੌਰ ਨੇ ਇਨ੍ਹਾਂ ਗਤੀਵਿਧੀਆਂ 'ਚ ਭਾਗ ਲੈਣ ਦਾ ਸਿਲਸਿਲਾ ਤਰਾਨਵੇਂ ਸਾਲ ਦੀ ਉਮਰ 'ਚ ਸ਼ੁਰੂ ਕੀਤਾ ਸੀ ।

ਹੋਰ ਵੇਖੋ :ਦੱਸੋ ਕਿਸ-ਕਿਸ ਨੇ ਖੇਡੀ ਹੈ ਇਹ ਖੇਡ, ਕੀ ਹੈ ਇਸ ਖੇਡ ਦਾ ਨਾਂਅ,ਵੇਖੋ ਵੀਡਿਓ

mann kaur mann kaur

ਕਰੀਬ ਦਸ ਕੁ ਸਾਲ ਪਹਿਲਾਂ ਆਸਟ੍ਰੇਲੀਆ 'ਚ ਰਹਿੰਦੇ ਉਨ੍ਹਾਂ ਦੇ ਪੁੱਤਰ ਨੇ ਆਸਟ੍ਰੇਲੀਆ 'ਚ ਹੀ ਇੱਕ ਬਜ਼ੁਰਗ ਔਰਤ ਨੂੰ ਦੌੜਦਿਆਂ ਵੇਖਿਆ ਅਤੇ ਖੇਡਾਂ 'ਚ ਭਾਗ ਲੈਣ ਲਈ ਆਪਣੀ ਮਾਤਾ ਮਾਨ ਕੌਰ ਨੂੰ ਪ੍ਰੇਰਿਆ ਅਤੇ ਇਸੇ ਪ੍ਰੇਰਣਾ ਸਦਕਾ ਉਹ ਇਸ ਖੇਤਰ 'ਚ ਲਗਾਤਾਰ ਇੱਕ ਤੋਂ ਬਾਅਦ ਇੱਕ ਉਪਲਬਧੀ ਹਾਸਲ ਕਰ ਰਹੇ ਹਨ।

mann kaur mann kaur

ਮਾਨ ਕੌਰ ਦੀ ਇਸ ਉਪਲਬਧੀ ਨਾਲ ਸਿਰਫ਼ ਦੇਸ਼ ਹੀ ਨਹੀਂ ਬਲਕਿ ਸਾਰੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ ।

Related Post