ਸੁਰਜੀਤ ਬਿੰਦਰਖੀਆ ਆਖਰੀ ਸਮੇਂ ‘ਚ ਦਰਸ਼ਕਾਂ ਦੀ ਝੋਲੀ ਪਾ ਗਏ ਸਨ ‘ਤਿੜਕੇ ਘੜੇ ਦਾ ਪਾਣੀ, ਮੈਂ ਕੱਲ੍ਹ ਤੱਕ ਨਹੀਂ ਰਹਿਣਾ' ਗੀਤ, ਅੱਜ ਦੇ ਦਿਨ ਲਿਆ ਸੀ ਆਖਰੀ ਸਾਹ
ਪੰਜਾਬੀ ਦੇ ਬਿਹਤਰੀਨ ਤੇ ਨਾਮੀ ਗਾਇਕ ਸੁਰਜੀਤ ਬਿੰਦਰਖੀਆ ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਥੋੜ੍ਹੇ ਹੀ ਸਮੇਂ ‘ਚ ਹਰ ਵਰਗ ਦੇ ਸਰੋਤਿਆਂ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾ ਲਈ ਸੀ। ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਉਹ ਆਪਣੀ ਲੰਬੀ ਹੇਕ ਲਈ ਵੀ ਮਸ਼ਹੂਰ ਸਨ। ਪਰ ਇਹ ਪੰਜਾਬੀ ਹੇਕ ਸਾਲ 2003 ‘ਚ ਸਦਾ ਲਈ ਸ਼ਾਂਤ ਹੋ ਗਈ ਸੀ। 17 ਨਵੰਬਰ ਯਾਨੀਕਿ ਅੱਜ ਦੇ ਦਿਨ ਸੁਰਜੀਤ ਬਿੰਦਰਖੀਆ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਉਹ ਆਪਣੇ ਪਿੱਛੇ ਆਪਣੀ ਧਰਮ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਏ ਸਨ।
View this post on Instagram
ਹੋਰ ਵੇਖੋ:ਕੌਰ ਬੀ ਦਾ ਚੱਕਵੀਂ ਬੀਟ ਵਾਲਾ ਗੀਤ ‘ਜੱਟੀ’ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ
ਸੁਰਜੀਤ ਬਿੰਦਰਖੀਆ ਦਾ ਜਨਮ 15 ਅਪ੍ਰੈਲ, 1962 ਨੂੰ ਪੰਜਾਬ ਦੇ ਜ਼ਿਲਾ ਰੋਪੜ (ਰੂਪਨਗਰ) ਦੇ ਇਕ ਪਿੰਡ ਬਿੰਦਰਖ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ‘ਚ ਪਹਿਲਵਾਨ ਸਨ ਤੇ ਜਿਸਦੇ ਚੱਲਦੇ ਉਨ੍ਹਾਂ ਨੇ ਵੀ ਕਾਫੀ ਸਮੇਂ ਤੱਕ ਪਹਿਲਵਾਨੀ ਕੀਤੀ। ਪਰ ਉਨ੍ਹਾਂ ਦਾ ਬਚਪਨ ਤੋਂ ਹੀ ਗਾਇਕੀ ਵੱਲ ਝੁਕਾਅ ਸੀ। ਜਿਸਦੇ ਚੱਲਦੇ ਗਾਇਕੀ ਨੂੰ ਆਪਣਾ ਕਰੀਅਰ ਬਣਾਇਆ।
ਸੁਰਜੀਤ ਬਿੰਦਰਖੀਆ ਨੇ ਆਪਣੇ ਸੰਗੀਤਕ ਸਫਰ 'ਚ ਲਗਭਗ 32 ਸੋਲੋ ਆਡੀਓ ਕੈਸੇਟਾਂ ਦੇ ਰਾਹੀਂ ਆਪਣੀ ਮਿੱਠੀ ਆਵਾਜ਼ ਦੇ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। 'ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ' ਅਜਿਹਾ ਗੀਤ ਹੈ ਜੋ ਕਿ ਦੁਨੀਆ ਦੇ ਹਰ ਕੋਨੇ 'ਚ ਬੈਠੇ ਪੰਜਾਬੀ ਦਾ ਹਰਮਨ ਪਿਆਰ ਗੀਤਾਂ ‘ਚੋਂ ਇੱਕ ਹੈ। ਸੁਰਜੀਤ ਬਿੰਦਰਖੀਆ ਨੇ 'ਦੁਪੱਟਾ ਤੇਰਾ ਸੱਤ ਰੰਗ ਦਾ', 'ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ', 'ਜੱਟ ਦੀ ਪਸੰਦ', 'ਮੁਖੜਾ ਦੇਖ ਕੇ', 'ਕੱਚੇ ਤੰਦਾਂ ਜਿਹੀਆਂ ਯਾਰੀਆਂ', 'ਢੋਲ ਵੱਜਦਾ', 'ਬਿੱਲੀਆਂ ਅੱਖੀਆਂ', 'ਚੀਰੇ ਵਾਲਿਆ ਗੱਭਰੂਆ', 'ਲੱਕ ਟੁਨੂ ਟੁਨੂ' ਵਰਗੇ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰਜੰਨ ਕਰ ਚੁੱਕੇ ਹਨ। ‘ਮਾਂ ਮੈਂ ਮੁੜ ਨਹੀਂ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ’ ਨਾਲ ਉਨ੍ਹਾਂ ਦਾ ਅਜਿਹਾ ਗੀਤ ਸੀ ਜਿਹੜਾ ਉਨ੍ਹਾਂ ਦੇ ਦਿਲ ਦੇ ਬਹੁਤ ਕਬੀਰ ਸੀ।

ਉਨ੍ਹਾਂ ਨੇ ਉਦਾਸ ਗੀਤਾਂ ਨੂੰ ਵੀ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਗਾਇਆ ਹੈ, ਜਿਨ੍ਹਾਂ 'ਚੋਂ 'ਜਿਵੇਂ ਤਿੜਕੇ ਘੜੇ ਦਾ ਪਾਣੀ, ਮੈਂ ਕੱਲ ਤੱਕ ਨਹੀਂ ਰਹਿਣਾ' ਉਨ੍ਹਾਂ ਦਾ ਆਖਰੀ ਸੈਡ ਸੌਂਗ ਸੀ, ਜਿਸ 'ਚ ਉਹ ਸ਼ਾਇਦ ਆਪਣੇ ਭਵਿੱਖ ਦਾ ਸੱਚ ਹੀ ਦੱਸ ਗਏ ਸਨ। ਪਰ ਅੱਜ ਵੀ ਹਰ ਪੰਜਾਬੀ ਦੇ ਦਿਲ 'ਚ ਸੁਰਜੀਤ ਬਿੰਦਰਖੀਆ ਦੇ ਗੀਤਾਂ ਦੀ ਯਾਦ ਹਮੇਸ਼ਾ ਤਾਜ਼ਾ ਰਹੇਗੀ। ਉਨ੍ਹਾਂ ਦੇ ਪੁੱਤਰ ਗੀਤਾਜ਼ ਬਿੰਦਰਖੀਆ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਕਾਫੀ ਸਰਗਰਮ ਰਹਿੰਦੇ ਹਨ।