ਸਿਰਫ਼ 20 ਮਿੰਟ ਦੀ ਇਸ ਕਸਰਤ ਨਾਲ ਤੁਸੀਂ ਬਣ ਸਕਦੇ ਹੋ ਸਿਹਤਮੰਦ, ਵੇਖੋ ਵੀਡੀਓ

By  Gourav Kochhar June 28th 2018 05:59 PM -- Updated: June 28th 2018 06:01 PM

ਇਕ ਅਧਿਐਨ ਵਿਚ ਪਾਇਆ ਗਿਆ ਕਿ ਐਰੋਬਿਕ ਕਸਰਤ ਕਿਸੇ ਪਦਾਰਥ ਜਾਂ ਸ਼ਰਾਬ ਦੀ ਆਦਤ ਤੋਂ ਛੁਟਕਾਰਾ ਪਾਉਣ ਵਿਚ ਸਹਾਇਕ ਸਾਬਿਤ ਹੋ ਸਕਦੀ ਹੈ. ਐਰੋਬਿਕ ਕਸਰਤ ਕਰਨ ਨਾਲ ਡਾਇਬੀਟੀਜ਼, ਦਿਲ ਦੀ ਬਿਮਾਰੀ ਅਤੇ ਜੋੜਾਂ ਦੇ ਦਰਦ ਵਰਗੀਆਂ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ ਪਾਉਂਣ ਚ ਮਦਦ ਮਿਲਦੀ ਹੈ. ਇਸ ਤੋਂ ਇਲਾਵਾ, ਇਸ ਕਸਰਤ ਨਾਲ ਤਣਾਅ ਅਤੇ ਡਿਪਰੈਸ਼ਨ ਵਰਗੇ ਮਾਨਸਿਕ ਸਿਹਤ ਨਾਲ ਸਬੰਧਤ ਕਈ ਮਾਮਲਿਆਂ ਵਿੱਚ ਵੀ ਲਾਭ ਹੁੰਦਾ ਹੈ |

https://www.instagram.com/p/BkhSw_6ld8O/

ਅਮਰੀਕਾ ਵਿੱਚ ਬਫਲੋ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਪਾਇਆ ਕਿ ਐਰੋਬਿਕ ਕਸਰਤ ਕਿਸੇ ਵੀ ਤਰ੍ਹਾ ਦੀ ਲਤ ਤੋਂ ਛੁਟਕਾਰਾ ਪਾਉਣ ਅਤੇ ਰੋਕਥਾਮ ਲਈ ਦਿਮਾਗ ਨੂੰ ਪ੍ਰਭਾਵਿਤ ਕਰਦੀ ਹੈ. ਯੂਨੀਵਰਸਿਟੀ ਦੇ ਸੀਨੀਅਰ ਰਿਸਰਚ ਸਾਇੰਟਿਸਟ ਪੀ. ਥਾਨੋਜ਼ ਨੇ ਦੱਸਿਆ ਕਿ ਬਹੁਤ ਸਾਰੇ ਅਧਿਐਨਾਂ ਨੇ ਦਿਖਾਇਆ ਹੈ ਕਿ ਐਰੋਬਿਕ ਕਸਰਤ ਸ਼ਰਾਬ,ਨਿਕੋਟੀਨ ਅਤੇ ਹੋਰ ਕਿਸੇ ਵੀ ਤਰ੍ਹਾ ਦੇ ਨਸੀਲੇ ਪਦਾਰਥਾਂ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਲਾਭਦਾਇਕ ਸਿੱਧ ਹੁੰਦੀ ਹੈ |

ਐਰੋਬਿਕ ਕਸਰਤ ਕੀ ਹੈ:

https://www.instagram.com/p/Bkf8QfHATiZ/

ਸਰੀਰ ਦੀਆਂ ਮਾਸਪੇਸ਼ੀਆਂ ਦੇ ਵੱਡੇ ਸਮੂਹ ਵਿੱਚ ਪੈਰ,ਪੱਟਾਂ,ਅਤੇ ਕੁੱਲ੍ਹੇ ਦੀਆਂ ਮਾਸਪੇਸ਼ੀਆਂ ਸ਼ਾਮਲ ਹਨ. ਇਸ ਕਸਰਤ ਨੂੰ ਘੱਟ ਪੱਧਰ ਤੋਂ ਲੈ ਕੇ ਮੱਧ ਪੱਧਰ ਦੀ ਤੀਬਰਤਾ ਤੱਕ ਕੀਤਾ ਜਾਂਦਾ ਹੈ. ਇਸ ਕਸਰਤ Fitness ਦੀ ਮਿਆਦ ਘੱਟੋਂ-ਘੱਟ 20ਮਿੰਟ ਜਾਂ ਇਸ ਤੋਂ ਵੱਧ ਹੁੰਦੀ ਹੈ. ਰਨਿੰਗ, ਜੌਗਿੰਗ, ਸਾਈਕਲਿੰਗ, ਪੌੜੀਆਂ ਚੜ੍ਹਨਾ,ਰੱਸੀ ਕੁੱਦਣਾ ਅਤੇ ਐਰੋਬਿਕਸ ਕਲਾਸਾਂ ਇਹ ਸਾਰੇ ਏਰੋਬਿਕ ਗਤੀਵਿਧੀਆਂ ਦੇ ਉਦਾਹਰਣ ਹਨ |

ਐਰੋਬਿਕ Aerobic

Related Post