ਇਸ ਵਜ੍ਹਾ ਕਰਕੇ ਇਕਾਂਤਵਾਸ ਵਿੱਚ ਰੱਖਿਆ ਇਹ ਮੁੰਡਾ ਅੱਜ ਹਰ ਅਖ਼ਬਾਰ ਦੀਆਂ ਸੁਰਖੀਆਂ ’ਚ ਹੈ…!
Rupinder Kaler
May 29th 2020 04:40 PM
ਲਾਕਡਾਊਨ ਦੇ ਚਲਦੇ ਪ੍ਰਵਾਸੀ ਮਜ਼ਦੂਰ ਬਿਹਾਰ ਪਹੁੰਚ ਰਹੇ ਹਨ । ਇਹਨਾਂ ਮਜ਼ਦੂਰਾਂ ਨੂੰ 14 ਦਿਨਾਂ ਲਈ ਇਕਾਂਤਵਾਸ ਵਿੱਚ ਰੱਖਿਆ ਜਾ ਰਿਹਾ ਹੈ । ਇਸ ਸਭ ਦੇ ਚਲਦੇ ਬਕਸਰ ਦਾ ਇੱਕ ਇਕਾਂਤਵਾਸ ਸੈਂਟਰ ਕਾਫੀ ਸੁਰਖੀਆਂ ਵਿੱਚ ਹੈ, ਜਿਸ ਦੀ ਵਜ੍ਹਾ ਬਣ ਰਿਹਾ ਹੈ 23 ਸਾਲ ਦਾ ਇੱਕ ਨੌਜਵਾਨ । ਇਹ ਨੌਜਵਾਨ ਇੱਕ ਟਾਈਮ ਵਿੱਚ 10 ਲੋਕਾਂ ਦਾ ਖਾਣਾ ਖਾ ਜਾਂਦਾ ਹੈ । ਇਸ ਨੌਜਵਾਨ ਦਾ ਨਾਂਅ ਅਨੂਪ ਔਝਾ ਹੈ, ਇਸ ਦੀ ਖੁਰਾਕ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ।