ਇਸ ਵਜ੍ਹਾ ਕਰਕੇ ਇਕਾਂਤਵਾਸ ਵਿੱਚ ਰੱਖਿਆ ਇਹ ਮੁੰਡਾ ਅੱਜ ਹਰ ਅਖ਼ਬਾਰ ਦੀਆਂ ਸੁਰਖੀਆਂ ’ਚ ਹੈ…!

Written by  Rupinder Kaler   |  May 29th 2020 04:40 PM  |  Updated: May 29th 2020 04:40 PM

ਇਸ ਵਜ੍ਹਾ ਕਰਕੇ ਇਕਾਂਤਵਾਸ ਵਿੱਚ ਰੱਖਿਆ ਇਹ ਮੁੰਡਾ ਅੱਜ ਹਰ ਅਖ਼ਬਾਰ ਦੀਆਂ ਸੁਰਖੀਆਂ ’ਚ ਹੈ…!

ਲਾਕਡਾਊਨ ਦੇ ਚਲਦੇ ਪ੍ਰਵਾਸੀ ਮਜ਼ਦੂਰ ਬਿਹਾਰ ਪਹੁੰਚ ਰਹੇ ਹਨ । ਇਹਨਾਂ ਮਜ਼ਦੂਰਾਂ ਨੂੰ 14 ਦਿਨਾਂ ਲਈ ਇਕਾਂਤਵਾਸ ਵਿੱਚ ਰੱਖਿਆ ਜਾ ਰਿਹਾ ਹੈ । ਇਸ ਸਭ ਦੇ ਚਲਦੇ ਬਕਸਰ ਦਾ ਇੱਕ ਇਕਾਂਤਵਾਸ ਸੈਂਟਰ ਕਾਫੀ ਸੁਰਖੀਆਂ ਵਿੱਚ ਹੈ, ਜਿਸ ਦੀ ਵਜ੍ਹਾ ਬਣ ਰਿਹਾ ਹੈ 23 ਸਾਲ ਦਾ ਇੱਕ ਨੌਜਵਾਨ । ਇਹ ਨੌਜਵਾਨ ਇੱਕ ਟਾਈਮ ਵਿੱਚ 10 ਲੋਕਾਂ ਦਾ ਖਾਣਾ ਖਾ ਜਾਂਦਾ ਹੈ । ਇਸ ਨੌਜਵਾਨ ਦਾ ਨਾਂਅ ਅਨੂਪ ਔਝਾ ਹੈ, ਇਸ ਦੀ ਖੁਰਾਕ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ।

ਸਵੇਰੇ ਨਾਸ਼ਤੇ ਵਿੱਚ ਉਹ 40 ਰੋਟੀਆਂ ਤੇ 10 ਪਲੇਟ ਚੌਲ ਖਾ ਜਾਂਦਾ ਹੈ । ਇਹੀ ਨਹੀਂ ਲਿੱਟੀ ਬਣਨ ਤੇ 80 ਲਿੱਟੀ ਇੱਕ ਦਿਨ ਵਿੱਚ ਖਾ ਜਾਂਦਾ ਹੈ । ਅਨੂਪ ਤੋਂ ਖਾਣਾ ਬਨਾਉਣ ਵਾਲੇ ਰਸੋਈਏ ਵੀ ਪਰੇਸ਼ਾਨ ਹਨ । ਇਸ ਦੀ ਸ਼ਿਕਾਇਤ ੳੁੱਚ ਅਧਿਕਾਰੀਆਂ ਨੂੰ ਵੀ ਕੀਤੀ ਗਈ ਹੈ ਕਿਉਂਕਿ ਅਨੂਪ ਦੀ ਵਜ੍ਹਾ ਕਰਕੇ ਹੋਰ ਲੋਕਾਂ ਨੂੰ ਖਾਣਾ ਨਹੀਂ ਮਿਲਦਾ ।

ਸਬੰਧਤ ਵਿਭਾਗ ਦੇ ਅਧਿਕਾਰੀ ਅਜੈ ਕੁਮਾਰ ਸਿੰਘ ਇਸ ਮਾਮਲੇ ਦੀ ਜਾਂਚ ਲਈ ਪਹੁੰਚੇ ਤਾਂ ਉਹ ਵੀ ਇਹ ਸਭ ਕੁਝ ਦੇਖ ਕੇ ਹੈਰਾਨ ਰਹਿ ਗਏ । ਇਸ ਮਾਮਲੇ ਵਿੱਚ ਜਾਂਚ ਤੋਂ ਪਤਾ ਲੱਗਿਆ ਹੈ ਕਿ ਕੁਝ ਲੋਕ ਚਿੰਤਾ ਵਿੱਚ ਜ਼ਿਆਦਾ ਖਾਣਾ ਖਾਣ ਲੱਗ ਜਾਂਦੇ ਹਨ । ਸ਼ਾਇਦ ਅਨੂਪ ਵੀ ਚਿੰਤਾ ਵਿੱਚ ਹੈ ਜਿਸ ਕਰਕੇ ਉਹ ਜ਼ਿਆਦਾ ਖਾਣਾ ਖਾ ਜਾਂਦਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network