90 ਦੇ ਦਹਾਕੇ ਦੀ ਸੁਪਰਹਿੱਟ ਫ਼ਿਲਮ ਸੀ 'ਹਮ ਆਪਕੇ ਹੈਂ ਕੌਣ' ਦੇ 25 ਸਾਲ ਹੋਏ ਪੂਰੇ,ਫ਼ਿਲਮ ਦੇ ਅਦਾਕਾਰਾਂ ਨੇ ਇੰਝ ਮਨਾਈ ਖ਼ੁਸ਼ੀ

By  Shaminder August 10th 2019 11:32 AM

ਸਲਮਾਨ ਖ਼ਾਨ ਅਤੇ ਮਾਧੁਰੀ ਦੀਕਸ਼ਿਤ ਦੀ ਫ਼ਿਲਮ 'ਹਮ ਆਪਕੇ ਹੈਂ ਕੌਣ' ਨੱਬੇ ਦੇ ਦਹਾਕੇ 'ਚ ਆਈ ਇੱਕ ਪ੍ਰਸਿੱਧ ਫ਼ਿਲਮ ਸੀ ਜਿਸ ਦੇ 25 ਸਾਲ ਪੂਰੇ ਹੋ ਚੁੱਕੇ ਹਨ । ਇਸ ਫ਼ਿਲਮ ਦੇ 25 ਸਾਲ ਪੂਰੇ ਹੋਣ ਦੀ ਖੁਸ਼ੀ 'ਚ ਮੁੰਬਈ ਦੇ ਲਿਬਰਟੀ ਸਿਨੇਮਾ 'ਚ ਇਸਦੀ ਸਕਰੀਨਿੰਗ ਰੱਖੀ ਗਈ ।ਇਸ ਮੌਕੇ ਫ਼ਿਲਮ ਦੀ ਸਾਰੀ ਸਟਾਰਕਾਸਟ ਮੌਜੂਦ ਰਹੀ ।

ਹੋਰ ਵੇਖੋ:Search ਸਲਮਾਨ ਖ਼ਾਨ ਅੱਜ ਹੈ ਮਨੀਸ਼ ਪੌਲ ਦਾ ਜਨਮ ਦਿਨ, ਸਲਮਾਨ ਖ਼ਾਨ ਨੇ ਇਸ ਤਰ੍ਹਾਂ ਬਦਲ ਦਿੱਤੀ ਜ਼ਿੰਦਗੀ

ਇਸ ਮੌਕੇ ਮਾਧੁਰੀ ਦੀਕਸ਼ਿਤ ਨੇ 'ਪਹਿਲਾ ਪਹਿਲਾ ਪਿਆਰ ਹੈ' ਗਾਣੇ 'ਤੇ ਡਾਂਸ ਵੀ ਕੀਤਾ । ਦੱਸ ਦਈਏ ਕਿ ਨੱਬੇ ਦੇ ਦਹਾਕੇ 'ਚ ਆਈ ਇਹ ਫ਼ਿਲਮ ਇੱਕ ਫੈਮਿਲੀ ਡਰਾਮਾ ਫ਼ਿਲਮ ਸੀ ਅਤੇ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਇਸ ਫ਼ਿਲਮ ਨੂੰ ਮਿਲਿਆ ਸੀ ਅਤੇ ਫ਼ਿਲਮ ਨੇ ਬਾਕਸ ਆਫ਼ਿਸ 'ਤੇ ਕਰੋੜਾਂ ਦਾ ਬਿਜਨੇਸ ਕੀਤਾ ਸੀ ।

Image result for hum aapke hain kaun

ਸਾਫ਼ ਸੁਥਰੀ ਅਤੇ ਪਰਿਵਾਰਕ ਫ਼ਿਲਮ ਹੋਣ ਕਾਰਨ ਲੋਕਾਂ ਦੀ ਪਹਿਲੀ ਪਸੰਦ ਬਣੀ ਸੀ ਇਹ ਫ਼ਿਲਮ । ਫ਼ਿਲਮ ਨਿਰਦੇਸ਼ਕ ਸੂਰਜ ਬੜਜਾਤਿਆ ਅਤੇ ਮੋਹਨੀਸ਼ ਬਹਿਲ ਪੂਰੇ ਪਰਿਵਾਰ ਸਮੇਤ ਇਸਦੀ ਸਕਰੀਨਿੰਗ 'ਤੇ ਮੌਜੂਦ ਰਹੇ ।

Image result for hum aapke hain kaun

Related Post