ਮਾਂ ਨੂੰ ਬਚਾਉਣ ਲਈ ਹਮਲਾਵਰਾਂ ਨਾਲ ਭਿੜ ਪਿਆ ਪੰਜ ਸਾਲ ਦਾ ਬੱਚਾ, ਵੀਡੀਓ ਵਾਇਰਲ

By  Rupinder Kaler November 11th 2020 10:25 AM -- Updated: November 11th 2020 10:29 AM

ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਕ ਪੰਜ ਸਾਲਾਂ ਮੁੰਡਾ ਆਪਣੀ ਮਾਂ ਨੂੰ ਬਚਾਉਣ ਲਈ ਹਮਲਾਵਰਾਂ ਨਾਲ ਮੁਕਾਬਲਾ ਕਰਦਾ ਨਜ਼ਰ ਆ ਰਿਹਾ ਹੈ । ਇਹ ਵੀਡੀਓ ਸਾਊਥ ਇੰਡੀਅਨ ਬੇਂਡ ਪੁਲਿਸ ਦੁਆਰਾ ਇੰਡੀਆਨਾ ਵਿੱਚ ਜਾਰੀ ਕੀਤੀ ਗਈ ਸੀ। ਖ਼ਬਰਾਂ ਮੁਤਾਬਿਕ ਡੇਵਿਡ ਜਾਨਸਨ, ਪੰਜ ਸਾਲ ਦੀ ਉਮਰ ਵਿੱਚ, ਆਪਣੀ ਮਾਂ ਅਤੇ ਭੈਣ ਦੀ ਰੱਖਿਆ ਲਈ ਹਮਲਾਵਰਾਂ ਨਾਲ ਝੜਪ ਪਿਆ।

david-johnson

ਹੋਰ ਪੜ੍ਹੋ :

ਲੰਡਨ ਦੀਆਂ ਸੜਕਾਂ ‘ਤੇ ਆਪਣੀ ਨਵਜੰਮੀ ਬੱਚੀ ਦੇ ਨਾਲ ਘੁੰਮਦੇ ਨਜ਼ਰ ਆਏ ਐਕਟਰ ਆਫਤਾਬ ਸ਼ਿਵਦਸਾਨੀ

ਮਾਂ ਨੂੰ ਬਚਾਉਣ ਲਈ ਹਮਲਾਵਰਾਂ ਨਾਲ ਭਿੜ ਪਿਆ ਪੰਜ ਸਾਲ ਦਾ ਬੱਚਾ, ਵੀਡੀਓ ਵਾਇਰਲ

ਇਸ ਵਜ੍ਹਾ ਕਰਕੇ ਆਉਣ ਵਾਲਾ ਸਾਲ ਗਿੱਪੀ ਗਰੇਵਾਲ ਲਈ ਹੈ ਖ਼ਾਸ

ਉਨ੍ਹਾਂ ਵਿੱਚੋਂ ਕੁਝ ਲੋਕਾਂ ਕੋਲ ਬੰਦੂਕਾਂ ਵੀ ਸਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਦੋਂ ਹਥਿਆਰਬੰਦ ਲੋਕ ਉਸਦੇ ਘਰ ਵਿੱਚ ਦਾਖਲ ਹੋਏ, ਉਸ ਸਮੇਂ ਬੱਚੇ ਦੀ ਮਾਂ ਕੱਪੜਿਆਂ ਨੂੰ ਪ੍ਰੈਸ ਕਰ ਰਹੀ ਸੀ। ਪੁਲਿਸ ਨੇ ਦੱਸਿਆ ਕਿ ਬੰਦੂਕਧਾਰੀਆਂ ਨੇ ਦਰਵਾਜ਼ਾ ਖੜਕਾਇਆ ਅਤੇ ਇੱਕ ਨੌਜਵਾਨ ਦਰਵਾਜ਼ੇ ਤੇ ਧੱਕਿਆ ਅਤੇ ਦੂਸਰੇ ਹਮਲਾਵਰ ਅੰਦਰ ਵੜ ਗਏ।

david-johnson

ਸਾਰੇ ਹਮਲਾਵਰਾਂ ਹੁੱਡ ਪਾਏ ਹੋਏ ਸਨ ਅਤੇ ਹਥਿਆਰ ਹਵਾ ਵਿੱਚ ਲਹਿਰਾ ਰਹੇ ਸਨ। ਇਹ ਦੇਖਦੇ ਹੋਏ ਡੇਵਿਡ ਹਰਕਤ ਵਿਚ ਆ ਗਿਆ ਅਤੇ ਇਕ ਆਦਮੀ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਆਪਣੇ ਪਰਿਵਾਰ ਦੀ ਰੱਖਿਆ ਲਈ ਖਿਡੌਣਾ ਹਮਲਾਵਰ 'ਤੇ ਸੁੱਟ ਦਿੱਤਾ। ਬਹਾਦਰ ਬੱਚੇ ਨੇ ਕਿਹਾ, "ਮੈਂ ਆਪਣੀ ਕਾਰ ਉਸ 'ਤੇ ਸੁੱਟਣ ਦੀ ਕੋਸ਼ਿਸ਼ ਕੀਤੀ." ਖੁਸ਼ਕਿਸਮਤੀ ਨਾਲ, ਆਦਮੀ ਬਿਨਾਂ ਕੁਝ ਲਏ ਅਤੇ ਕਿਸੇ ਨੂੰ ਨੁਕਸਾਨ ਕੀਤੇ ਬਿਨਾਂ ਘਰ ਛੱਡ ਗਏ, ਪਰ ਉਨ੍ਹਾਂ ਨੇ ਫਾਇਰਰਿੰਗ ਕੀਤੀ ਸੀ।

Related Post