ਕੀਨੀਆ ‘ਚ ਰਹਿੰਦੇ ਸਿੱਖਾਂ ਨੇ 550ਵੇਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਕੀਤਾ ਇਹ ਖ਼ਾਸ ਉਪਰਾਲਾ, ਜ਼ਰੂਰਤਮੰਦਾਂ ਨੂੰ ਵੰਡੀਆਂ ਮੁਫ਼ਤ ਦਵਾਈਆਂ ਤੇ ਭੋਜਨ

By  Lajwinder kaur July 30th 2019 05:47 PM -- Updated: July 30th 2019 05:58 PM

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਦੁਨੀਆ ਭਰ ‘ਚ ਵੱਸਦੇ ਪੰਜਾਬੀਆਂ ਵੱਲੋਂ ਵੱਖੋ-ਵੱਖਰੇ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਆਉ ਤੁਹਾਨੂੰ ਦਿਖਾਉਂਦੇ ਹਾਂ ਇੱਕ ਅਜਿਹੀ ਵੀਡੀਓ ਜਿਹੜੀ ਕਾਬਿਲੇ ਤਾਰੀਫ਼ ਤਾਂ ਬਣਦੀ ਹੈ। ਪੀਟੀਸੀ ਪੰਜਾਬੀ ਦੇ ਸ਼ੋਅ ਪੰਜਾਬੀਸ ਦਿਸ ਵੀਕ ‘ਚ ਪੰਜਾਬੀਆਂ ਦੇ ਮਾਣ ਨੂੰ ਵਧਾਉਂਦੀ ਹੋਈ ਇਹ ਵੀਡੀਓ ਕੀਨੀਆ ਦੇਸ਼ ਤੋਂ ਹੈ।

View this post on Instagram

 

Sewa Meals for Humanity by sikhs in Kenya , Watch the video to know more !! #PunjabisThisWeek #PTCPunjabi #PTCNetwork

A post shared by PTC Punjabi (@ptc.network) on Jul 30, 2019 at 4:23am PDT

ਹੋਰ ਵੇਖੋ:ਖਾਲਸਾ ਏਡ ਨੇ ਨੈਰੋਬੀ 'ਚ ਕਿਵੇਂ ਆਪਸੀ ਭਾਈਚਾਰੇ ਦੀ ਕੀਤੀ ਮਿਸਾਲ ਕਾਇਮ,ਮੁਸਲਿਮ ਭਾਈਚਾਰੇ ਲਈ ਕੀਤਾ ਇਫ਼ਤਾਰ ਪਾਰਟੀ ਦਾ ਪ੍ਰਬੰਧ 

ਇਸ ਵੀਡੀਓ ‘ਚ ਕੀਨੀਆ ‘ਚ ਰਹਿੰਦੇ ਸਿੱਖਾਂ ਵੱਲੋਂ ਬਹੁਤ ਹੀ ਸ਼ਾਨਦਾਰ ਪਹਿਲ ਕੀਤੀ ਗਈ ਹੈ। ਉਨ੍ਹਾਂ ਵੱਲੋਂ ਕੀਨੀਆ ‘ਚ ਰਹਿੰਦੇ ਲੋਕਾਂ ਦੀ ਸੇਵਾ ਕੀਤੀ ਹੈ। ਇਸ ਸੰਸਥਾ ਵੱਲੋਂ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਦੇ ਹੋਏ ਮੁਫ਼ਤ ਦਵਾਈਆਂ ਵੰਡੀਆਂ ਤੇ ਖਾਣ ਵਾਲਾ ਭੋਜਨ ਵੀ ਮੁਹੱਈਆ ਕਰਵਾਇਆ ਹੈ। ਕੀਨੀਆ ‘ਚ ਵੱਸਦੇ ਪੰਜਾਬੀਆਂ ਵੱਲੋਂ ਕੀਤੇ ਇਸ ਕੰਮ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਪੀਟੀਸੀ ਪੰਜਾਬੀ ਦੇ ਇਸ ਹਰਮਨ ਪਿਆਰੇ ਸ਼ੋਅ ਪੰਜਾਬੀਸ ਦਿਸ ਵੀਕ ‘ਚ ਪੰਜਾਬੀ ਤੇ ਪੰਜਾਬੀਅਤ ਨਾਲ ਜੁੜੀਆਂ ਗੱਲਾਂ ਨੂੰ ਪੇਸ਼ ਕੀਤਾ ਜਾਂਦਾ ਹੈ। ਪੀਟੀਸੀ ਨੈੱਟਵਰਕ ਵੱਲੋਂ ਅਜਿਹੇ ਬਹੁਤ ਸਾਰੇ ਸ਼ੋਅ ਚਲਾਏ ਜਾਂਦੇ ਹਨ ਜੋ ਪੰਜਾਬੀ ਸੱਭਿਆਚਾਰ ਤੇ ਪੰਜਾਬੀਅਤ ਨਾਲ ਜੁੜੇ ਹੁੰਦੇ ਹਨ।

Related Post