ਭਾਰਤੀ ਗਣਰਾਜ ਦੇ 70 ਸਾਲ, ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਕਰਨਗੇ ਸ਼ਿਰਕਤ

By  Aaseen Khan January 25th 2019 06:09 PM

26 ਜਨਵਰੀ ਆਜ਼ਾਦ ਭਾਰਤ ਦਾ ਉਹ ਦਿਨ ਜਦੋਂ ਦੇਸ਼ 'ਚ ਭਾਰਤ ਦਾ ਆਪਣਾ ਸਵਿੰਧਾਨ ਲਾਗੂ ਕੀਤਾ ਗਿਆ। ਗਣਤੰਤਰ ਦਿਵਸ ਵਜੋਂ 26 ਜਨਵਰੀ ਦਾ ਦਿਨ ਦੇਸ਼ ਭਰ 'ਚ ਮਨਾਇਆ ਜਾਂਦਾ ਹੈ। 15 ਅਗਸਤ 1947 ਨੂੰ ਦੇਸ਼ ਨੂੰ ਅੰਗਰੇਜ਼ੀ ਹਕੂਮਤ ਤੋਂ ਆਜ਼ਾਦੀ ਮਿਲੀ ਅਤੇ ਸੰਵਿਧਾਨ ਸਭਾ ਦੇ ਚੇਅਰਮੈਨ ਡਾ: ਭੀਮ ਰਾਓ ਅੰਬੇਦਕਰ ਦੀ ਅਗਵਾਈ 'ਚ ਬਣਾਏ ਆਜ਼ਾਦ ਭਾਰਤ ਦੇ ਸੰਵਿਧਾਨ ਨੂੰ 1950 'ਚ ਪੂਰੇ ਦੇਸ਼ 'ਚ ਲਾਗੂ ਕੀਤਾ ਗਿਆ। 26 ਜਨਵਰੀ 1950 'ਚ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਭਾਰਤ ਨੂੰ 'ਪ੍ਰਭੂਸਤਾ ਸੰਪੰਨ , ਜਮਰੂਹੀ ਗਣਰਾਜ' ਨਾਮ ਮਿਲਿਆ।

70th Indian Republic Day history and 2019 South Africa president cheafe Republic Day

ਦੇਸ਼ ਦਾ ਪਹਿਲਾ ਗਣਤੰਤਰ ਦਿਵਸ ਦਾ ਜਸ਼ਨ 1950 'ਚ ਹੀ 26 ਜਨਵਰੀ ਨੂੰ ਵਾਈਸਰਾਏ ਦੇ ਨਾਮ 'ਤੇ ਬਣੇ ਸਟੇਡੀਅਮ 'ਚ ਮਨਾਇਆ ਗਿਆ ਅਤੇ ਭਾਰਤ ਦਾ ਪਹਿਲਾ ਰਾਸ਼ਟਰਪਤੀ ਚੁਣਿਆ ਗਿਆ। ਗਵਰਨਮੈਂਟ ਹਾਊਸ (ਹੁਣ ਰਾਸ਼ਟਰਪਤੀ ਭਵਨ) 'ਚ ਭਾਰਤ ਦੇ ਪਹਿਲੇ ਰਾਸ਼ਟਰਪਤੀ ਰਜਿੰਦਰ ਪ੍ਰਸਾਦ ਨੇ ਆਜ਼ਾਦ ਭਾਰਤ ਦੇ ਪਹਿਲੀ ਰਾਸ਼ਟਰਪਤੀ ਵਜੋਂ ਲੋਕਾਂ ਨੂੰ ਸੰਬੋਧਨ ਕੀਤਾ।

70th Indian Republic Day history and 2019 South Africa president cheafe Republic Day

ਹਰ ਸਾਲ 26 ਜਨਵਰੀ ਨੂੰ ਦੇਸ਼ ਪ੍ਰੇਮੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਂਦੇ ਹਨ। ਦੇਸ਼ ਦੇ ਕੋਨੇ ਕੋਨੇ 'ਚ ਗਣਤੰਤਰ ਦਿਵਸ 'ਤੇ ਤਿਰੰਗੇ ਝੰਡੇ ਲਹਿਰਾਏ ਜਾਂਦੇ ਹਨ। ਵੱਖ ਵੱਖ ਦੇਸ਼ਾਂ 'ਚ ਭਾਰਤ ਦੂਤਾਂਵਾਸਾਂ 'ਚ ਗਣਤੰਤਰ ਦਿਵਸ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। 26 ਜਨਵਰੀ ਦਾ ਮੁੱਖ ਸਮਾਹਰੋ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਮਨਾਇਆ ਜਾਂਦਾ ਹੈ, ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਸਭ ਤੋਂ ਪਹਿਲਾਂ ਸ਼ਹੀਦ ਹੋਏ ਜਵਾਨਾਂ ਨੂੰ 'ਅਮਰ ਜਵਾਨ ਜੋਤੀ' 'ਤੇ ਸ਼ਰਧਾਂਜਲੀ ਭੇਟ ਕਰਦੇ ਹਨ। ਰਾਜਧਾਨੀ ਦਿੱਲੀ 'ਚ ਗਣਤੰਤਰ ਦਿਵਸ ਦੇ ਜਸ਼ਨ ਦੌਰਾਨ ਦੇਸ਼ ਦੇ ਸਾਰੇ ਸੂਬਿਆਂ ਵੱਲੋਂ ਭਾਗ ਲਿਆ ਜਾਂਦਾ ਹੈ।

ਹੋਰ ਵੇਖੋ : ਕਪਿਲ ਸ਼ਰਮਾ ਦੇ ਘਰ ਲਗਾਈਆਂ ਵੱਡੇ ਗਾਇਕਾਂ ਨੇ ਰੌਣਕਾਂ , ਦੇਖੋ ਵੀਡੀਓ

70th Indian Republic Day history and 2019 South Africa president cheafe Republic Day

ਪਰੇਡ ਵਿਜੇ ਚੌਂਕ ਤੋਂ ਸ਼ੁਰੂ ਹੋ ਕੇ ਰਾਜਪੱਥ ਅਤੇ ਦਿੱਲੀ ਦੇ ਅਨੇਕ ਇਲਾਕਿਆਂ ਤੋਂ ਗੁਜ਼ਰਦੀ ਹੋਈ ਲਾਲ ਕਿਲੇ 'ਤੇ ਜਾ ਕੇ ਸਮਾਪਤ ਹੋ ਜਾਂਦੀ ਹੈ।ਰਾਸ਼ਟਰਪਤੀ ਆਪਣੇ ਗਾਰਡਜ਼ ਦੇ ਨਾਲ 14 ਘੋੜਿਆਂ ਦੀ ਬੱਘੀ ਵਿੱਚ ਬੈਠ ਕੇ ਇੰਡੀਆ ਗੇਟ ਤੇ ਆਉਂਦੇ ਹਨ ਅਤੇ ਪ੍ਰਧਾਨਮੰਤਰੀ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ। ਆਸਮਾਨ 'ਚ ਤਿਰੰਗੇ ਗੁਭਾਰੇ ਛੱਡੇ ਜਾਂਦੇ ਹਨ ਤੇ ਹਵਾਈ ਜਹਾਜ਼ਾਂ ਦੁਆਰਾ ਫੁੱਲਾਂ ਦੀ ਬਰਖਾ ਕੀਤੀ ਜਾਂਦੀ ਹੈ। ਰਾਸ਼ਟਰੀ ਧੁੰਨ ਦੇ ਨਾਲ ਤਿਰੰਗਾ ਲਹਿਰਾਉਂਦੇ ਹਨ, ਉਹਨਾਂ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਹੈ। ਦੇਸ਼ ਦੀਆਂ ਜਲ ਥੱਲ ਅਤੇ ਹਵਾਈ ਸੈਨਾਵਾਂ ਵੱਲੋਂ ਦੇਸ਼ ਦੀ ਤਾਕਤ ਦੀ ਪ੍ਰਦਰਸ਼ਨੀ ਕੀਤੀ ਜਾਂਦੀ ਹੈ।

70th Indian Republic Day history and 2019 South Africa president cheafe Republic Day

ਹਥਿਆਰਾਂ, ਮਿਜ਼ਾਈਲਾਂ, ਟੈਕਾਂ, ਹਵਾਈ ਜਹਾਜ਼ਾਂ ਆਦਿ ਦਾ ਪ੍ਰਦਰਸ਼ਨ ਕਰਦੇ ਹੋਏ ਦੇਸ਼ ਦੇ ਰਾਸ਼ਟਰਪਤੀ ਨੂੰ ਸਲਾਮੀ ਦਿੰਦੇ ਹਨ। ਇਸ ਪ੍ਰਦਰਸ਼ਨ ਦਾ ਨਜ਼ਾਰਾ ਦੇਖਦੇ ਹੀ ਬਣਦਾ ਹੈ। ਵਿਦਿਆਰਥੀ ਐਨ.ਸੀ.ਸੀ. ਦੀ ਵਰਦੀ ਵਿੱਚ ਕਦਮ ਨਾਲ ਕਦਮ ਮਿਲਾ ਕੇ ਚੱਲਦੇ ਹਨ। ਵੱਖ ਵੱਖ ਰਾਜਾਂ ਦੀਆਂ ਝਾਂਕੀਆ ਉਥੋਂ ਦੇ ਸੰਸਕ੍ਰਿਤਕ ਜੀਵਨ, ਖਾਣ-ਪਾਣ, ਰੀਤੀ ਰਿਵਾਜਾਂ, ਉਦਯੋਗਿਕ ਅਤੇ ਸਮਾਜਿਕ ਖੇਤਰਾਂ ਵਿੱਚ ਆਏ ਪਰਿਵਰਤਨਾਂ ਦੀ ਰੂਪ ਰੇਖਾ ਦਰਸਾਉਂਦੀਆਂ ਹਨ। ਹਰ ਸਾਲ ਕਿਸੇ ਨਾ ਕਿਸੇ ਦੇਸ਼ ਦਾ ਪ੍ਰਤੀਨਿਧੀ ਗਣਤੰਤਰ ਦਿਵਸ ਦੇ ਦਿਨ ਭਾਰਤ ਦਾ ਮਹਿਮਾਨ ਬਣਦਾ ਹੈ। ਹੁਣ ਤੱਕ 26 ਜਨਵਰੀ ਦਾ ਹਿੱਸਾ ਦੁਨੀਆਂ ਦੇ ਵੱਡੇ ਲੀਡਰ ਰਹਿ ਚੁੱਕੇ ਹਨ ਜਿੰਨ੍ਹਾਂ 'ਚ ਨੈਨਸਲ ਮੰਡੇਲਾ ਅਤੇ ਬਰਾਕ ਓਬਾਮਾ ਦਾ ਨਾਮ ਵੀ ਸ਼ਾਮਿਲ ਹੈ।

ਹੋਰ ਵੇਖੋ : ਪੰਜਾਬ ਦੇ ਪਾਣੀਆਂ ਲਈ ਵਾਰਿਸ ਭਰਾਵਾਂ ਨੇ ਚੁੱਕਿਆ ਇਹ ਅਹਿਮ ਕਦਮ , ਦੇਖੋ ਵੀਡੀਓ

70th Indian Republic Day history and 2019 South Africa president cheafe South Africa President

ਇਸ ਸਾਲ ਭਾਰਤ 70 ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਇਸ ਸਾਲ ਭਾਰਤ ਦੇ ਮੁੱਖ ਮਹਿਮਾਨ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਰਾਮਾਫੋਸਾ ਹੋਣ ਵਾਲੇ ਹਨ। ਨੈਨਸਲ ਮੰਡੇਲਾ ਤੋਂ ਬਾਅਦ ਰਾਮਫੋਸਾ ਦੱਖਣੀ ਅਫ਼ਰੀਕਾ ਦੇ ਦੂਸਰੇ ਰਾਸ਼ਟਰਪਤੀ ਹੋਣਗੇ ਜਿਹੜੇ ਗਣਤੰਤਰ ਦਿਵਸ 'ਤੇ ਭਾਰਤ ਦੇ ਮਹਿਮਾਨ ਬਣਨਗੇ। ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਗਣਰਾਜ ਹੈ ਜਿੱਥੇ ਪੂਰਨ ਤੌਰ 'ਤੇ ਸੰਵਿਧਾਨ ਲਾਗੂ ਹੈ।

Related Post