ਧੱਕ ਚੈਂਪੀਅਨ ਪਰਮੀਸ਼ ਅਤੇ ਦੇਸੀ ਕਰਿਊ ਗੋਲਡੀ ਨੇ ਕੀਤਾ ਕਪਲ ਡਾਂਸ, ਵੇਖੋ ਇਹ ਵੀਡੀਓ

By  Rajan Sharma July 20th 2018 01:12 PM

ਧੱਕ ਚੈਂਪੀਅਨ ਪਰਮੀਸ਼ ਵਰਮਾ parmish verma ਨੂੰ ਉਹਨਾਂ ਦੇ ਫੈਨਸ ਬਹੁਤ ਪਿਆਰ ਕਰਦੇ ਹਨ ਅਤੇ ਉਹਨਾਂ ਦੇ ਪ੍ਰੋਜੈਕਟਾਂ ਦਾ ਇੰਤਜਾਰ ਬੜੀ ਬੇਸਬਰੀ ਨਾਲ ਕਰਦੇ ਹਨ| ਆਏ ਦਿਨ ਸੋਸ਼ਲ ਮੀਡਿਆ ਤੇ ਕੁਝ ਨਾ ਕੁਝ ਫੈਨਸ ਦੇ ਲਈ ਪੇਸ਼ ਕਰਨਾ ਪਰਮੀਸ਼ ਨੂੰ ਬੇਹੱਦ ਪਸੰਦ ਹੈ| ਹਾਲ ਹੀ ਵਿਚ ਪਰਮੀਸ਼ ਦਾ ਨਵਾਂ ਆਇਆ ਗੀਤ ਰੋਂਦੀ punjabi song ਸੱਭ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ| ਪਰਮੀਸ਼ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਮਸ਼ਹੂਰ ਮਿਊਜ਼ਿਕ ਕਲਾਕਾਰ ਦੇਸੀ ਕਰਿਉ ਗੋਲਡੀ ਨਾਲ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ| ਪਰਮੀਸ਼ ਨਾਲ ਇਹ ਵੀ ਦੱਸ ਰਹੇ ਹਨ ਕਿ ਗੀਤ ਦੇ ਹੂਣ 6 ਮਿਲੀਅਨ ਤੋਂ ਵੀ ਵੱਧ ਲੋਕਾਂ ਦੁਆਰਾ ਦੇਖਿਆ ਜਾ ਚੁੱਕਾ ਹੈ| ਗੋਲਡੀ ਅਤੇ ਪਰਮੀਸ਼ ਗੀਤ ਦੀ ਕਾਮਜਾਬੀ ਦੀ ਖੁਸ਼ੀ ਵਿੱਚ ਡਾਂਸ ਕਰਦੇ ਹੋਏ ਬੜੇ ਖੁਸ਼ ਹੋ ਰਹੇ ਹਨ|

https://www.instagram.com/p/BlUjVQXg9tS/?taken-by=its_niinja

ਗੀਤ ਦੀ ਗੱਲ ਕਰੀਏ ਤਾਂ ਜਿੱਥੇ ਪਰਮੀਸ਼ ਵਰਮਾparmish verma ਦੁਆਰਾ ਇਸਨੂੰ ਗਾਇਆ ਹੈ ਓਥੇ ਹੀ ਇਸ ਵਿੱਚ ਅਦਾਕਾਰੀ ਵੀ ਉਹਨਾ ਦੁਆਰਾ ਹੀ ਕੀਤੀ ਗਈ ਹੈ| ਗੀਤ ਦੇ ਬੇਹੱਦ ਖੂਬਸੂਰਤ ਬੋਲ ਸਨੀ ਡੱਬ ਦੁਆਰਾ ਲਿਖੇ ਗਏ ਹਨ ਅਤੇ ਇਸਦਾ ਮਿਊਜ਼ਿਕ ਐਮ ਵੀ ਦੁਆਰਾ ਦਿੱਤਾ ਗਿਆ ਹੈ| ਨਾਲ ਹੀ ਨਾਲ ਖ਼ੁਦ ਪਰਮੀਸ਼ ਦੁਆਰਾ ਹੀ ਇਸਨੂੰ ਡਾਇਰੈਕਟ ਕੀਤਾ ਗਿਆ ਹੈ| ਪੂਰਾ ਦਾ ਪੂਰਾ ਗੀਤ punjabi song ਬੇਹੱਦ ਖੂਬਸੂਰਤ ਲੋਕੇਸ਼ਨਾਂ ਤੇ ਸ਼ੂਟ ਹੋਇਆ ਹੈ| ਲੋਕਧੁਨ ਦੇ ਲੇਬਲ ਹੇਠ ਬਣਿਆ ਇਹ ਗੀਤ ਸੋਸ਼ਲ ਮੀਡਿਆ ਤੇ ਪੂਰੀਆਂ ਧਮਾਲਾਂ ਪਾ ਰਿਹਾ ਹੈ|

ਗੀਤ ਦਾ ਪੋਸਟਰ ਤਾਂ ਪਹਿਲਾ ਹੀ ਉਹਨਾਂ ਦੁਆਰਾ ਫੈਨਸ ਲਈ ਪੋਸਟ ਕਰ ਦਿੱਤਾ ਗਿਆ ਸੀ ਅਤੇ ਹੁਣ ਵਾਅਦੇ ਅਨੁਸਾਰ ਗੀਤ ਵੀ ਪੇਸ਼ ਹੈ|

https://www.instagram.com/p/Bko9AiSAFP5/?taken-by=parmishverma

Related Post