ਪੁਲਿਸ ਵਾਲੇ ਨੂੰ ਗੱਬਰ ਸਿੰਘ ਬਣਨਾ ਪਿਆ ਮਹਿੰਗਾ, ਵੀਡੀਓ ਵਾਇਰਲ

By  Rupinder Kaler November 18th 2020 05:19 PM

ਮੱਧ ਪ੍ਰਦੇਸ਼ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ । ਇੱਥੇ ਇੱਕ ਪੁਲਿਸ ਵਾਲੇ ਨੇ ਫ਼ਿਲਮੀ ਅੰਦਾਜ਼ ਵਿੱਚ ਡਾਈਲੌਗ ਬੋਲਿਆ ਜਿਹੜਾ ਕਿ ਉਸ ਨੂੰ ਮਹਿੰਗਾ ਪੈ ਗਿਆ । ਪੁਲਿਸ ਵਾਲੇ ਨੇ ਗਸ਼ਤ ਦੌਰਾਨ ਪੁਲਿਸ ਦੀ ਜੀਪ ਵਿੱਚੋਂ ਮਾਈਕ ਕੱਢਿਆ ਤੇ ਫ਼ਿਲਮ ਸ਼ੋਲੇ ਦਾ ਡਾਈਲੌਗ ਬੋਲਿਆ ।

gabbar

ਹੋਰ ਪੜ੍ਹੋ :

ਅੱਜ ਹੈ ਅਦਾਕਾਰਾ ਰੁਪਿੰਦਰ ਰੂਪੀ ਦਾ ਜਨਮ ਦਿਨ, ਇਸ ਤਰ੍ਹਾਂ ਸ਼ੁਰੂ ਹੋਇਆ ਸੀ ਅਦਾਕਾਰੀ ਦਾ ਸਫ਼ਰ

ਏਨਾਂ ਬਦਲ ਗਈ ਹੈ ‘ਬਜਰੰਗੀ ਭਾਈਜਾਨ’ ਵਿੱਚ ਦਿਖਾਈ ਦੇਣ ਵਾਲੀ ਮੁੰਨੀ, ਪਛਾਨਣਾ ਵੀ ਹੋਇਆ ਮੁਸ਼ਕਿਲ

tweet

ਪੁਲਿਸ ਵਾਲੇ ਨੇ ਆਪਣੇ ਆਪ ਨੂੰ ਗੱਬਰ ਦੱਸਿਆ ਤੇ ’50-50 ਕੋਸ ਦੂਰ’ ਵਾਲਾ ਡਾਈਲੌਗ ਮਾਰਿਆ । ਜਿਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੋਈ ਤੇ ਪੁਲਿਸ ਵਿਭਾਗ ਨੇ ਉਸ ਨੂੰ ਨੋਟਿਸ ਕੱਢ ਦਿੱਤਾ । ਇਸ ਪੁਲਿਸ ਵਾਲੇ ਦਾ ਨਾਂਅ ਕੇਐੱਲ ਡਾਂਗੀ ਹੈ । 15 ਸਕਿੰਟ ਦਾ ਇਹ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ ।

ਵਿਭਾਗ ਨੇ ਉਸ ਨੂੰ ਕਾਰਨ ਦੱਸੋ ਨੋਟਿਸ ਦਿੱਤਾ ਹੈ । ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ । ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਪੁਲਿਸ ਵਾਲੇ ਦੀ ਇਸ ਤਰ੍ਹਾਂ ਦੀ ਵੀਡੀਓ ਸਾਹਮਣੇ ਆਈ ਹੋਵੇ । ਇਸ ਤੋਂ ਪਹਿਲਾਂ ਵੀ ਕਈ ਵੀਡੀਓ ਵਾਇਰਲ ਹੋਈਆਂ ਹਨ ।

https://twitter.com/Anurag_Dwary/status/1328187845652058114

Related Post