500 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ ਅਨੋਖੇ ਕਿਸਮ ਦੀ ਭਿੰਡੀ, ਕੀਟਨਾਸ਼ਕਾਂ ਦੀ ਨਹੀਂ ਕਰਨੀ ਪੈਂਦੀ ਵਰਤੋਂ
Rupinder Kaler
September 6th 2021 04:18 PM
ਏਨੀਂ ਦਿਨੀਂ ਸੋਸ਼ਲ ਮੀਡੀਆ ਤੇ ਭੋਪਾਲ (Bhopal) ਦੇ ਖਜੂਰੀ ਕਲਾਂ ਦਾ ਰਹਿਣ ਵਾਲਾ ਕਿਸਾਨ ਮਿਸਰੀ ਲਾਲ ਰਾਜਪੂਤ ਚਰਚਾ ਵਿੱਚ ਹੈ । ਇਸ ਕਿਸਾਨ ਨੇ ਆਪਣੇ ਖੇਤ ਵਿੱਚ ਲਾਲ ਭਿੰਡੀ (red ladyfinger ) ਉਗਾਈ ਹੈ । ਇਸ ਭਿੰਡੀ ਦਾ ਰੇਟ ਵੀ ਆਮ ਭਿੰਡੀ ਦੇ ਮੁਕਾਬਲੇ ਕਈ ਗੁਣਾ ਵੱਧ ਮਿਲ ਰਿਹਾ ਹੈ ।ਏਐਨਆਈ ਖਬਰ ਮੁਤਾਬਿਕ ਕਿਸਾਨ ਮਿਸਰੀ ਲਾਲ ਰਾਜਪੂਤ ਨੇ ਦੱਸਿਆ ਹੈ ਕਿ ਉਸ ਦੀ ਇਹ ਭਿੰਡੀ ਵੱਡੇ ਵੱਡੇ ਮੌਲਾਂ ਦੀ ਸ਼ਾਨ ਬਣ ਰਹੀ ਹੈ । ਇਸ ਦਾ ਚੌਗੁਣਾ ਰੇਟ ਮਿਲ ਰਿਹਾ ਹੈ । ਇਸ ਭਿੰਡੀ (red ladyfinger ) ਦੀ ਕੀਮਤ 75-80 ਰੁਪਏ ਪ੍ਰਤੀ 250 ਗ੍ਰਾਮ ਹੈ ।
Bhopal-based farmer grows red ladyfinger in his garden