500 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ ਅਨੋਖੇ ਕਿਸਮ ਦੀ ਭਿੰਡੀ, ਕੀਟਨਾਸ਼ਕਾਂ ਦੀ ਨਹੀਂ ਕਰਨੀ ਪੈਂਦੀ ਵਰਤੋਂ

written by Rupinder Kaler | September 06, 2021

ਏਨੀਂ ਦਿਨੀਂ ਸੋਸ਼ਲ ਮੀਡੀਆ ਤੇ ਭੋਪਾਲ (Bhopal) ਦੇ ਖਜੂਰੀ ਕਲਾਂ ਦਾ ਰਹਿਣ ਵਾਲਾ ਕਿਸਾਨ ਮਿਸਰੀ ਲਾਲ ਰਾਜਪੂਤ ਚਰਚਾ ਵਿੱਚ ਹੈ । ਇਸ ਕਿਸਾਨ ਨੇ ਆਪਣੇ ਖੇਤ ਵਿੱਚ ਲਾਲ ਭਿੰਡੀ (red ladyfinger ) ਉਗਾਈ ਹੈ । ਇਸ ਭਿੰਡੀ ਦਾ ਰੇਟ ਵੀ ਆਮ ਭਿੰਡੀ ਦੇ ਮੁਕਾਬਲੇ ਕਈ ਗੁਣਾ ਵੱਧ ਮਿਲ ਰਿਹਾ ਹੈ ।ਏਐਨਆਈ ਖਬਰ ਮੁਤਾਬਿਕ ਕਿਸਾਨ ਮਿਸਰੀ ਲਾਲ ਰਾਜਪੂਤ ਨੇ ਦੱਸਿਆ ਹੈ ਕਿ ਉਸ ਦੀ ਇਹ ਭਿੰਡੀ ਵੱਡੇ ਵੱਡੇ ਮੌਲਾਂ ਦੀ ਸ਼ਾਨ ਬਣ ਰਹੀ ਹੈ । ਇਸ ਦਾ ਚੌਗੁਣਾ ਰੇਟ ਮਿਲ ਰਿਹਾ ਹੈ । ਇਸ ਭਿੰਡੀ (red ladyfinger )  ਦੀ ਕੀਮਤ 75-80 ਰੁਪਏ ਪ੍ਰਤੀ 250 ਗ੍ਰਾਮ ਹੈ ।

Pic Courtesy: twitter

ਹੋਰ ਪੜ੍ਹੋ :

ਇਸ ਤਸਵੀਰ ‘ਚ ਨਜ਼ਰ ਆ ਰਿਹਾ ਹੈ ਪੰਜਾਬੀ ਇੰਡਸਟਰੀ ਦਾ ਗਾਇਕ ਅਤੇ ਅਦਾਕਾਰ, ਕੀ ਤੁਸੀਂ ਪਛਾਣਿਆ

Pic Courtesy: twitter

ਕੁਝ ਥਾਵਾਂ ਤੇ ਤਾਂ ਇਸ ਭਿੰਡੀ (red ladyfinger )  ਦੀ ਕੀਮਤ 500 ਰੁਪਏ ਪ੍ਰਤੀ ਕਿੱਲੋ ਰੱਖੀ ਗਈ ਹੈ । ਖਬਰ ਮੁਤਾਬਿਕ ਲਾਲ ਭਿੰਡੀ ਹਰੀ ਭਿੰਡੀ (red ladyfinger ) ਨਾਲੋਂ ਵਧੇਰੇ ਲਾਭਦਾਇਕ ਅਤੇ ਪੌਸ਼ਟਿਕ ਹੁੰਦੀ ਹੈ। ਇਹ ਉਨ੍ਹਾਂ ਲੋਕਾਂ ਲਈ ਬਹੁਤ ਲਾਭਦਾਇਕ ਹੈ ਜੋ ਦਿਲ ਅਤੇ ਬਲੱਡ ਪ੍ਰੈਸ਼ਰ , ਸ਼ੂਗਰ, ਉੱਚ ਕੋਲੇਸਟ੍ਰੋਲ ਦਾ ਸਾਹਮਣਾ ਕਰ ਰਹੇ ਹਨ।

ਕਿਸਾਨ ਨੇ ਇਸ ਦੇ ਉਤਾਪਦਨ ਬਾਰੇ ਕਿਹਾ ਕਿ ਘੱਟੋ ਘੱਟ 40-50 ਕੁਇੰਟਲ ਅਤੇ ਵੱਧ ਤੋਂ ਵੱਧ 70-80 ਕੁਇੰਟਲ ਇੱਕ ਏਕੜ ਜ਼ਮੀਨ 'ਤੇ ਉਗਾਇਆ ਜਾ ਸਕਦਾ ਹੈ। ਕਿਸਾਨ ਰਾਜਪੂਤ ਦੇ ਅਨੁਸਾਰ, ਲਾਲ ਲੇਡੀਫਿੰਗਰ ਦੀ ਕਾਸ਼ਤ ਦੌਰਾਨ ਕਿਸੇ ਵੀ ਹਾਨੀਕਾਰਕ ਕੀਟਨਾਸ਼ਕਾਂ ਦੀ ਵਰਤੋਂ ਨਹੀਂ ਕੀਤੀ ਗਈ ਸੀ। ਕਿਉਂਕਿ ਇਸਦੇ ਲਾਲ ਰੰਗ ਦੇ ਕਾਰਨ, ਕੀੜੇ -ਮਕੌੜੇ ਇਸ ਤੋਂ ਦੂਰ ਰਹਿੰਦੇ ਹਨ।

0 Comments
0

You may also like