ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਤੋਂ ਬਹੁਤ ਸ਼ਿਕਾਇਤਾਂ ਹਨ, ਉਹ ਇਹ ਵੀਡੀਓ ਦੇਖ ਲੈਣ

By  Rupinder Kaler August 1st 2020 03:31 PM

ਭਾਰਤੀ ਕ੍ਰਿਕੇਟ ਟੀਮ ਵਿੱਚ ਬਹੁਤ ਸਾਰੇ ਖਿਡਾਰੀ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਦਾ ਜੀਵਨ ਪ੍ਰੇਰਣਾਦਾਇਕ ਹੈ ਕਿਉਂਕਿ ਇਹਨਾਂ ਖਿਡਾਰੀਆਂ ਨੇ ਸਖਤ ਮਿਹਨਤ ਕਰਕੇ ਟੀਮ ਵਿੱਚ ਜਗ੍ਹਾ ਬਣਾਈ ਹੈ । ਕ੍ਰਿਕੇਟ ਦੇ ਦੀਵਾਨੇ ਆਮਿਰ ਹੁਸੈਨ ਦੀ ਜ਼ਿੰਦਗੀ ਵੀ ਉਹਨਾਂ ਲੋਕਾਂ ਲਈ ਪ੍ਰੇਰਣਾ ਦਾਇਕ ਹੈ, ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਤੋਂ ਕਈ ਸ਼ਿਕਾਇਤਾਂ ਹਨ । ਆਮਿਰ ਹੁਸੈਨ ਕਸ਼ਮੀਰ ਦਾ ਰਹਿਣ ਵਾਲਾ ਹੈ ਤੇ ਆਪਣੀ ਟੀਮ ਦਾ ਕਪਤਾਨ ਹੈ ।

ਆਮਿਰ ਦੇ ਦੋਵੇਂ ਹੱਥ ਨਹੀਂ ਹਨ, ਫਿਰ ਵੀ ਉਹ ਸਾਰੇ ਕੰਮ ਕਰ ਲੈਂਦੇ ਹਨ ਜਿਹੜਾ ਕੋਈ ਆਮ ਇਨਸਾਨ ਕਰਦਾ ਹੈ । ਆਮਿਰ ਦੇ ਹੱਥ ਇੱਕ ਐਕਸੀਡੈਂਟ ਵਿੱਚ ਚਲੇ ਗਏ ਸਨ । ਇਹ ਹਾਦਸਾ ਉਦੋਂ ਹੋਇਆ ਸੀ ਜਦੋਂ ਉਸ ਦੀ ਉਮਰ 8 ਸਾਲ ਸੀ ।

ਇਸ ਹਾਦਸੇ ਤੋਂ ਬਾਅਦ ਲੋਕਾਂ ਦਾ ਰਵੱਈਆ ਉਹਨਾਂ ਪ੍ਰਤੀ ਬਦਲ ਗਿਆ ਤੇ ਉਹਨਾਂ ਨੇ ਠਾਣ ਲਿਆ ਕਿ ਉਹ ਕਾਮਯਾਬ ਇਨਸਾਨ ਬਣਨਗੇ । ਆਮਿਰ ਆਪਣੇ ਸਾਰੇ ਕੰਮ ਖੁਦ ਕਰਦੇ ਹਨ । ਪੜਾਈ ਕਰਦੇ ਹਨ, ਇੱਥੋਂ ਤੱਕ ਕਿ ਕ੍ਰਿਕੇਟ ਵੀ ਖੇਡਦੇ ਹਨ । ਆਮਿਰ ਬੈਟਿੰਗ ਦੇ ਨਾਲ ਨਾਲ ਬਾਲਿੰਗ ਵੀ ਕਰਦੇ ਹਨ । ਉਹ ਸਾਰੇ ਕੰਮ ਆਪਣੇ ਪੈਰਾਂ ਨਾਲ ਕਰਦੇ ਹਨ ।

https://twitter.com/cricketaakash/status/1287638841675800576

Related Post